ਲੁਧਿਆਣਾ: ਸੋਇਲ ਲੈਸ ਫਾਰਸਿੰਗ ਯਾਨੀ ਕਿ ਮਿੱਟੀ ਰਹਿਤ ਖੇਤੀ ਦਾ ਚਲਨ ਪੂਰੇ ਵਿਸ਼ਵ ਵਿਚ ਕਾਫੀ ਵਧ ਫੁੱਲ ਰਿਹਾ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਰਾਲਿਆਂ ਸਦਕਾ ਹੁਣ ਤੁਸੀਂ ਘਰ ਦੇ ਵਿਚ 30 ਤੋਂ 40 ਹਜ਼ਾਰ ਰੁਪਏ ਖਰਚ ਕੇ ਆਟੋਮੇਸ਼ਨ ਸਿਸਟਮ ਰਾਹੀਂ ਬਿਨਾਂ ਸਪਰੇ ਬਿਨਾਂ ਕਿਸੇ ਜ਼ਹਿਰੀਲੇ ਕੀਟਨਾਸ਼ਕ ਦੀ ਵਰਤੋਂ ਕੀਤੇ ਆਪਣੇ ਖਾਣ ਲਈ ਸਬਜ਼ੀਆ ਉਗਾ ਸਕਦੇ ਹੋ। ਇਸ ਤੋਂ ਇਲਾਵਾ ਅਗਾਹ ਵਧੂ ਕਿਸਾਨ ਤੁਪਕਾ ਤੁਪਕਾ ਸਿੰਚਾਈ ਦੀ ਵਰਤੋਂ ਨਾਲ ਪੌਲੀ ਹਾਊਸ ਸਥਾਪਿਤ ਕਰਕੇ ਲੱਖਾਂ ਦਾ ਮੁਨਾਫਾ ਇੱਕ ਏਕੜ ਵਿੱਚੋਂ ਹੀ ਕਮਾ ਸਕਦੇ ਨੇ। ਪੰਜਾਬ ਸਰਕਾਰ ਵੱਲੋਂ ਇਸ ਤੇ 50 ਫੀਸਦੀ ਤੱਕ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ, ਸਰਕਾਰੀ ਸਕੀਮਾਂ ਦੇ ਤਹਿਤ 90 ਫੀਸਦੀ ਤੱਕ ਦੀ ਵੀ ਸਬਸਿਡੀ ਬਿਨਾਂ ਅਗਾਂਹ ਵਧੂ ਤਕਨੀਕਾਂ ਤੇ ਮਿਲ ਸਕਦੀ ਹੈ। ਪੀਏਯੂ ਅਧਿਕਾਰੀ ਡਾ. ਰਾਕੇਸ਼ ਸ਼ਾਰਧਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਕੀ ਹੈ ਸੋਇਲ ਲੈਸ ਫਾਰਮਿੰਗ: ਦਰਅਸਲ ਮਿੱਟੀ ਰਹਿਤ ਖੇਤੀ ਆਧੁਨਿਕ ਯੁਗ ਦੀ ਕਾਢ ਹੈ, ਇਸ ਵਿੱਚ ਮਿੱਟੀ ਦੀ ਥਾਂ ਤੇ ਕੋਕੋ ਬਿਟਸ ਦੀ ਵਰਤੋਂ ਕਰਕੇ ਖੇਤੀ ਕੀਤੀ ਜਾਂਦੀ ਹੈ ਅਤੇ ਇਸ ਨੂੰ ਤੁਪਕਾ ਤੁਪਕਾ ਸਿੰਚਾਈ ਨਾਲ ਜੋੜ ਕੇ ਸਬਜ਼ੀਆਂ ਦੀ ਕਾਸ਼ਤ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਤੇ ਆਮ ਸਬਜ਼ੀਆਂ ਨਾਲੋਂ 80 ਫ਼ੀਸਦੀ ਤੱਕ ਘੱਟ ਪਾਣੀ ਲੱਗਦਾ ਹੈ ਅਤੇ ਇਸ ਤੋਂ ਮੁਨਾਫਾ ਵੀ ਕਾਫੀ ਹੁੰਦਾ ਹੈ। ਇਸ ਦਾ ਝਾੜ ਆਮ ਖੇਤਾ ਵਿਚ ਹੋਈ ਸਬਜ਼ੀ ਨਾਲੋਂ ਕਿਤੇ ਜ਼ਿਆਦਾ ਹੈ, ਇਸ ਵਿੱਚ ਕਿਸੇ ਤਰ੍ਹਾਂ ਦੀ ਸਪਰੇਹ ਜਾਂ ਫਿਰ ਕੀਟਨਾਸ਼ਕਾਂ ਦੀ ਜ਼ਰੂਰਤ ਵੀ ਨਹੀਂ ਹੁੰਦੀ। ਇਸ ਨੂੰ ਆਟੋਮੇਸ਼ਨ ਸਿਸਟਮ ਦੇ ਨਾਲ ਜੋੜਿਆ ਜਾਂਦਾ ਹੈ ਜਿਸ ਤੋਂ ਬਾਅਦ ਆਪਣੇ ਆਪ ਹੀ ਜਦੋਂ ਬੂਟਿਆਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਨੂੰ ਓਨੀ ਹੀ ਮਾਤਰਾ ਦੇ ਵਿੱਚ ਪਾਣੀ ਮਿਲਦਾ ਹੈ ਜਿੰਨੀ ਉਨ੍ਹਾਂ ਨੂੰ ਲੋੜ ਹੁੰਦੀ ਹੈ।
ਮਿੱਟੀ ਰਹਿਤ ਖੇਤੀ ਦਾ ਫਾਇਦਾ: ਮਿੱਟੀ ਦੇ ਰਹਿਤ ਖੇਤੀ ਦੇ ਵਧੇਰੇ ਫਾਇਦੇ ਹਨ। ਸਭ ਤੋਂ ਵੱਡਾ ਫਾਇਦਾ ਇਸਦੇ ਵਿੱਚ ਪਾਣੀ ਦੀ ਵਧੇਰੇ ਮਾਤਰਾ ਤੇ ਵਿੱਚ ਬਚਤ ਹੁੰਦੀ ਹੈ। ਬਿਨਾ ਕੀਟਨਾਸ਼ਕ ਅਤੇ ਦਵਾਈਆ ਸਪਰੇਹਾ ਦੇ ਸਬਜ਼ੀਆਂ ਖਾਣ ਲਾਇਕ ਮਿਲਦੀਆਂ ਹਨ, ਇਸ ਤੋਂ ਇਲਾਵਾ ਬਹੁਤ ਘੱਟ ਥਾਂ ਵਿੱਚ ਇਹ ਖੇਤੀ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਆਪਣੇ ਘਰ ਦੀ ਛੱਤ ਤੇ ਇਹ ਪ੍ਰੋਜੈਕਟ ਲਾਉਣਾ ਚਾਹੁੰਦੇ ਹੋ ਤਾਂ ਅਸਾਨੀ ਨਾਲ ਤੁਹਾਨੂੰ ਘਰੇਲੂ ਵਰਤੋਂ ਦੀਆਂ ਸਬਜ਼ੀਆਂ ਪਰਾਪਤ ਹੋ ਸਕਦੀਆਂ ਨੇ। ਇਸ ਤੋਂ ਇਲਾਵਾ ਆਮ ਸਬਜ਼ੀਆਂ ਨਾਲੋਂ ਇਸ ਦਾ ਝਾੜ ਵਧ ਨਿਕਲਦਾ ਹੈ। ਕਿਸਾਨ ਕਣਕ ਅਤੇ ਝੋਨੇ ਨਾਲੋਂ ਇਸ ਦੀ ਵਰਤੋਂ ਕਰਕੇ 8 ਗੁਣਾਂ ਤੱਕ ਫਾਇਦਾ ਲੈ ਸਕਦਾ ਹੈ, ਸੋਇਲ ਅਤੇ ਵਾਟਰ ਸਾਇੰਸ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾਕਟਰ ਰਕੇਸ਼ ਸ਼ਰਧਾ ਦਸਦੇ ਨੇ ਕੇ ਜਿੰਨੀ ਫਸਲ ਦਾ ਮੁੱਲ ਇੱਕ ਏਕੜ ਚ ਮਿਲਦਾ ਹੈ ਉਨ੍ਹਾ ਇੱਕ ਕਨਾਲ ਤੋਂ ਇਸ ਤਕਨੀਕ ਨਾਲ ਮਿਲ ਜਾਂਦਾ ਹੈ। ਜਿਹੜੇ ਕਿਸਾਨਾਂ ਕੋਲ ਘੱਟ ਜ਼ਮੀਨਾਂ ਹਨ ਉਨ੍ਹਾਂ ਲਈ ਇਹ ਕਾਫੀ ਫਾਇਦੇਮੰਦ ਹੈ।
ਕਿੰਨਾ ਆਉਂਦਾ ਹੈ ਖਰਚਾ: ਇਸ ਤਕਨੀਕ ਦੇ ਕਾਫੀ ਘੱਟ ਖਰਚ ਆਉਂਦਾ ਹੈ ਜੇਕਰ ਤੁਸੀਂ ਘਰੇਲੂ ਵਰਤੋਂ ਲਈ ਇਸ ਨੂੰ ਉਪਯੋਗ ਵਿੱਚ ਲਿਆਉਣਾ ਹੈ। ਡਾਕਟਰ ਸ਼ਾਰਦਾ ਨੇ ਦੱਸਿਆ ਕਿ 30 ਤੋਂ 40 ਹਜ਼ਾਰ ਰੁਪਏ ਦੇ ਵਿੱਚ ਤੁਸੀਂ ਘਰ ਦੇ ਵਿੱਚ ਇਹ ਪ੍ਰੋਜੈਕਟ ਲਗਾ ਸਕਦੇ ਹੋ, ਇਸ ਤੋਂ ਇਲਾਵਾ ਜੇਕਰ ਤੁਸੀਂ ਪੋਲੀ ਹਾਊਸ ਬਣਾਉਣ ਸੁਣਦੇ ਹੋ ਤਾਂ ਪ੍ਰੋਫੈਸ਼ਨਲ ਕਿਸਾਨ ਲਈ ਇਕ ਏਕੜ ਅੰਦਰ ਇਸ ਦਾ ਖਰਚਾ 30 ਤੋਂ 35 ਲੱਖ ਰੁਪਏ ਤੱਕ ਦਾ ਹੁੰਦਾ ਹੈ ਅਤੇ ਸਰਕਾਰ ਵੱਲੋਂ ਇਸ ਤੇ 50 ਫੀਸਦੀ ਤੱਕ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤਕਨੀਕ ਨਾਲ ਕਾਫੀ ਕਿਸਾਨਾਂ ਨੂੰ ਫਾਇਦਾ ਹੋਇਆ ਹੈ, ਡਾਕਟਰ ਸ਼ਾਰਦਾ ਨੇ ਦੱਸਿਆ ਕਿ ਪੰਜਾਬ ਭਰ ਦੇ ਵਿਚ 1500 ਤੋਂ ਲੈਕੇ 2000 ਤੱਕ ਹੁਣ ਪੋਲੀ ਹਾਉਸ ਕਿਸਾਨ ਲਗਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਵੱਲ ਰਕਬਾ ਵੀ ਲਗਾਤਾਰ ਵੱਧ ਰਿਹਾ ਹੈ।
ਕਿਸਾਨ ਮੇਲਿਆਂ ਦਾ ਵਿਸ਼ਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਸਾਲ ਕਿਸਾਨ ਮੇਲੇ ਲਗਾਏ ਜਾਂਦੇ ਹਨ ਅਤੇ ਸਾਲ 2023 ਵਿੱਚ ਕਿਸਾਨ ਮੇਲਿਆਂ ਦਾ ਮੁੱਖ ਵਿਸ਼ਾ ਵੀ ਇਸ ਤੇ ਹੀ ਆਧਾਰਿਤ ਹੈ, ਜਿਸ ਵਿਚ ਘੱਟ ਪਾਣੀ ਦੀ ਲਾਗਤ ਅਤੇ ਵਧੇਰੇ ਫਸਲ ਦਾ ਮੁਨਾਫ਼ਾ ਕੀ ਕਿਸਾਨ ਮੇਲਿਆਂ ਦੇ ਮੁੱਖ ਆਕਰਸ਼ਣ ਦਾ ਕੇਂਦਰ ਰਹੇਗਾ। ਉਨ੍ਹਾਂ ਦੱਸਿਆ ਕਿ ਸਾਡਾ ਮੁੱਖ ਮੰਤਵ ਪਾਣੀ ਦੀ ਬਚਤ ਕਰਨਾ ਹੈ ਅਤੇ ਨਾਲ ਹੀ ਲੋਕਾਂ ਉਨਾਂ ਦੇ ਘਰਾਂ ਤੱਕ ਬਿਨਾਂ ਸਪਰੇਹਾਂ ਬਿਨ੍ਹਾਂ ਦਵਾਈਆਂ ਵਾਲੀਆਂ ਸਬਜ਼ੀਆਂ ਪਹੁੰਚਾਉਣਾ ਹੈ ਜਿਸ ਨਾਲ ਉਹ ਸਿਹਤਮੰਦ ਹੋ ਸਕਣਗੇ ਅਤੇ ਚੰਗੀਆਂ ਸਬਜ਼ੀਆਂ ਖਾ ਸਕਣਗੇ।
ਕਿਹੜੀਆਂ ਕਿਹੜੀਆਂ ਸਬਜ਼ੀਆਂ: ਜਿੰਨੀ ਵੀ ਸਬਜ਼ੀਆਂ ਬੇਲ ਵਾਲੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਅਸਾਨੀ ਨਾਲ ਬਿਨਾਂ ਮਿੱਟੀ ਦੇ ਉਗਾਇਆ ਜਾ ਸਕਦਾ ਹੈ, ਜਿਸ ਵਿਚ ਟਮਾਟਰ, ਖੀਰਾ, ਸਟ੍ਰਾਬੇਰੀ, ਬ੍ਰੋਕਲੀ, ਧਨੀਆਂ, ਸ਼ਿਮਲਾ ਮਿਰਚ, ਹਰੀ ਮਿਰਚ ਅਤੇ ਸਾਗ ਵਰਗੀਆਂ ਸਬਜ਼ੀਆਂ ਨੂੰ ਵੀ ਇਸ ਤਕਨੀਕ ਦੇ ਨਾਲ ਉਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਣਕ ਝੋਨੇ ਲਈ ਵੀ ਇਸ ਸਬੰਧੀ ਲਗਾਤਾਰ ਖੋਜ ਕੀਤੀ ਜਾ ਰਹੀ ਹੈ ਕਿਉਂਕਿ ਉਹ ਵਧੇਰੇ ਸਕਦੇ ਤੇ ਵਿੱਚ ਹੁੰਦੀ ਹੈ ਇਸ ਕਰਕੇ ਮਿੱਟੀ ਰਹਿਤ ਖੇਤੀ ਵਿੱਚ ਉਨ੍ਹਾਂ ਦੀ ਵਰਤੋਂ ਕਰਨਾ ਕਿਸਾਨਾਂ ਲਈ ਮੁਸ਼ਕਿਲ ਹੋ ਸਕਦਾ ਹੈ। ਪਰ ਸਬਜ਼ੀਆਂ ਇਸ ਤਕਨੀਕ ਨਾਲ ਅਸਾਨੀ ਨਾਲ ਉਗਾਈਆਂ ਜਾ ਸਕਦੀਆਂ ਹਨ।