ETV Bharat / state

ਵੇਟਲਿਫਟਰ ਵਿਕਾਸ ਠਾਕੁਰ ਨੇ ਬਰਮਿੰਘਮ 'ਚ ਮਚਾਈ ਧੂਮ: ਸਿਲਵਰ ਮੈਡਲ ਮਾਂ ਨੂੰ ਕੀਤਾ ਸਮਰਪਿਤ, ਮੂਸੇਵਾਲਾ ਅੰਦਾਜ 'ਚ ਮਨਾਈ ਖੁਸ਼ੀ

ਲੁਧਿਆਣਾ ਦੇ ਵਿਕਾਸ ਠਾਕੁਰ ਨੇ ਇੰਗਲੈਂਡ ਦੇ ਬਰਮਿੰਘਮ 'ਚ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਚਾਂਦੀ ਦਾ ਤਗ਼ਮਾ ਹਾਸਿਲ ਕਰਕੇ ਪੂਰੇ ਦੇਸ਼ ਵਿੱਚ ਨਾਮਨਾ ਖੱਟਿਆ ਹੈ। ਇਸ ਮੌਕੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਵਧਾਈ ਦਿੱਤੀ।

Weightlifter Vikas Thakur
Weightlifter Vikas Thakur
author img

By

Published : Aug 3, 2022, 12:56 PM IST

Updated : Aug 3, 2022, 3:36 PM IST

ਲੁਧਿਆਣਾ: ਸ਼ਹਿਰ ਦੇ ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਉਸ ਨੇ 346 ਕਿਲੋ ਵਜ਼ਨ ਚੁੱਕ ਕੇ ਪੰਜਾਬ ਦੇ ਨਾਲ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਵਿਕਾਸ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਮੈਡਲ ਜਿੱਤ ਚੁੱਕੇ ਹਨ।

Weightlifter Vikas Thakur of Ludhiana Won Silver medal in Birmingham
ਲੁਧਿਆਣਾ ਦੇ ਵੇਟਲਿਫਟਰ ਵਿਕਾਸ ਠਾਕੁਰ ਨੇ ਬਰਮਿੰਘਮ 'ਚ ਮਚਾਈ ਧੂਮ

ਰਾਸ਼ਟਰਮੰਡਲ ਖੇਡਾਂ 'ਚ ਲਗਾਤਾਰ ਤਿੰਨ ਵਾਰ ਜਿੱਤਿਆ ਮੈਡਲ: ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ 'ਚ ਲਗਾਤਾਰ ਤਿੰਨ ਵਾਰ ਮੈਡਲ ਜਿਤ ਕੇ ਇਤਿਹਾਸ ਰਚਿਆ ਹੈ। ਇਸ ਵਕਤ ਵਿਕਾਸ ਭਾਰਤੀ ਹਵਾਈ ਫੌਜ ਵਿੱਚ ਨੌਕਰੀ ਕਰ ਰਹੇ ਹਨ। ਇਸ ਦੇ ਨਾਲ-ਨਾਲ ਦੇਸ਼ ਲਈ ਖੇਡ ਰਹੇ ਹਨ। ਰਾਸ਼ਟਰਮੰਡਲ ਖੇਡਾਂ (Commonwealth Games 2022) ਵਿੱਚ ਠਾਕੁਰ ਦਾ ਇਹ ਦੂਜਾ ਚਾਂਦੀ ਦਾ ਤਗ਼ਮਾ ਹੈ। ਉਹ 2014 ਦੀਆਂ ਗਲਾਸਗੋ ਖੇਡਾਂ ਵਿੱਚ ਵੀ ਦੂਜੇ ਸਥਾਨ 'ਤੇ ਰਿਹਾ ਸੀ, ਜਦਕਿ ਉਸਨੇ ਗੋਲਡ ਕੋਸਟ ਵਿੱਚ 2018 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਮੂਸੇਵਾਲਾ ਅੰਦਾਜ 'ਚ ਖੁਸ਼ੀ ਮਨਾਈ: ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਚਾਂਦੀ ਦਾ ਤਗਮਾ ਜਿੱਤਣ ਵਾਲੇ ਵੇਟ ਲਿਫਟਰ ਵਿਕਾਸ ਠਾਕੁਰ, ਸਿੱਧੂ ਮੂਸੇਵਾਲਾ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਤਮਗਾ ਸਮਾਰੋਹ ਦੌਰਾਨ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ 'ਚ ਪੱਟ 'ਤੇ ਥਾਪੀ ਮਾਰ ਕੇ ਜਿੱਤ ਦਾ ਜਸ਼ਨ ਮਨਾਇਆ।

ਮੂਸੇਵਾਲਾ ਦੀ ਮੌਤ ਤੋਂ ਬਾਅਦ ਤਿੰਨ ਦਿਨ ਤੱਕ ਖਾਣਾ ਨਹੀਂ ਖਾਧਾ: ਵਿਕਾਸ ਠਾਕੁਰ ਦੇ ਪਿਤਾ ਬ੍ਰਿਜਰਤ ਨੇ ਦੱਸਿਆ ਕਿ ਵਿਕਾਸ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ। ਉਹ ਮੂਸੇਵਾਲਾ ਦੇ ਗੀਤਾਂ ਨੂੰ ਹੀ ਜ਼ਿਆਦਾ ਸੁਣਦਾ ਰਿਹਾ ਹੈ। ਜਿਸ ਦਿਨ ਮੂਸੇਵਾਲਾ ਦਾ ਕਤਲ ਹੋਇਆ, ਉਹ ਬਹੁਤ ਨਿਰਾਸ਼ ਸੀ ਅਤੇ ਘੱਟੋ-ਘੱਟ 3 ਦਿਨ ਤੱਕ ਉਸ ਨੇ ਖਾਣਾ ਵੀ ਨਹੀਂ ਖਾਧਾ। ਅੱਜ ਵੀ ਜਦੋਂ ਵਿਕਾਸ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ ਤਾਂ ਉਸ ਨੇ ਮੂਸੇਵਾਲਾ ਦੇ ਅੰਦਾਜ਼ 'ਚ ਪੱਟ 'ਤੇ ਥਾਪੀ ਮਾਰ ਕੇ ਇਸ ਜਿੱਤ ਦਾ ਜਸ਼ਨ ਮਨਾਇਆ।

  • ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਤਮਗਾ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ…96 ਕਿਲੋ ਵੇਟ ਲਿਫਟਿੰਗ ਦੇ ਮੁਕਾਬਲੇ ‘ਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346kg ਭਾਰ ਚੁੱਕਦੇ ਹੋਏ ਚਾਂਦੀ ਦਾ ਤਮਗਾ ਜਿੱਤਿਆ…ਬਹੁਤ-ਬਹੁਤ ਵਧਾਈਆਂ…

    ਮਿਹਨਤ ਜਾਰੀ ਰੱਖੋ…ਭਵਿੱਖ ਲਈ ਸ਼ੁਭਕਾਮਨਾਵਾਂ…ਸ਼ਾਬਾਸ਼

    ਚੱਕਦੇ ਇੰਡੀਆ…! pic.twitter.com/ChDEF2Cvtm

    — Bhagwant Mann (@BhagwantMann) August 2, 2022 " class="align-text-top noRightClick twitterSection" data=" ">

ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁੱਧਿਆਣਾ ਦੇ ਰਹਿਣ ਵਾਲੇ ਵਿਕਾਸ ਠਾਕੁਰ ਨੂੰ ਵਧਾਈ ਦਿੱਤੀ ਹੈ। ਟਵੀਟ ਵਿੱਚ ਲਿਖਿਆ ਕਿ, ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਰਾਸ਼ਟਰਮੰਡਲ ਖੇਡਾਂ ‘ਚ ਭਾਰਤ ਦੀ ਤਮਗਾ ਸੂਚੀ ‘ਚ ਆਪਣਾ ਨਾਮ ਦਰਜ ਕਰਵਾਇਆ…96 ਕਿਲੋ ਵੇਟ ਲਿਫਟਿੰਗ ਦੇ ਮੁਕਾਬਲੇ ‘ਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346kg ਭਾਰ ਚੁੱਕਦੇ ਹੋਏ ਚਾਂਦੀ ਦਾ ਤਗਮਾ ਜਿੱਤਿਆ…ਬਹੁਤ-ਬਹੁਤ ਵਧਾਈਆਂ… ਮਿਹਨਤ ਜਾਰੀ ਰੱਖੋ…ਭਵਿੱਖ ਲਈ ਸ਼ੁਭਕਾਮਨਾਵਾਂ…ਸ਼ਾਬਾਸ਼ ਚੱਕਦੇ ਇੰਡੀਆ…!"

ਮਾਂ ਨੂੰ ਜਨਮਦਿਨ ਦਾ ਤੋਹਫ਼ਾ: ਉੱਥੇ ਹੀ, ਉਸ ਦੀ ਮਾਤਾ ਆਸ਼ਾ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਦਾ ਕੱਲ੍ਹ ਜਨਮ ਦਿਨ ਸੀ। ਜਦੋਂ ਵਿਕਾਸ ਦੀ ਕਾਲ ਆਈ, ਤਾਂ ਉਸ ਨੇ ਦੱਸਿਆ ਕਿ ਮਾਂ ਤੁਹਾਡੇ ਜਨਮ ਦਿਨ ਦਾ ਤੋਹਫ਼ਾ ਸਿਲਵਰ ਮੈਡਲ ਹੈ, ਤਾਂ ਉਨ੍ਹਾਂ ਦੇ ਖੁਸ਼ੀ ਨਾਲ ਹੰਝੂ ਨਹੀਂ ਰੁਕ ਰਹੇ। ਉਨ੍ਹਾਂ ਕਿਹਾ ਕਿ ਬੇਟੇ ਦਾ ਹੁਣ ਉਨ੍ਹਾਂ ਨੇ ਵਿਆਹ ਕਰਨਾ ਹੈ। ਉਸ ਦੀ ਵੀ ਤਿਆਰੀ ਕਰ ਰਹੇ ਹਨ। ਉਧਰ ਵਿਕਾਸ ਦੀ ਭੈਣ ਅਵਿਲਾਸ਼ਾ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ। ਉਨ੍ਹਾਂ ਦੇ ਭਰਾ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।

ਪਰਿਵਾਰ 'ਚ ਖੁਸ਼ੀ ਦਾ ਮਾਹੌਲ: ਲੁਧਿਆਣਾ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ। ਸਾਰੇ ਇਲਕਾਵਾਸੀ ਘਰ ਵਧਾਈ ਦੇਣ ਆ ਰਹੇ ਹਨ। ਉਸ ਦੇ ਪਿਤਾ ਨੇ ਕਿਹਾ ਕਿ ਉਹ ਜਲਦੀ ਲੁਧਿਆਣਾ ਪਰਤ ਆਇਆ ਜਿਸ ਦੇ ਸਵਾਗਤ ਲਈ ਹੁਣ ਉਹ ਤਿਆਰੀ ਕਰ ਰਹੇ ਹਨ। ਪਿਤਾ ਬ੍ਰਿਜ ਲਾਲ ਠਾਕੁਰ ਨੇ ਕਿਹਾ ਕਿ ਉਸ ਨੇ ਦੇਸ਼ ਦਾ ਤਿਰੰਗਾ ਉੱਚਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕੇ ਦੇਸ਼ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਉਸ ਦੇ ਲਈ ਟਵੀਟ ਕਰ ਰਹੇ ਹਨ। ਉਸ ਦੇ ਪਿਤਾ ਨੇ ਕਿਹਾ ਕੇ ਹੁਣ ਇਹ ਓਲੰਪਿਕ ਲਈ ਤਿਆਰੀ ਕਰੇਗਾ, ਕਿਉਂਕਿ ਉਸ ਦਾ ਸੁਪਨਾ ਹੈ ਕੇ ਉਹ ਦੇਸ਼ ਲਈ ਇਕ ਵਾਰ ਓਲੰਪਿਕ ਜ਼ਰੂਰ ਜਾਵੇ।

  • Congratulations to Vikas Thakur for winning silver medal in weightlifting at #CommonwealthGames. The passion and dedication with which you have pursued weightlifting is exemplary. Your consistency in bringing medals for India is commendable.

    — President of India (@rashtrapatibhvn) August 2, 2022 " class="align-text-top noRightClick twitterSection" data=" ">

ਰਾਸ਼ਟਰਪਤੀ ਤੇ ਪੀਐਮ ਮੋਦੀ ਨੇ ਦਿੱਤੀ ਵਧਾਈ: ਵਿਕਾਸ ਠਾਕੁਰ ਦੇ ਸਿਲਵਰ ਮੈਡਲ ਜਿੱਤਣ ਉੱਤੇ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਟਵੀਟ ਕਰ ਕੇ ਖਿਡਾਰੀ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ ਕਿ, "ਵਿਕਾਸ ਠਾਕੁਰ ਨੂੰ #CommonwealthGames ਵਿੱਚ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਣ ਲਈ ਵਧਾਈਆਂ। ਜਿਸ ਲਗਨ ਅਤੇ ਲਗਨ ਨਾਲ ਤੁਸੀਂ ਵੇਟਲਿਫਟਿੰਗ ਨੂੰ ਅੱਗੇ ਵਧਾਇਆ ਹੈ, ਉਹ ਮਿਸਾਲੀ ਹੈ। ਭਾਰਤ ਲਈ ਤਗਮੇ ਲਿਆਉਣ ਵਿੱਚ ਤੁਹਾਡੀ ਨਿਰੰਤਰਤਾ ਸ਼ਲਾਘਾਯੋਗ ਹੈ।"

  • More glory at the CWG, this time due to Vikas Thakur, who wins a Silver in Weightlifting. Delighted by his success. His dedication to sports is commendable. Wishing him the very best for upcoming endeavours. pic.twitter.com/IknoAvQiXf

    — Narendra Modi (@narendramodi) August 2, 2022 " class="align-text-top noRightClick twitterSection" data=" ">

ਦੂਜੇ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਕਾਸ ਠਾਕੁਰ ਨੂੰ ਜਿਤ ਦੀ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆ ਲਿਖਿਆ ਕਿ, "ਰਾਸ਼ਟਰਮੰਡਲ ਖੇਡਾਂ ਵਿੱਚ ਹੋਰ ਮਹਿਮਾ, ਵਿਕਾਸ ਠਾਕੁਰ ਦਾ ਧੰਨਵਾਦ, ਜਿਸ ਨੇ ਇਸ ਵਾਰ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਸਦੀ ਸਫਲਤਾ ਤੋਂ ਖੁਸ਼ ਖੇਡਾਂ ਪ੍ਰਤੀ ਉਸ ਦਾ ਸਮਰਪਣ ਸ਼ਲਾਘਾਯੋਗ ਹੈ। ਉਨ੍ਹਾਂ ਦੇ ਆਉਣ ਵਾਲੇ ਯਤਨਾਂ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ।"

ਦੱਸ ਦਈਏ ਕਿ ਭਾਰਤ ਦੇ ਵਿਕਾਸ ਠਾਕੁਰ ਨੇ 96 ਕਿਲੋਗ੍ਰਾਮ ਵੇਟਲਿਫਟਿੰਗ ਵਰਗ (Commonwealth Games 2022) ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਸ ਨੇ ਕੁੱਲ 346 ਕਿਲੋ ਭਾਰ ਚੁੱਕਿਆ। ਵਿਕਾਸ ਨੇ ਸਨੈਚ ਰਾਊਂਡ ਵਿੱਚ 155 ਕਿਲੋ ਅਤੇ ਕਲੀਨ ਐਂਡ ਜਰਕ ਰਾਊਂਡ ਵਿੱਚ 191 ਕਿਲੋਗ੍ਰਾਮ ਭਾਰ ਚੁੱਕਿਆ। ਭਾਰਤ ਦਾ ਇਹ 12ਵਾਂ ਤਗ਼ਮਾ ਹੈ।

ਭਾਰਤ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ 12 ਤਗ਼ਮੇ ਮਿਲ ਚੁੱਕੇ ਹਨ। ਭਾਰਤ ਨੇ ਚਾਰ ਸੋਨ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ ਹਨ। ਭਾਰਤ ਨੂੰ ਵੇਟਲਿਫਟਿੰਗ ਵਿੱਚ ਸਭ ਤੋਂ ਵੱਧ 8 ਤਗ਼ਮੇ ਮਿਲੇ ਹਨ। ਭਾਰਤ ਨੇ ਵੇਟਲਿਫਟਿੰਗ ਦੇ 10 ਭਾਰ ਵਰਗਾਂ ਵਿੱਚ ਤਿੰਨ ਸੋਨ ਤਗ਼ਮਿਆਂ ਸਮੇਤ ਸੱਤ ਤਗ਼ਮੇ ਜਿੱਤੇ ਹਨ। ਦੇਸ਼ ਵੇਟਲਿਫਟਿੰਗ ਵਿੱਚ ਕੈਨੇਡਾ (ਦੋ ਸੋਨ, ਇੱਕ ਚਾਂਦੀ ਅਤੇ ਚਾਰ ਕਾਂਸੀ) ਤੋਂ ਅੱਗੇ ਹੈ।

ਇਹ ਵੀ ਪੜ੍ਹੋ: ਸੰਘਰਸ਼ ਭਰੀ ਹੈ ਵੇਟਲਿਫਟਰ ਹਰਜਿੰਦਰ ਕੌਰ ਦੀ ਜ਼ਿੰਦਗੀ, ਇੱਕ ਕਮਰੇ ’ਚ ਰਹਿੰਦਾ ਹੈ ਪਰਿਵਾਰ

Last Updated : Aug 3, 2022, 3:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.