ETV Bharat / state

ਬੁਢਲਾਡਾ ਦੇ ਬੋਹਾ ਰੋਡ 'ਤੇ ਸਥਿਤ ਪਲਾਸਟਿਕ ਫੈਕਟਰੀ ਵਿੱਚ ਲੱਗੀ ਅੱਗ, ਲੱਖਾਂ ਦਾ ਨੁਕਸਾਨ, ਸਰਕਾਰ ਕੋਲ ਮਦਦ ਦੀ ਅਪੀਲ

author img

By

Published : Aug 10, 2023, 12:43 PM IST

ਮਾਨਸਾ ਦੇ ਬੁਢਲਾਡਾ ਵਿੱਚ ਪਲਾਸਟਿਕ ਫੈਕਟਰੀ ਅੰਦਰ ਭਿਆਨਕ ਅੱਗ ਲੱਗ ਗਈ। ਅੱਗ ਕਾਰਣ ਫੈਕਟਰੀ ਵਿੱਚ ਪਿਆ ਸਾਰਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਫਾਇਰ ਬ੍ਰਿਗੈਡ ਵੱਲੋਂ ਅੱਗ ਉੱਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕੀਤੀ ਗਈ।

A plastic factory caught fire in Budhlada of Mansa
ਬੁਢਲਾਡਾ ਦੇ ਬੋਹਾ ਰੋਡ 'ਤੇ ਸਥਿਤ ਪਲਾਸਟਿਕ ਫੈਕਟਰੀ ਵਿੱਚ ਲੱਗੀ ਅੱਗ, ਹੋਇਆ ਲੱਖਾਂ ਦਾ ਨੁਕਸਾਨ, ਸਰਕਾਰ ਨੂੰ ਮਦਦ ਦੀ ਅਪੀਲ
ਸਰਕਾਰ ਨੂੰ ਮਦਦ ਦੀ ਅਪੀਲ

ਮਾਨਸਾ: ਬੁਢਲਾਡਾ ਦੇ ਬੋਹਾ ਰੋਡ ਉੱਤੇ ਸਥਿਤ ਪਲਾਸਟਿਕ ਫੈਕਟਰੀ ਵਿੱਚ ਅੱਜ ਸਵੇਰੇ ਕਰੀਬ ਸਾਢੇ 4 ਵਜੇ ਅਚਾਨਕ ਅੱਗ ਲੱਗ ਗਈ, ਜਿਸ ਨਾਲ ਫੈਕਟਰੀ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ ਉੱਤੇ ਥਾਣਾ ਸਿਟੀ ਬੁਢਲਾਡਾ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਉੱਤੇ ਕਾਬੂ ਪਾਉਣ ਲਈ ਜੱਦੋ-ਜਹਿਦ ਕਰਕੇ ਕੋਸ਼ਿਸ਼ਾਂ ਆਰੰਭੀਆਂ ਗਈਆਂ।

ਪਲਾਸਟਿਕ ਫੈਕਟਰੀ ਵਿੱਚ ਭਿਆਨਕ ਅੱਗ: ਸ਼ਹਿਰ ਵਾਸੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਅਚਾਨਕ ਹੀ ਪਲਾਸਟਿਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਨਜ਼ਰ ਆਈਆ। ਤੁਰੰਤ ਪੁਲਿਸ ਨੂੰ ਅੱਗ ਸਬੰਧੀ ਸੂਚਨਾ ਦਿੱਤੀ ਗਈ ਅਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਇਤਲਾਹ ਕੀਤੀ ਗਈ। ਸੂਚਨਾ ਮਿਲਣ ਮਗਰੋਂ ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਉੱਤੇ ਕਾਬੂ ਪਾਉਣ ਲਈ ਕੋਸ਼ਿਸ਼ ਸ਼ੁਰੂ ਕੀਤੀ।

ਕਾਰਣਾ ਦਾ ਨਹੀਂ ਪਤਾ: ਸਥਾਨਕਵਾਸੀ ਨੇ ਕਿਹਾ ਕਿ ਫੈਕਟਰੀ ਦੇ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਦੱਸਿਆ ਕਿ ਫਿਲਹਾਲ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਿਆ। ਕਾਰਣਾਂ ਦਾ ਪਤਾ ਬਾਅਦ ਵਿੱਚ ਲਗਾਇਆ ਜਾਵੇਗਾ ਪਰ ਪਹਿਲਾਂ ਸਭ ਦੀ ਕੋਸ਼ਿਸ਼ ਫਿਲਹਾਲ ਭਿਆਨਕ ਅੱਗ ਉੱਤੇ ਕਾਬੂ ਪਾਉਣ ਦੀ ਹੈ ਅਤੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਮਦਦ ਦੀ ਅਪੀਲ: ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਅਜਿਹੇ ਹਾਲਤਾਂ ਦੇ ਵਿੱਚ ਸਰਕਾਰ ਵੀ ਵਪਾਰੀਆਂ ਦੀ ਮਦਦ ਕਰੇ ਤਾਂ ਕਿ ਉਹਨਾਂ ਦੇ ਲੱਖਾਂ ਰੁਪਏ ਦੇ ਹੋਏ ਨੁਕਸਾਨ ਦੀ ਪੂਰਤੀ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹੇ ਨੁਕਸਾਨਦਾਇਕ ਹਾਦਸਿਆਂ ਦੌਰਾਨ ਪੀੜਤ ਵਪਾਰੀਆਂ ਦੀ ਬਾਂਹ ਫੜੇ ਤਾਂ ਇੰਡਸਟਰੀ ਮੁੜ ਉੱਠ ਸਕਦੀ ਹੈ ਅਤੇ ਲੋਕਾਂ ਦਾ ਰੁਜ਼ਗਾਰ ਵੀ ਚੱਲਦਾ ਰਹੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਤੁਰੰਤ ਫੈਕਟਰੀ ਦੇ ਹੋਏ ਨੁਕਸਾਨ ਦੀ ਰਿਪੋਰਟ ਬਣਾ ਕੇ ਮੁਆਵਜ਼ਾ ਜਾਰੀ ਕੀਤਾ ਜਾਵੇ। ਸ਼ਹਿਰ ਵਾਸੀਆਂ ਨੇ ਸਰਕਾਰ ਕੋਲੋਂ ਪੀੜਤ ਫੈਕਟਰੀ ਮਾਲਕ ਦੀ ਆਰਥਿਕ ਮਦਦ ਕਰਨ ਅਤੇ ਬੁਢਲਾਡਾ ਵਿੱਚ ਜਲਦ ਤੋਂ ਜਲਦ ਫਾਇਰ ਬ੍ਰਿਗੇਡ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.