ETV Bharat / state

Raman Balasubramanian: ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅੱਜ ਵਿਜੀਲੈਂਸ ਦਫ਼ਤਰ ਪੇਸ਼, ਭਾਜਪਾ ਆਗੂ ਨੇ ਦਿੱਤੀ ਸੀ ਕੁਝ ਦਿਨ ਪਹਿਲਾਂ ਸ਼ਿਕਾਇਤ, ਸਾਬਕਾ ਚੇਅਰਮੈਨ ਨੇ ਦਿੱਤੀ ਆਪਣੀ ਸਫਾਈ

author img

By

Published : Feb 20, 2023, 7:25 PM IST

ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਮਨੀਅਮ ਤੋਂ ਮੁੜ ਵਿਜੀਲੈਂਸ ਨੇ ਪੁੱਛਗਿੱਛ ਕੀਤੀ। ਉੱਥੇ ਹੀ ਵਿਜੀਲੈਂਸ ਦਫ਼ਤਰ ਜਾ ਕੇ ਸਾਬਕਾ ਚੇਅਰਮੈਨ ਵੱਲੋਂ ਆਪਣੀ ਸਫ਼ਾਈ ਦਿੱਤੀ ਗਈ।

Etv Bharat
Etv Bharat
ਵਿਜੀਲੈਂਸ ਨੇ ਮੁੜ ਕੀਤੀ ਰਮਨ ਬਾਲਾ ਸੁਬਰਮਨੀਅਮ ਤੋਂ ਪੁੱਛਗਿੱਛ

ਲੁਧਿਆਣਾ: ਇੰਪਰੂਵਮੈਂਟ ਟਰੱਸਟ 'ਚ ਹੋਏ ਕਥਿਤ ਘੁਟਾਲੇ ਮਾਮਲੇ 'ਚ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸੀ ਲੀਡਰ ਰਮਨ ਬਾਲਾ ਸੁਬਰਮਨੀਅਮ ਵਿਜੀਲੈਂਸ ਦਫ਼ਤਰ ਪੇਸ਼ ਹੋਏ। ਬੀਤੇ ਦਿਨੀਂ ਭਾਜਪਾ ਦੇ ਆਗੂ ਅਮਰਜੀਤ ਟਿੱਕਾ ਵੱਲੋਂ ਸਾਬਕਾ ਚੇਅਰਮੈਨ ਦੇ ਖਿਲਾਫ਼ ਵਿਜੀਲੈਂਸ ਦਫ਼ਤਰ ਸ਼ਿਕਾਇਤ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਮੁੜ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਗਈ।

ਸਾਬਕਾ ਚੇਅਰਮੈਨ ਦਾ ਬਿਆਨ: ਇਸ ਮੌਕੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਮਨੀਅਮ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਉਹ ਵਿਜੀਲੈਂਸ ਦੀ ਜਾਂਚ 'ਚ ਪੂਰਾ ਸਹਿਯੋਗ ਦੇਣਗੇ। ਇਸੇ ਕਾਰਨ ਉਹ ਜਾਂਚ 'ਚ ਸ਼ਾਮਿਲ ਹੋਣ ਲਈ ਆਏ ਹਨ ਕਿਉਂਕਿ ਉਨ੍ਹਾਂ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਸੀ। ਸੁਬਰਮਨੀਅਮ ਨੇ ਆਖਿਆ ਕਿ ਉਹ ਆਪਣੀ ਜਾਇਦਾਦ ਦੀ ਸਾਰੀ ਜਾਣਕਾਰੀ ਕੋਰਟ ਨੂੰ ਦੇ ਚੁੱਕੇ ਹਨ। ਕਿਉਂਕਿ ਜੋ ਵੀ ਜਾਇਦਾਦ ਬਣਾਈ ਗਈ ਹੈ ਉਸ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਮਿਹਨਤ ਨਾਲ ਬਣਾਇਆ ਗਿਆ ਹੈ।

ਐੱਸ.ਐੱਸ.ਪੀ ਦਾ ਬਿਆਨ: ਉਧਰ ਦੂਜੇ ਪਾਸੇ ਇਸੇ ਮਾਮਲੇ ਨੂੰ ਲੈ ਕੇ ਐਸਐਸਪੀ ਵਿਜੀਲੈਂਸ ਰੇਂਜ ਨੇ ਦੱਸਿਆ ਕਿ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਮਨੀਅਮ ਨੂੰ ਜਾਂਚ 'ਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਸੀ। ਉਨ੍ਹਾਂ ਤੋਂ ਕਾਫ਼ੀ ਕੁੱਝ ਪੁੱਛਣਾ ਸੀ । ਜਿਨ੍ਹਾਂ ਵਿਚੋਂ ਕਾਫ਼ੀ ਸਵਾਲਾਂ ਦੇ ਜਾਵਬ ਤਾਂ ਦਿੱਤੇ ਗਏ ਪਰ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਇਸ ਮਾਮਲੇ 'ਚ ਭਾਵੇਂ ਕਿ ਅਦਾਲਤ ਵੱਲੋਂ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਮਨੀਅਮ ਨੂੰ ਰਾਹਤ ਮਿਲੀ ਹੋਈ ਹੈ। ਅਸੀਂ ਆਪਣੀ ਜਾਂਚ ਕਰ ਰਹੇ ਹਾਂ ਅਤੇ ਜਾਂਚ ਅੱਗੇ ਵੀ ਜਾਰੀ ਰਹੇਗੀ।

ਹੁਣ ਵੇਖਣਾ ਹੋਵੇਗਾ ਕਿ ਇਹ ਜਾਂਚ ਹੋਰ ਕਿੰਨੀ ਲੰਬੀ ਚੱਲਦੀ ਹੈ ਅਤੇ ਕਿਹੜੇ-ਕਿਹੜੇ ਸੱਚ ਨਿਕਲਕੇ ਸਾਹਮਣੇ ਆਉਣਗੇ

ਇਹ ਵੀ ਪੜ੍ਹੋ: CM Mann on Bandi Singh Rihai: 'ਬਾਦਲ ਚਾਹੇ ਪੈਰਾਂ ਦੇ ਅੰਗੂਠੇ ਲਾ ਦੇਵੇ, ਕੋਈ ਨਹੀਂ ਪੁੱਛਦਾ', ਬੰਦੀ ਸਿੰਘਾਂ ਰਿਹਾਈ ਲਈ ਦਸਤਖ਼ਤ ਮੁਹਿੰਮ 'ਤੇ ਬੋਲੇ CM ਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.