ETV Bharat / state

ਇੰਡੋ ਨੇਪਾਲ ਕਰਾਟੇ ਚੈਂਪੀਅਨਸ਼ਿਪ 'ਚ ਜਿੱਤ ਕੇ ਮੁੜੇ ਖਿਡਾਰੀਆਂ ਦਾ ਲੁਧਿਆਣਾ ਪੁੱਜਣ 'ਤੇ ਹੋਇਆ ਸਵਾਗਤ

author img

By

Published : Jun 20, 2023, 4:57 PM IST

ਇੰਡੋ ਨੇਪਾਲ ਕਰਾਟੇ ਚੈਂਪੀਅਨਸ਼ਿਪ 'ਚ ਜਿੱਤ ਕੇ ਮੁੜੇ ਜੇਤੂ ਖਿਡਾਰੀਆਂ ਦਾ ਲੁਧਿਆਣਾ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਦਾ ਰੇਲਵੇ ਸਟੇਸ਼ਨ ਉੱਤੇ ਸਨਮਾਨ ਵੀ ਕੀਤਾ ਗਿਆ।

winners of Indo-Nepal Karate Championship welcomed in Ludhiana
ਇੰਡੋ ਨੇਪਾਲ ਕਰਾਟੇ ਚੈਂਪੀਅਨਸ਼ਿਪ 'ਚ ਜਿੱਤ ਕੇ ਮੁੜੇ ਜੇਤੂ ਖਿਡਾਰੀਆਂ ਦਾ ਲੁਧਿਆਣਾ ਪੁੱਜਣ 'ਤੇ ਹੋਇਆ ਸਵਾਗਤ
ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦੇ ਹੋਏ ਖਿਡਾਰੀ।

ਲੁਧਿਆਣਾ: ਇੰਡੋ ਨੇਪਾਲ ਕਰਾਟੇ ਚੈਂਪੀਅਨਸ਼ਿਪ 'ਚ ਪੰਜਾਬ ਦੀ ਟੀਮ ਵੱਲੋਂ ਦੂਜਾ ਸਥਾਨ ਹਾਸਿਲ ਕਰਨ ਉੱਤੇ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ ਉੱਤੇ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਟੀਮ ਦੇ ਲੁਧਿਆਣੇ ਰੇਲਵੇ ਸਟੇਸ਼ਨ ਪਹੁੰਚਣ ਉੱਤੇ ਟੀਮ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਗਈ ਹੈ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਨੇ ਫੁੱਲਾਂ ਦੇ ਹਾਰ ਪਾ ਕੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਮੁਕਾਬਲੇ ਵਿੱਚ ਲੁਧਿਆਣਾ ਤੋਂ ਵੱਖ-ਵੱਖ ਸਕੂਲਾਂ ਅਕਾਦਮੀਆਂ ਨਾਲ ਸਬੰਧਿਤ 70 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ 41 ਮੈਡਲ ਇਨ੍ਹਾਂ ਵੱਲੋਂ ਹਾਸਿਲ ਕੀਤੇ ਗਏ ਹਨ। ਬੱਚਿਆਂ ਦੀਆਂ ਇਨ੍ਹਾ ਪ੍ਰਾਪਤੀਆਂ ਨਾਲ ਪੰਜਾਬ ਦੂਜੇ ਸਥਾਨ ਉੱਤੇ ਰਿਹਾ ਹੈ।

ਸਾਰੀਆਂ ਲੜਕੀਆਂ ਸਿੱਖਣ ਕਰਾਟੇ : ਇਸਦੇ ਨਾਲ ਹੀ ਕਰਾਟਿਆਂ ਦੀ ਟੀਮ ਵਿੱਚ ਹਿੱਸਾ ਲੈਣ ਵਾਲੀ ਲੜਕੀਆਂ ਨੇ ਕਿਹਾ ਕਿ ਕਰਾਟੇ ਆਪਣੀ ਰੱਖਿਆ ਕਰਨ ਵਾਸਤੇ ਸਾਰੀਆਂ ਲੜਕੀਆਂ ਨੂੰ ਸਿੱਖਣੇ ਚਾਹੀਦੇ ਹਨ ਅਤੇ ਇਸ ਦੇ ਨਾਲ ਇਹ ਫਿੱਟ ਵੀ ਰਹਿੰਦੀਆਂ ਹਨ ਅਤੇ ਆਪਣੇ ਆਪ ਦੀ ਰੱਖਿਆ ਵੀ ਖੁਦ ਹੀ ਕਰ ਸਕਦੀਆਂ ਹਨ ਖਿਡਾਰਨਾਂ ਨੇ ਕਿਹਾ ਕਿ ਅਸੀ ਅੱਜ ਮਾਣ ਮਹਿਸੂਸ ਕਰ ਰਹੇ ਹਾਂ ਅਤੇ ਪੰਜਾਬ ਨੂੰ ਜਿਸ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਓਥੇ ਹੀ ਪੰਜਾਬ ਖੇਡਾਂ ਵਿਚ ਵੀ ਮਲ੍ਹਾ ਮਾਰ ਰਿਹਾ ਹੈ।

ਸਵਾਗਤ ਕਰਨ ਪਹੁੰਚੇ ਸੇਵਾ ਮੁਕਤ ਆਈ ਜੀ ਇਕਬਾਲ ਸਿੰਘ ਗਿੱਲ ਨੇ ਬੱਚਿਆਂ ਦਾ ਹੌਂਸਲਾ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਲੜਕੀਆਂ ਅੱਜ ਅੱਗੇ ਵੱਧ ਰਹੀਆਂ ਹਨ, ਕਿਉਂਕਿ ਇਹਨਾਂ ਦੇ ਹੱਥਾਂ ਵਿੱਚ ਜਿਹੜੀਆਂ ਟਰਾਫੀਆਂ ਤੁਸੀਂ ਦੇਖ ਰਹੇ ਹੋ ਇਹ ਇਨ੍ਹਾਂ ਦੀ ਪੂਰੀ ਜ਼ਿੰਦਗੀ ਦੀ ਮਿਹਨਤ ਹੈ। ਇਸ ਦੇ ਨਾਲ ਹੀ ਸਮਾਜ ਸੇਵੀ ਜਸਵੰਤ ਸਿੰਘ ਛਾਪਾ ਨੇ ਕਿਹਾ ਕੀ ਇਨ੍ਹਾਂ ਬੱਚਿਆਂ ਵਿੱਚੋਂ ਜੇਕਰ ਕੋਈ ਵੀ ਪੜ੍ਹਾਈ ਜਾਂ ਖੇਡ ਵਿਚ ਰੂਚੀ ਰੱਖਦਾ ਹੈ ਅਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਦਾ ਕਾਰਨ ਅੱਗੇ ਨਹੀਂ ਵਧ ਰਿਹਾ ਤਾਂ ਸਾਡੀ ਟਰੱਸਟ ਸਰਬਤ ਦਾ ਭਲਾ ਨੂੰ ਜ਼ਰੂਰ ਮਿਲਿਆ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.