ਲੁਧਿਆਣਾ: ਪੰਜਾਬ ਨੂੰ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ (maki di roti sron da sag) ਕਰਕੇ ਜਣਿਆਂ ਜਾਂਦਾ ਹੈ ਪੰਜਾਬ ਦਾ ਇਸ ਰਿਵਾਇਤੀ ਖਾਣੇ ਦੇ ਦੂਰ ਦੂਰ ਤੱਕ ਚਰਚੇ ਨੇ। ਪੰਜਾਬ ਚ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਸਾਗ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ, ਹੁਣ ਸਾਗ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਸ਼ਹਿਰਾਂ ਦੇ ਵਿਚ ਪਿੰਡਾਂ ਦਾ ਸਾਗ ਘੱਟ ਹੀ ਵੇਖਣ ਨੂੰ ਮਿਲਦਾ ਹੈ ਪਰ ਲੁਧਿਆਣਾ ਦੇ ਵਿੱਚ ਪਿੰਡਾਂ ਤੋਂ ਮਹਿਲਾਵਾਂ ਤਾਜ਼ਾ ਸਾਗ ਤੋੜ ਕੇ ਸ਼ਹਿਰਾਂ ਵਿਚ ਲਿਆ ਕੇ ਵੇਚਦੀਆਂ ਨੇ ਜਿਸ ਨਾਲ ਨਾ ਸਿਰਫ ਸ਼ਹਿਰ ਵਾਸੀਆਂ ਨੂੰ ਤਾਜ਼ਾ ਸਾਗ ਮਿਲਦਾ ਹੈ ਸਗੋਂ ਉਨ੍ਹਾਂ ਨੂੰ ਰੁਜ਼ਗਾਰ ਵੀ ਮਿਲ ਜਾਂਦਾ ਹੈ।
ਲੁਧਿਆਣਾ ਵਿੱਚ ਸਿੱਧਵਾਂ ਦੇ ਨਾਲ ਨਹਿਰ ਦੇ ਕੰਢੇ ਦਰਜਨਾਂ ਮਹਿਲਾਵਾਂ ਬੈਠ ਕੇ ਸਾਗ (Women sit and sell sagg) ਵੇਚਦੀਆਂ ਨੇ ਹਾਲਾਂਕਿ ਸਾਗ ਵੇਚਣ ਦੀ ਮਜਬੂਰੀ ਉਹਨਾਂ ਦੀ ਆਪੋ ਆਪਣੀ ਵੱਖਰੀ ਹੈ ਪਰ ਲੋਕਾਂ ਦਾ ਤਾਜ਼ਾ ਸਾਗ ਖਰੀਦਣ ਦਾ ਮੰਤਵ ਜ਼ਰੂਰ ਪੂਰਾ ਕਰ ਦਿੰਦੀਆਂ ਨੇ, ਇਹ ਮਹਿਲਾਵਾਂ ਸਵੇਰੇ-ਸਵੇਰੇ ਤਾਜ਼ਾ ਸਾਗ ਤੋੜ ਕੇ 9 ਵਜੇ ਤੋਂ ਬੈਠ ਜਾਂਦੀਆਂ ਨੇ ਅਤੇ ਹਾਈਵੇ ਹੋਣ ਕਰਕੇ ਇਥੋਂ ਲੰਘਣ ਵਾਲੇ ਕਈ ਰਾਹਗੀਰ ਵੱਡੀ ਤਦਾਦ ਵਿੱਚ ਸਾਗ ਦੀ ਖਰੀਦਦਾਰੀ ਕਰਦੇ ਨੇ, ਪਿੰਡਾਂ ਤੋਂ ਆਉਣ ਵਾਲੀਆਂ ਨੂੰ ਮਹਿਲਾਵਾਂ ਨੇ ਦੱਸਿਆ ਕਿ ਸ਼ਹਿਰਾਂ ਦੇ ਵਿਚ ਅਜਿਹਾ ਸਾਗ ਨਹੀਂ ਮਿਲਦਾ ਇਸ ਕਰਕੇ ਉਹ ਸ਼ਹਿਰ ਵਾਸੀਆਂ ਨੂੰ ਇਹ ਸਾਗ ਵੇਚਦੀਆਂ ਨੇ ਨਾਲ ਬਾਜਰੇ ਦਾ ਆਟਾ ਜੋਕਿ ਹਿਮਾਚਲ ਤੋਂ ਮਗਵਾ ਕੇ ਪੈਕਟਾਂ ਵਿੱਚ ਪੇਕ ਕਰਕੇ ਵੇਚਿਆ ਜਾਂਦਾ ਹੈ।
![Women sell saag for a living on the road, people in cities take fresh greens from the women](https://etvbharatimages.akamaized.net/etvbharat/prod-images/pb-ldh-02-desi-saag-pkg-7205443_20102022145733_2010f_1666258053_511.jpg)
ਸਾਗ ਵੇਚਣ ਵਾਲਿਆਂ ਇਨ੍ਹਾਂ ਮਹਿਲਾਵਾਂ ਦੀ ਆਪੋ ਆਪਣੀ ਮਜਬੂਰੀ ਵੀ ਹੈ ਇਕ ਮਹਿਲਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋਏ ਕਾਫੀ ਸਮਾਂ ਹੋ ਗਿਆ ਹੈ ਜਿਸ ਕਰਕੇ ਉਹ ਗੁਜਾਰੇ ਲਈ ਸਾਗ ਵੇਚਦੀ ਹੈ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਨਾਲ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਵੀ ਲੋਕ ਉਨ੍ਹਾਂ ਤੋਂ ਸਾਗ ਖਰੀਦ ਕੇ ਲਿਜਾਂਦੇ (People buy saag from them ) ਨੇ। ਸਾਗ ਦੇ ਵਿੱਚ ਕਈ ਕਿਸਮਾਂ ਹੁੰਦੀਆਂ ਨੇ ਜਿਸ ਵਿੱਚ ਸਰੋਂ ਦਾ ਸਾਗ, ਗੋਬੀ ਸਰੋਂ ਦਾ ਸਾਗ, ਰਾਈ ਦਾ ਸਾਗ, ਤੋੜੀਏ ਦਾ ਸਾਗ ਹੈ ਇਨ੍ਹਾਂ ਵਿਚ ਬਾਥੂ, ਮੇਥੀ ਅਤੇ ਪਾਲਕ ਪੈਂਦੀ ਹੈ ਅਤੇ ਇਸ ਨੂੰ ਬਣਾਉਣ ਤੋਂ ਬਾਅਦ ਇਹ ਸਾਗ ਇੱਕ ਹਫ਼ਤੇ ਤੱਕ ਖਰਾਬ ਨਹੀਂ ਹੁੰਦਾ ਉਸ ਨੂੰ ਤੜਕਾ ਲਗਾ ਕੇ ਜਦੋਂ ਮਰਜ਼ੀ ਵਰਤਿਆ ਜਾ ਸਕਦਾ ਹੈ।
![Women sell saag for a living on the road, people in cities take fresh greens from the women](https://etvbharatimages.akamaized.net/etvbharat/prod-images/pb-ldh-02-desi-saag-pkg-7205443_20102022145733_2010f_1666258053_104.jpg)
ਸਾਗ ਵੇਚਣ ਵਾਲੀਆਂ ਮਹਿਲਾਵਾਂ ਨੇ ਇਹ ਵੀ ਦਸਿਆ ਕਿ ਕਈ ਵਾਰ ਸ਼ਹਿਰੀ ਮਹਿਲਾਵਾਂ ਉਨ੍ਹਾਂ ਨੂੰ ਬੇਨਤੀ ਕਰਦੀਆਂ ਹੇ ਕਿ ਉਹ ਸਾਗ ਅਤੇ ਮੱਕੀ ਦੀ ਰੋਟੀ ਉਹਨਾਂ ਲਈ ਬਣੀ ਬਣਾਈ ਲੈ ਕੇ ਆ ਜਾਣ ਤਾਂ ਜੋ ਉਨ੍ਹਾਂ ਨੂੰ ਅਸਾਨੀ ਹੋਵੇ, ਪਰ ਸਾਗ ਵੇਚਣ ਵਾਲਿਆਂ ਮਹਿਲਾਵਾਂ ਨੇ ਦੱਸਿਆ ਹੈ ਕਿ ਅਸੀਂ ਇਸ ਦੇ ਬਾਵਜੂਦ ਉਨ੍ਹਾਂ ਨੂੰ ਸਾਲ ਕੱਟ ਕੇ ਵੇਚਦੀਆਂ ਨੇ ਕਟਾਈ ਦੇ ਉਨ੍ਹਾਂ ਤੋਂ ਕੋਈ ਪੈਸੇ ਨਹੀਂ ਲਏ ਜਾਂਦੇ ਇਸ ਨਾਲ ਉਨ੍ਹਾਂ ਦਾ ਸਾਗ ਅਸਾਨੀ ਨਾਲ ਵਿਕ ਜਾਂਦਾ ਹੈ ।
![Women sell saag for a living on the road, people in cities take fresh greens from the women](https://etvbharatimages.akamaized.net/etvbharat/prod-images/pb-ldh-02-desi-saag-pkg-7205443_20102022145733_2010f_1666258053_623.jpg)
ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮਹਿਲਾਵਾਂ ਨੂੰ ਸਾਗ ਕੱਟਣ ਦੇ ਵਿਚ ਕਾਫੀ ਮੁਸ਼ਕਿਲਾਂ ਆਉਂਦੀਆਂ ਨੇ, ਮਹਿਲਾਵਾਂ ਨੇ ਦੱਸਿਆ ਕਿ ਇਸ ਨਾਲ ਉਨ੍ਹਾਂ ਦੇ ਘਰ ਦਾ ਖਰਚਾ ਚਲਦਾ ਹੈ 50 ਰੁਪਏ ਕਿਲੋ ਦੇ ਹਿਸਾਬ ਨਾਲ ਉਹ ਸਾਗ ਵੇਚਦੀਆਂ ਨੇ ਅਤੇ ਇਥੋਂ ਲੰਘਣ ਵਾਲੇ ਲੋਕ ਰੁਕ ਕੇ ਉਨ੍ਹਾਂ ਕੋਲੋਂ ਸਾਗ ਖ਼ਰੀਦਦੇ ਨੇ। ਉਥੇ ਵੀ ਗੱਲਬਾਤ ਕਰਦਿਆਂ ਇੱਕ ਗ੍ਰਾਹਕ ਨਾਲ ਜਦੋਂ ਅਸੀਂ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਸੰਗਰੂਰ ਤੋ ਚੰਡੀਗੜ੍ਹ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਇਹ ਮਹਿਲਾਵਾਂ ਮਿਲੀਆਂ ਇਸ ਕਰਕੇ ਉਹ ਸਾਗ ਖਰੀਦ ਰਹੇ ਨੇ, ਉਨ੍ਹਾਂ ਦੱਸਿਆ ਕਿ ਹੁਣ ਪਿੰਡਾ ਦੇ ਵਿੱਚ ਹੀ ਤਾਜ਼ਾ ਸਾਗ ਮਿਲਦਾ ਹੈ ਜਦੋਂ ਕਿ ਸ਼ਹਿਰਾਂ ਦੇ ਵਿਚ ਤਾਜ਼ਾ ਸਾਗ ਨਹੀਂ ਮਿਲਦਾ।
![Women sell saag for a living on the road, people in cities take fresh greens from the women](https://etvbharatimages.akamaized.net/etvbharat/prod-images/pb-ldh-02-desi-saag-pkg-7205443_20102022145733_2010f_1666258053_532.jpg)
ਇਹ ਵੀ ਪੜ੍ਹੋ: CM ਮਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਸਮਤਕ