ਲੁਧਿਆਣਾ: ਲੁਧਿਆਣਾ ਦੀ ਡਾਬਾ ਕਲੋਨੀ 'ਚ 11 ਅਕਤੂਬਰ ਨੂੰ ਕੁੱਝ ਹੁੱਲੜਬਾਜ ਮੁੰਡਿਆਂ ਵੱਲੋਂ ਕਲੋਨੀ ਨਿਵਾਸੀ 'ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਾ 'ਚ ਕੈਦ ਹੋਈਆਂ।
ਪੀੜਤਾ ਵੱਲੋਂ ਪੁਲਿਸ 'ਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸੀਸੀਟੀਵੀ ਦਿਖਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਕਲੋਨੀ 'ਚ ਸਹਿਮ ਦਾ ਮਾਹੌਲ ਹੈ। ਇਸ ਹਮਲੇ ਨੂੰ ਤਕਰੀਬਨ 4 ਦਿਨ ਬੀਤ ਗਏ ਹੈ। ਦੂਜੇ ਪਾਸੇ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।