ETV Bharat / state

ਯੂਥ ਅਕਾਲੀ ਦਲ ਨੇ ਲਗਾਇਆ ਪੈਟਰੋਲ ਤੇ ਡੀਜ਼ਲ ਦਾ ਲੰਗਰ - ਯੂਥ ਅਕਾਲੀ ਦਲ

ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਉੱਤੇ ਯੂਥ ਅਕਾਲੀ ਦਲ ਦੇ ਮੁਖੀ ਗੁਰਦੀਪ ਸਿੰਘ ਗੋਸ਼ਾ ਨੇ ਲੋੜਵੰਦਾਂ ਨੂੰ ਮੁਫ਼ਤ ਪੈਟਰੋਲ ਤੇ ਡੀਜ਼ਲ ਦਿੱਤਾ।

ਯੂਥ ਅਕਾਲੀ ਦਲ ਨੇ ਲਗਾਇਆ ਪੈਟਰੋਲ ਤੇ ਡੀਜ਼ਲ ਦਾ ਲੰਗਰ

author img

By

Published : Jul 9, 2020, 5:14 PM IST

ਲੁਧਿਆਣਾ: ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਯੂਥ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੁਜ਼ਾਹਰੇ ਵਿੱਚ ਯੂਥ ਅਕਾਲੀ ਦਲ ਦੇ ਮੁਖੀ ਗੁਰਦੀਪ ਸਿੰਘ ਗੋਸ਼ਾ ਨੇ ਲੋੜਵੰਦਾਂ ਨੂੰ ਮੁਫ਼ਤ ਪੈਟਰੋਲ ਤੇ ਡੀਜ਼ਲ ਵੰਡਿਆ।

ਯੂਥ ਅਕਾਲੀ ਦਲ ਨੇ ਲਗਾਇਆ ਪੈਟਰੋਲ ਤੇ ਡੀਜ਼ਲ ਦਾ ਲੰਗਰ

ਯੂਥ ਅਕਾਲੀ ਦਲ ਦੇ ਮੁਖੀ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਸੁੱਤੀ ਪਈ ਸਰਕਾਰ ਦੀਆਂ ਅੱਖਾਂ ਖੋਲ੍ਹਣ ਤੇ ਸਰਕਾਰ ਨੂੰ ਸ਼ਰਮ ਮਹਿਸੂਸ ਕਰਵਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਸਰਕਾਰ ਨੂੰ ਲੋਕਾਂ ਲਈ ਰਾਹਤ ਪੈਕੇਜ ਦੇਣੇ ਚਾਹੀਦੇ ਹਨ ਉੱਥੇ ਸਰਕਾਰ ਲਗਾਤਾਰ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ। ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਖਾਸ ਕਰ ਆਟੋ ਚਾਲਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਟੋ ਚਾਲਕਾਂ ਨੂੰ ਕੋਰੋਨਾ ਕਰਕੇ ਪਹਿਲਾਂ ਹੀ ਸਵਾਰੀ ਨਹੀਂ ਮਿਲ ਰਹੀ ਸੀ ਉਤੋਂ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ 513 ਲੀਟਰ ਤੇਲ ਲੋਕਾਂ ਵਿੱਚ ਵੰਡਿਆ ਹੈ। ਹਰੇਕ ਵਿਅਕਤੀ ਨੂੰ 1 ਲੀਟਰ ਤੇਲ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਤੇਲ ਉੱਤੇ ਜੀਐਸਟੀ ਬਹੁਤ ਜਿਆਦਾ ਹੈ। ਸਰਕਾਰ ਨੂੰ ਜੀਐਸਟੀ ਨੂੰ ਘਟਾਉਣਾ ਚਾਹੀਦਾ ਹੈ।

ਆਟੋ ਚਾਲਕ ਨੇ ਕਿਹਾ ਕਿ ਜਿਹੜਾ ਅੱਜ ਯੂਥ ਅਕਾਲੀ ਸਰਕਾਰ ਵੱਲੋਂ ਅਨੋਖਾ ਉਪਰਾਲਾ ਕੀਤਾ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ।

ਇਹ ਵੀ ਪੜ੍ਹੋ:ਬਿਜਲੀ ਦੀ ਸਪਲਾਈ ਨਾ ਹੋਣ 'ਤੇ ਦੁਕਾਨਾਦਾਰਾਂ ਨੂੰ ਝੱਲਣੀਆਂ ਪੈ ਰਹੀਆਂ ਮੁਸ਼ਕਲਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.