ਮਾਨਸਾ: ਹਲਕਾ ਸਰਦੂਲਗੜ੍ਹ ( Sardulgarh) 'ਚ ਰਾਏਪੁਰ, ਮੀਰਪੁਰ, ਖੁਰਦ ਬੁਰਜ ਤੋਂ ਘੁੱਦੂਵਾਲਾ ਅਤੇ ਝੰਡਾ ਸਾਹਿਬ ਤੋਂ ਖਹਿਰਾ ਕਲਾਂ ਨੂੰ ਜਾਂਦੀਆਂ ਲਿੰਕ ਸੜਕਾਂ ਦਾ 3.94 ਲੱਖ ਦੀ ਲਾਗਤ ਦੇ ਨਾਲ ਕੰਮ ਸ਼ੁਰੂ ਹੋ ਗਿਆ ਹੈ, ਇਨ੍ਹਾਂ ਸੜਕਾਂ ਦਾ ਨੀਂਹ ਪੱਥਰ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ (Chairman Bikram Moffer) ਵੱਲੋਂ ਰੱਖਿਆ ਗਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਕੱਚੇ ਰਸਤੇ ਸਨ ਅਤੇ ਲੋਕਾਂ ਦੀ ਲੰਮੇ ਸਮੇਂ ਤੋਂ ਪੱਕੀਆਂ ਸੜਕਾਂ ਦੀ ਮੰਗ ਸੀ ਜਿਸ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦੇ ਲਈ ਪਾਈਪ ਲਾਈਨਾਂ ਵੀ ਪਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਹ ਸੜਕਾਂ ਜਲਦ ਹੀ ਤਿਆਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕੱਚੇ ਰਸਤਿਆਂ ਨੂੰ ਸੜਕਾਂ ਦੇ ਵਿਚ ਤਬਦੀਲ ਕਰਨ ਦੇ ਲਈ ਪਿੰਡ ਵਾਸੀਆਂ ਦੀਆਂ ਲੰਬੇ ਸਮੇਂ ਤੋਂ ਮੰਗਾਂ ਸਨ ਜਿਨ੍ਹਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਰਾਏਪੁਰ (Raipur) ਵਿਖੇ 1.14 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਾਈ ਜਾਵੇਗੀ। ਮੀਰਪੁਰ ਖੁਰਦ 40 ਲੱਖ ਬੁਰਜ ਤੋਂ ਘੁੱਦੂਵਾਲਾ 1.07 ਲੱਖ, ਝੰਡਾ ਸਾਹਿਬ ਤੋਂ ਖਹਿਰਾ ਕਲਾਂ ਚਾਰ ਕਿਲੋਮੀਟਰ 1.27 ਲੱਖ ਰੁਪਏ ਦੀ ਲਾਗਤ ਦੇ ਨਾਲ ਸੜਕ ਬਣਾਈ ਜਾ ਰਹੀ ਹੈ।
ਵਿਕਾਸ ਕਾਰਜਾ ਬਾਬਾਤ ਦੱਸਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਪੌਣੇ ਦੋ ਸਾਲਾਂ ਦੇ ਵਿੱਚ ਹਲਕਾ ਸਰਦੂਲਗੜ੍ਹ ਦੇ ਵਿੱਚ ਮਨਰੇਗਾ ਸਕੀਮ ਦੇ ਅਧੀਨ 70 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਿਰਮਾਣ ਕਾਰਜ ਪੂਰੇ ਹੋ ਚੁੱਕੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਨਹਿਰੀ ਪਾਣੀ (Canal water) ਦੇਣ ਦੇ ਲਈ ਪਿੰਡਾਂ ਦੇ ਵਿੱਚ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ।
ਪਿੰਡ ਰਾਏਪੁਰ (Raipur) ਦੇ ਸਰਪੰਚ ਪਰਮਜੀਤ ਸਿੰਘ ਪੰਮੀ ਨੇ ਕਿਹਾ ਕਿ ਅੱਜ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ ਵੱਲੋਂ ਉਨ੍ਹਾਂ ਦੇ ਪਿੰਡ ਰਾਏਪੁਰ ਤੋਂ ਤਲਵੰਡੀ ਅਕਲੀਆਂ ਨੂੰ ਜਾਂਦੇ ਕੱਚੇ ਰਸਤੇ ਤੇ ਪੱਕੀ ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਜਿਸਦੇ ਲਈ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਚ ਹੋਰ ਵੀ ਵਿਕਾਸ ਕਾਰਜ ਚੱਲ ਰਹੇ ਹਨ।
ਇਹ ਵੀ ਪੜ੍ਹੋ: ਚੰਨੀ ਨੇ ਜਲੰਧਰ ਫੇਰੀ ਦੌਰਾਨ, ਸ੍ਰੀ ਦੇਵੀ ਤਲਾਬ ਮੰਦਿਰ ਕਰਤਾ ਵੱਡਾ ਐਲਾਨ