ਮਾਨਸਾ: ਪੰਜਾਬ ਦਾ ਮਰਹੂਮ ਅਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਖੇਡਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਖੁਦ ਵੀ ਨੌਜਵਾਨਾਂ ਦੇ ਨਾਲ ਬਾਲੀਵਾਲ ਖੇਡ ਦਾ ਅਕਸਰ ਹੀ ਦਿਖਾਈ ਦਿੰਦਾ ਸੀ। ਸਿੱਧੂ ਮੂਸੇਵਾਲੇ ਦਾ ਸੁਫਨਾ ਸੀ ਕਿ ਉਹ ਆਪਣੇ ਪਿੰਡ ਵਿੱਚ ਵਧੀਆ ਖੇਡ ਸਟੇਡੀਅਮ ਬਣਾ ਕੇ ਉੱਥੇ ਕਬੱਡੀ ਦਾ ਟੂਰਨਾਮੈਂਟ ਕਰਵਾਏ। ਦੱਸ ਦਈਏ ਸਿੱਧੂ ਮੂਸੇਵਾਲਾ ਨੇ ਪਿੰਡ ਮੂਸਾ ਵਿੱਚ ਗਰਾਊਂਡ ਵੀ ਤਿਆਰ ਕਰਵਾਏ ਸੀ ਅਤੇ ਆਪਣੇ ਫੋਰਡ ਟਰੈਕਟਰ ਦੇ ਨਾਲ ਇਸ ਖੇਡ ਗਰਾਊਂਡ ਦੇ ਵਿੱਚ ਕੁਰਾਹਾ ਲਗਾ ਕੇ ਖੇਡ ਗਰਾਊਂਡ ਨੂੰ ਤਿਆਰ ਕੀਤਾ ਸੀ। ਇਸ ਖੇਡ ਗਰਾਊਂਡ ਦੇ ਵਿੱਚ ਕ੍ਰਿਕਟ, ਵਾਲੀਬਾਲ, ਕਬੱਡੀ ਅਤੇ ਨੌਜਵਾਨਾਂ ਦੇ ਸਵੇਰੇ-ਸ਼ਾਮ ਰੇਸ ਲਗਾਉਣ ਦੇ ਲਈ ਇੱਕ ਟਰੈਕ ਵੀ ਬਣਾਇਆ ਗਿਆ ਸੀ।
ਸਿੱਧੂ ਮੂਸੇਵਾਲਾ ਦੀ ਟੀਮ: ਭਾਵੇਂ ਅੱਜ ਇਸ ਦੁਨੀਆਂ ਦੇ ਵਿੱਚ ਸਿੱਧੂ ਮੂਸੇਵਾਲਾ ਨਹੀਂ ਰਿਹਾ ਅਤੇ ਸਿੱਧੂ ਮੂਸੇਵਾਲਾ ਦੀਆਂ ਯਾਦਾਂ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿੱਧੂ ਮੂਸੇਵਾਲਾ ਦੀ ਟੀਮ ਮਿਹਨਤ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਖੇਡ ਸਟੇਡੀਅਮ ਤਿਆਰ ਹੋ ਰਿਹਾ ਹੈ ਅਤੇ ਇਸ ਖੇਡ ਸਟੇਡੀਅਮ ਵਿੱਚ ਸਿੱਧੂ ਮੂਸੇ ਵਾਲੇ ਦਾ ਬੁੱਤ ਵੀ ਲਗਾਇਆ ਜਾਵੇਗਾ। ਸਿੱਧੂ ਮੂਸੇਵਾਲਾ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਉਪਰਾਲੇ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਖੇਡਾਂ ਦੇ ਨਾਲ ਜੋੜ ਰਿਹਾ ਸੀ। ਜਿਸ ਦੇ ਤਹਿਤ ਉਨ੍ਹਾਂ ਵੱਲੋਂ ਸਰਪੰਚੀ ਦੀਆਂ ਚੋਣਾਂ ਜਿੱਤ ਕੇ ਆਪਣੀ ਮਾਂ ਨੂੰ ਸਰਪੰਚ ਵੀ ਬਣਾਇਆ ਗਿਆ ਸੀ।
ਸਿੱਧੂ ਮੂਸੇਵਾਲੇ ਦਾ ਸੁਫਨਾ: ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਜੋ ਸੁਫਨੇ ਅਧੂਰੇ ਰਹਿ ਗਏ ਹਨ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਖੇਡ ਸਟੇਡੀਅਮ ਵਿੱਚ ਉਨ੍ਹਾਂ ਵੱਲੋਂ ਸਟੇਜ ਤਿਆਰ ਕਰਵਾਈ ਜਾ ਰਹੀ ਹੈ। ਜਿੱਥੇ ਸਟੇਜ ਲਗਾ ਇੱਕ ਸਟੇਜ ਉੱਤੇ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਗਰਾਊਂਡ ਦੇ ਅੰਦਰ ਹੀ ਇੱਕ ਦੂਸਰੀ ਸਟੇਜ ਮਹਿਮਾਨਾਂ ਦੇ ਬੈਠਣ ਲਈ ਤਿਆਰ ਕਰਵਾਈ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਸਿੱਧੂ ਮੂਸੇਵਾਲੇ ਦਾ ਸੁਫਨਾ ਸੀ ਕਿ ਕਬੱਡੀ ਕੱਪ ਕਰਵਾਉਣਾ ਹੈ ਪਰ ਹੁਣ ਡਰ ਲੱਗਦਾ ਹੈ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਇੱਕ ਕਬੱਡੀ ਕੱਪ ਕੈਂਸਲ ਕਰਵਾ ਦਿੱਤਾ ਸੀ ਕਿਤੇ ਅਜਿਹੇ ਹਾਲਾਤ ਇੱਥੇ ਵੀ ਨਾ ਬਣ ਜਾਣ। ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਸਿੱਧੂ ਮੂਸੇਵਾਲਾ ਖੁਦ ਬਾਲੀਵਾਲ ਦਾ ਵਧੀਆ ਖਿਡਾਰੀ ਸੀ ਅਤੇ ਜਦੋਂ ਉਹ ਇਸ ਜਗ੍ਹਾ ਉਪਰ ਖੇਡਦਾ ਹੁੰਦਾ ਸੀ ਤਾਂ ਨੇੜਲੇ ਪਿੰਡਾਂ ਦੇ ਖਿਡਾਰੀ ਵੀ ਉਸ ਨਾਲ ਖੇਡਣ ਦੇ ਲਈ ਆਉਂਦੇ ਸਨ ਅਤੇ ਸ਼ਾਮ ਨੂੰ ਇੱਥੇ ਮੇਲੇ ਲੱਗਦੇ ਸਨ ਕਿਉਂਕਿ ਨੌਜਵਾਨ ਸਿੱਧੂ ਮੂਸੇਵਾਲਾ ਖੇਡਦੇ ਹੋਏ ਦੇਖਣ ਲਈ ਆਉਂਦੇ ਸਨ।
ਇਹ ਵੀ ਪੜ੍ਹੋ: Vigilance Bureau Arrested Town Planner : ਟਾਊਨ ਪਲਾਨਰ ਸਮੇਤ ਉਸਦੇ ਦੋ ਸਾਥੀਆਂ ਨੂੰ 8 ਲੱਖ ਦੀ ਰਿਸ਼ਵਤ ਲੈਂਦੇ ਕੀਤਾ ਕਾਬੂ