ਮਾਨਸਾ: ਗਾਇਕੀ ਸਦਕਾ ਪੂਰੀ ਦੁਨੀਆਂ ਵਿੱਚ ਨਾਮਣਾ ਖੱਟਣ ਵਾਲੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈਕੇ ਮਾਨਸਾ ਦੀ ਅਦਾਲਤ ਵਿੱਚ 23 ਮੁਲਜ਼ਮਾਂ ਦੀ ਪੇਸ਼ੀ ਹੋਈ ਅਤੇ ਸਾਰਿਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ। ਮਾਨਸਾ ਅਦਾਲਤ ਵਿੱਚ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਲਗਾਈ ਗਈ ਐਪਲੀਕੇਸ਼ਨ ਉੱਤੇ ਸੁਣਵਾਈ ਹੋਈ। ਸੁਣਵਾਈ ਦੌਰਾਨ ਇੱਕ ਹੋਰ ਮੁਲਜ਼ਮ ਚਰਨਜੀਤ ਸਿੰਘ ਵੱਲੋਂ ਕੇਸ ਵਿੱਚੋਂ ਡਿਸਚਾਰਜ ਕਰਨ ਦੇ ਲਈ ਅਦਾਲਤ ਦੇ ਵਿੱਚ ਅਰਜ਼ੀ ਲਗਾਈ ਗਈ ਹੈ।ਸੁਣਵਾਈ ਮਗਰੋਂ ਕੇਸ ਦੀ ਅਗਲੀ ਤਰੀਕ 23 ਜਨਵਰੀ ਤੈਅ ਕੀਤੀ ਗਈ ਹੈ।
ਸੁਸਤ ਰਫਤਾਰੀ ਕਾਰਣ ਹੋ ਰਹੀ ਦੇਰੀ: ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਦੱਸਿਆ ਕਿ ਸਾਰੇ ਨਾਮਜ਼ਦ ਮੁਲਜ਼ਮਾਂ ਦੀ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ੀ ਹੋਈ ਹੈ ਅਤੇ ਅਗਲੀ ਤਰੀਕ 23 ਜਨਵਰੀ ਤੈਅ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਕੇਸ ਵਿੱਚੋਂ ਅੱਜ ਇੱਕ ਹੋਰ ਮੁਲਜ਼ਮ ਨੇ ਖੁੱਦ ਨੂੰ ਡਿਸਚਾਰਜ ਕਰਨ ਦੇ ਲਈ ਅਦਾਲਤ ਦੇ ਵਿੱਚ ਅਰਜ਼ੀ ਲਗਾਈ ਹੈ। ਉਹਨਾਂ ਦੱਸਿਆ ਕਿ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨ ਪੁਰੀਆ ਵੱਲੋਂ ਲਗਾਈ ਗਈ ਅਰਜ਼ੀ ਉੱਤੇ ਵੀ 23 ਜਨਵਰੀ ਨੂੰ ਸੁਣਵਾਈ ਹੋਵੇਗੀ। ਮੂਸੇਵਾਲਾ ਦੇ ਪਿਤਾ ਨੇ ਇਹ ਵੀ ਕਿਹਾ ਕਿ ਕੇਸ ਦੀ ਸੁਸਤ ਰਫਤਾਰੀ ਕਾਰਣ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਸ਼ਰਾਬੀ ਹਾਲਤ 'ਚ ਪੁਲਿਸ ਵਾਲੇ ਨੇ ਕੀਤਾ ਸੀ ਕਾਰਾ, ਵਿਭਾਗ ਨੇ ਕਰ ਦਿੱਤੀ ਕਾਰਵਾਈ, ਜਾਣੋਂ ਮਾਮਲਾ
- ਲੁਟੇਰਿਆਂ ਦੇ ਹੌਂਸਲੇ ਬੁਲੰਦ,ਤਰਨਤਾਰਨ ਵਿਖੇ ਦਿਨ ਦਿਹਾੜੇ ਪੈਟਰੋਲ ਪੰਪ ਮਾਲਿਕ ਨੂੰ ਗੋਲੀ ਮਾਰ ਕੇ ਕੀਤੀ ਲੱਖਾਂ ਦੀ ਲੁੱਟ
- ਹੁਸ਼ਿਆਰਪੁਰ 'ਚ ਦਿਨ ਦਿਹਾੜੇ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਨੇ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ
ਇੱਕ ਹੋਰ ਮੁਲਜ਼ਮ ਨੇ ਲਾਈ ਡਿਸਚਾਰਜ ਅਰਜ਼ੀ: ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਕੀਤਾ ਗਿਆ ਅਤੇ ਫਿਰ ਇੱਕ ਹੋਰ ਮੁਲਜ਼ਮ ਚਰਨਜੀਤ ਸਿੰਘ ਚੇਤਨ ਵੱਲੋਂ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਕੇਸ ਵਿੱਚੋਂ ਡਿਸਚਾਰਜ ਕਰਨ ਦੇ ਲਈ ਅਰਜ਼ੀ ਲਗਾਈ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਅਰਜ਼ੀ ਉੱਤੇ 23 ਜਨਵਰੀ ਨੂੰ ਦੁਬਾਰਾ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ। ਉਹਨਾਂ ਦੱਸਿਆ ਕਿ ਚਰਨਜੀਤ ਸਿੰਘ ਚੇਤਨ ਜਿਸ ਵੱਲੋਂ ਕੇਸ ਵਿੱਚੋਂ ਡਿਸਚਾਰਜ ਕਰਨ ਦੇ ਲਈ ਅਰਜ਼ੀ ਲਗਾਈ ਗਈ ਹੈ, ਇਸ ਵਿਅਕਤੀ ਨੇ ਉਸ ਬਲੈਰੋ ਗੱਡੀ ਦੀ ਨੰਬਰ ਪਲੇਟ ਬਦਲੀ ਸੀ ਜਿਸ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਵਰਤਿਆ ਗਿਆ ਸੀ ਅਤੇ ਇਸ ਕਤਲ ਸਬੰਧੀ ਵੀ ਮੁਲਜ਼ਮ ਨੂੰ ਪੂਰੀ ਜਾਣਕਾਰੀ ਸੀ।