ਮਾਨਸਾ: ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ (MLA) ਅਮਨ ਅਰੋੜਾ ਨੇ ਮਾਨਸਾ ਦੌਰਾ ਕੀਤਾ। ਜਿੱਥੇ ਉਹਨਾ ਨੇ ਅਰੋੜਾ ਵੰਸ ਅਤੇ ਸੈਲਰ ਐਸੋਸੀਏਸ਼ਨ ਦੇ ਮੈਂਬਰਾ ਨੂੰ ਪਾਰਟੀ ਵਿਚ ਸਾਮਿਲ ਕੀਤਾ।ਉੱਥੇ ਹੀ ਕਾਂਗਰਸ ਪਾਰਟੀ (Congress Government) ਦੇ ਚੱਲ ਰਹੇ ਰੇੜਕੇ ਦੇ ਸਵਾਲ ਉਠਾਏ ਹਨ।
ਆਪ ਵਿਧਾਇਕ ਅਮਨ ਅਰੋੜਾ ਨੇ ਮਾਨਸਾ ਦਾ ਕੀਤਾ ਦੌਰਾ ਅਮਨ ਅਰੋੜਾ ਨੇ ਕਿਹਾ ਹੈ ਕਿ ਮਾਨਸਾ ਦਾ ਦੌਰਾ ਕਰਨ ਦਾ ਮੁੱਖ ਕਾਰਨ ਪਾਰਟੀ ਦੇ ਮੈਂਬਰਾ ਦਾ ਉਤਸਾਹ ਵਧਾਉਣਾ ਤੇ ਉੱਥੇ ਹੀ ਕੁੱਝ ਲੋਕ ਹੋਰ ਪਾਰਟੀਆ ਤੋਂ ਪ੍ਰੇਸ਼ਾਨ ਹੋ ਕੇ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਏ ਹਨ। ਜਿਸ ਨਾਲ ਆਉਣ ਵਾਲੀਆ ਚੌਣਾ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਜਾ ਸਕਦਾ ਹੈ।ਉੱਥੇ ਹੀ ਉਹਨਾ ਕਾਂਗਰਸ ਪਾਰਟੀ ਵਿੱਚ ਚੱਲ ਰਹੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਚੱਲ ਰਹੀ ਸਿਆਸੀ ਜੰਗ ਉੱਤੇ ਵਿਅੰਗ ਕਸਦਿਆ ਕਿਹਾ ਕਿ ਕਾਗਰਸ ਪਾਰਟੀ ਵਿੱਚ ਹਮੇਸ਼ਾ ਤੋ ਲੜਾਈ ਕੁਰਸੀ ਲਈ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਲੋਕਾ ਦਾ ਭਲਾ ਕਰਨ ਦੀ ਬਿਜਾਏ ਸਿਆਸੀ ਰੋਟੀਆ ਸੇਕਣ ਉੱਤੇ ਲੱਗੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰ ਇਕ ਬੱਚੇ ਨੂੰ ਪਤਾ ਹੈ ਕਿ ਜੋ ਪੰਜਾਬ ਦੇ ਲੋਕਾ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਚ ਬੈਠੇ ਹਨ।ਉਨ੍ਹਾਂ ਨੇ ਕਿਹਾ ਕਿ ਹੁਣ ਉਹ ਸਮਾਂ ਦੂਰ ਨਹੀ ਜਦੋ ਕਾਂਗਰਸ ਪਾਰਟੀ ਨੂੰ 2022 ਵਿਚ ਹਾਰ ਦੇਖਣੀ ਪਵੇਗੀ।
ਇਹ ਵੀ ਪੜੋ:ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ