ਲੁਧਿਆਣਾ: ਪੂਰੇ ਉੱਤਰ ਭਾਰਤ ਦੇ ਵਾਂਗ ਪੰਜਾਬ ਦੇ ਅੰਦਰ ਮੌਸਮ ਵਿੱਚ ਕਾਫੀ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਇਕ ਪਾਸੇ ਜਿੱਥੇ ਪੰਜਾਬ ਵਿੱਚ ਸਮੋਗ ਪੈ ਰਹੀ ਸੀ ਜਿਸ ਨਾਲ ਲੋਕ ਪ੍ਰੇਸ਼ਾਨ ਸਨ। ਉੱਥੇ ਹੀ ਹੁਣ ਦੂਜੇ ਪਾਸੇ ਬੇਮੌਸਮੀ ਧੁੰਦ ਕਾਰਨ ਵੀ ਲੋਕਾਂ ਨੂੰ (Weather In Punjab) ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ ਦੋ ਦਿਨ ਤੱਕ ਫੈਲੇ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਜਾਰੀ ਰਹੇਗਾ।
ਆਉਣ ਵਾਲੇ ਦਿਨਾਂ 'ਚ ਹਲਕੇ ਮੀਂਹ ਦੀ ਸੰਭਾਵਨਾ: ਪੀਏਯੂ ਲੁਧਿਆਣਾ ਦੇ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਆਉਂਦੇ ਦੋ ਦਿਨ ਵਿੱਚ ਪੰਜਾਬ ਦੇ ਅੰਦਰ ਕਿਤੇ ਕਿਤੇ ਅਤੇ ਦੱਖਣੀ ਭਾਰਤ ਵਿੱਚ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ ਜਿਸ ਨਾਲ ਜੋ ਆਸਮਾਨ ਦੇ ਵਿਚ ਸਮਾਗ ਚੜ੍ਹੀ ਹੋਈ ਹੈ, ਉਸ ਤੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲਾਂ ਨਾਲੋ ਇਸ ਸਾਲ ਠੰਡ ਦੇਰੀ ਨਾਲ ਹੋਵੇਗੀ।
ਫ਼ਸਲਾਂ ਉੱਤੇ ਨਹੀਂ ਹੋਵੇਗਾ ਕੋਈ ਅਸਰ: ਪੀਏਯੂ ਲੁਧਿਆਣਾ ਦੇ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਇਸ ਮੌਸਮ ਦਾ ਫ਼ਸਲਾਂ 'ਤੇ ਕੋਈ ਬਹੁਤਾ ਅਸਰ ਨਹੀਂ ਹੈ, ਕਿਉਂਕਿ ਜ਼ਿਆਦਾਤਰ ਝੋਨੇ ਦੀ ਫਸਲ ਵੱਢੀ ਜਾ ਚੁੱਕੀ ਹੈ ਅਤੇ ਹੁਣ ਕਣਕ ਦੀ ਬਿਜਾਈ ਸ਼ੁਰੂ ਹੋਣੀ ਹੈ।
ਆਉਂਦੇ ਕੁਝ ਦਿਨਾਂ 'ਚ ਠੰਡ ਦੇਵੇਗੀ ਦਸਤਕ: ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਅੰਦਰ ਪਾਰਾ 34 ਡਿਗਰੀ ਦੇ ਨੇੜੇ ਰਿਹਾ ਹੈ ਅਤੇ ਘੱਟੋ ਘੱਟ ਟੈਂਪਰੇਚਰ ਵੀ 19 ਡਿਗਰੀ ਦੇ ਨੇੜੇ ਰਿਹਾ ਹੈ। ਜਦਕਿ ਇਨ੍ਹਾਂ ਦਿਨਾਂ ਵਿੱਚ ਪਿਛਲੇ ਸਾਲ ਵੱਧ ਤੋਂ ਵੱਧ 28 ਡਿਗਰੀ ਦੇ ਨੇੜੇ ਰਹਿੰਦਾ ਸੀ, ਜਦਕਿ ਘੱਟੋ ਘੱਟ ਪਾਰਾ 12 ਡਿਗਰੀ ਦੇ ਨੇੜੇ ਸੀ। ਉਨ੍ਹਾਂ ਕਿਹਾ ਕਿ ਕੱਲ ਟੈਂਪਰੇਚਰ ਜੋ ਹੈ, ਉਸ ਵਿਚ ਕਟੌਤੀ ਦੇਖਣ ਨੂੰ ਜ਼ਰੂਰ ਮਿਲੀ ਹੈ। ਘੱਟੋ ਘੱਟ ਟੈਂਪਰੇਚਰ 15 ਡਿਗਰੀ ਦੇ ਨੇੜੇ ਪਹੁੰਚਿਆ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਂਦੇ ਦਿਨਾਂ ਵਿੱਚ ਟੈਂਪਰੇਚਰ ਹੋਰ ਘੱਟ ਸਕਦਾ ਹੈ ਅਤੇ ਠੰਡ ਦਸਤਕ ਦੇਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਬਾਰਿਸ਼ ਪੈਂਦੀ ਹੈ ਤਾਂ ਆਸਮਾਨ ਦੇ ਵਿੱਚ ਜੋ ਸਮਾਗ ਹੈ, ਉਸ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ। ਪਰ, ਫ਼ਿਲਹਾਲ ਧੁੰਦ ਜ਼ਰੂਰ ਦੋ ਦਿਨ ਪੈਂਦੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਵਿਚ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਵੀ ਮੌਸਮ ਦੇ ਹਾਲਾਤ ਬਣੇ ਰਹਿਣਗੇ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਨੂੰ ਹੋਇਆ ਡੇਂਗੂ, ਹਸਪਤਾਲ ਵਿੱਚ ਭਰਤੀ