ਮਾਨਸਾ: ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ’ਚ ਦੋ ਨਾਬਾਲਿਗ ਬੱਚਿਆ ਦੀ ਕੁਝ ਦਿਨਾਂ ਪਹਿਲਾ ਸੋਸ਼ਲ ਮੀਡੀਆ (Social Media) ’ਤੇ ਵੀਡੀਓ ਵਾਇਰਲ (Viral Video) ਹੋਈ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਦੀ ਮਦਦ ਕਰਨ ਦੇ ਲਈ ਅੱਗੇ ਆਈ।
ਦੱਸ ਦਈਏ ਕਿ ਸਰਦੂਲਗੜ੍ਹ ਚ ਰਹਿ ਰਹੇ ਪੂਜਾ ਅਤੇ ਕਰਨ (orphans child) 10 ਅਤੇ 12 ਸਾਲਾਂ ਦੇ ਹਨ, ਜਿਨ੍ਹਾਂ ਦੀ ਮਾਤਾ ਦੀ ਮੌਤ ਦੋ ਸਾਲ ਪਹਿਲਾਂ ਕੈਂਸਰ ਕਾਰਨ ਹੋ ਗਈ ਸੀ ਜਦਕਿ 7 ਮਹੀਨੇ ਪਹਿਲਾਂ ਪਿਤਾ ਦੀ ਕਾਲੇ ਪੀਲੀਏ ਦੇ ਨਾਲ ਮੌਤ ਹੋ ਗਈ ਸੀ। ਮਾਤਾ ਪਿਤਾ ਦੀ ਮੌਤ ਤੋਂ ਬਾਅਦ ਦੋਵੇ ਬੱਚੇ ਅਨਾਥ ਬੱਚਿਆ ਵਾਂਗ ਘਰ ’ਚ ਰਹਿੰਦੇ ਹਨ। ਕਿਉਂਕਿ ਕਿਸੇ ਵੀ ਰਿਸ਼ਤੇਦਾਰ ਨੇ ਇਨ੍ਹਾਂ ਦੀ ਮਦਦ ਨਹੀਂ ਕੀਤੀ। ਇਨ੍ਹਾਂ ਹੀ ਨਹੀਂ ਦੋਵੇਂ ਬੱਚੇ ਜਿਸ ਘਰ ਚ ਰਹਿੰਦੇ ਹਨ ਉਸਦੀ ਹਾਲਤ ਵੀ ਕਾਫੀ ਖਸਤਾ ਹੋਈ ਪਈ ਹੈ। ਮੀਂਹ ਦੇ ਮੌਸਮ ਚ ਇਸ ਮਕਾਨ ਦੇ ਡਿੱਗਣ ਦਾ ਖਤਰਾ ਬਣਿਆ ਹੋਇਆ ਹੈ। ਇਨ੍ਹਾਂ ਬੱਚਿਆ ਦੀ ਅਜਿਹੀ ਤਰਸਯੋਗ ਹਾਲਾਤ ਦੇਖਣ ਤੋਂ ਬਾਅਦ ਅਰਦਾਸ ਚੈਰੀਟੇਬਲ ਸੰਸਥਾ ਵੱਲੋਂ ਇਨ੍ਹਾਂ ਦੀ ਬੱਚਿਆ ਦੀ ਵੀਡੀਓ ਵਾਇਰਲ ਕੀਤੀ ਗਈ ਜਿਸ ਤੋਂ ਬਾਅਦ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਇਨ੍ਹਾਂ ਬੱਚਿਆ ਦੀ ਮਦਦ ਲਈ ਅੱਗੇ ਆਏ।
'ਮਾਪਿਆ ਦੇ ਜਾਣ ਤੋਂ ਬਾਅਦ ਕੋਈ ਨਹੀਂ ਬਣਿਆ ਸਹਾਰਾ'
ਗੱਲਬਾਤ ਦੌਰਾਨ ਪੂਜਾ ਅਤੇ ਕਰਨ ਨੇ ਦੱਸਿਆ ਕਿ ਉਹ ਦੋਵੇਂ ਘਰ ਚ ਇੱਕਲੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ। ਮਾਪਿਆਂ ਦੇ ਚਲੇ ਜਾਣ ਤੋਂ ਬਾਅਦ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ। ਉਹ ਦੋਵੇ ਜਿਸ ਮਕਾਨ ਵਿੱਚ ਰਹਿੰਦੇ ਸਨ ਉਸ ਮਕਾਨ ਦੀ ਵੀ ਹਾਲਤ ਕਾਫੀ ਖਸਤਾ ਹੈ। ਜਿਸ ਤੋਂ ਬਾਅਦ ਕਿਸੇ ਵੀ ਸਮਾਜ ਸੇਵੀ ਵੱਲੋ ਅਰਦਾਸ ਚੈਰੀਟੇਬਲ ਟਰੱਸਟ ਤੱਕ ਉਨ੍ਹਾਂ ਦੀ ਗੱਲ ਪਹੁੰਚਾਈ ਗਈ ਅਤੇ ਅੱਜ ਉਨ੍ਹਾਂ ਦੀ ਮਦਦ ਦੇ ਲਈ ਕਈ ਲੋਕ ਅੱਗੇ ਆ ਰਹੇ ਹਨ।
'ਬੱਚਿਆ ਦੀ ਕੀਤੀ ਜਾਵੇਗੀ ਮਦਦ'
ਦੂਜੇ ਪਾਸੇ ਅਰਦਾਸ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਬੱਚਿਆ ਦੀ ਹਰ ਸੰਭਵ ਮਦਦ ਕਰ ਰਹੇ ਹਨ। ਕਈ ਲੋਕਾਂ ਵੱਲੋਂ ਉਨ੍ਹਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਬੱਚਿਆ ਦੇ ਘਰ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ: ਜਾਣੋ ਪਿੰਡ ਵਾਸੀਆਂ ਨੇ ਕੀ ਦਿੱਤਾ ਗੁਰਜੀਤ ਕੌਰ ਨੂੰ ਤੋਹਫ਼ਾ