ETV Bharat / state

39 Years Of 1984 Sikh Riots: ਸੈਂਕੜੇ ਜਾਨਾਂ ਗਈਆਂ, ਹਜ਼ਾਰਾਂ ਘਰ ਤਬਾਹ, ਅੱਜ ਵੀ ਗੁਰਬਤ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ, 39 ਸਾਲਾਂ ਤੋਂ ਬਾਅਦ ਵੀ ਇਨਸਾਫ਼ ਨਹੀਂ

39 Years Of 1984 Sikh Riots: 1984 ਸਿੱਖ ਕਤਲੇਆਮ ਦਾ ਡੂੰਘਾ ਜਖ਼ਮ ਅੱਜ ਵੀ ਪੀੜਤਾਂ ਨੂੰ ਝੰਜੋੜ ਕੇ ਰੱਖ ਦਿੰਦਾ ਹੈ। ਪੀੜਤਾਂ ਦੇ ਪਰਿਵਾਰ ਤੇ ਘਰ ਦੋਵੇਂ ਤਬਾਹ ਹੋ ਗਏ। ਕਰੀਬ 39 ਸਾਲ ਬਾਅਦ ਵੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦੀ ਆਸ ਹੈ। ਸੁਣੋ, 1984 ਸਿੱਖ ਕਤਲੇਆਮ ਦੇ 39 ਸਾਲ ਦੀ ਕਹਾਣੀ, ਪੀੜਤਾਂ ਦੀ ਜ਼ੁਬਾਨੀ।

author img

By ETV Bharat Punjabi Team

Published : Nov 3, 2023, 4:52 PM IST

1984 Sikh Riots, Victims Families Of 1984 Sikh Riots
1984 Sikh Riots
39 Years Of 1984 Sikh Riots: 1984 ਸਿੱਖ ਕਤਲੇਆਮ ਦੇ 39 ਸਾਲ ਦੀ ਕਹਾਣੀ, ਪੀੜਤਾਂ ਦੀ ਜ਼ੁਬਾਨੀ

ਲੁਧਿਆਣਾ : 1984 ਸਿੱਖ ਕਤਲੇਆਮ ਦੇਸ਼ ਦੇ ਸਭ ਤੋਂ ਵੱਡੇ ਲੋਕਤੰਤਰ 'ਤੇ ਇਕ ਅਜਿਹਾ ਕਲੰਕ ਹਨ, ਜੋ ਕਿ 39 ਸਾਲ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਹਟ ਸਕਿਆ ਹੈ। 1984 ਵਿੱਚ ਦਿੱਲੀ ਦੀਆਂ ਸੜਕਾਂ ਉੱਤੇ 3 ਦਿਨ ਮਚੀ ਕਤਲੋ ਗਾਰਤ ਨੇ ਪੂਰੀ ਦੁਨੀਆ ਵਿੱਚ ਮਨੁੱਖੀ ਅਧਿਕਾਰਾਂ (Victims Families Of 1984) ਦਾ ਨਾ ਸਿਰਫ ਘਾਣ ਕੀਤਾ, ਸਗੋਂ ਅਸਲ ਸਮਾਜ ਨੂੰ ਸ਼ੀਸ਼ਾ ਵੀ ਵਿਖਾਇਆ।

1984 ਸਿੱਖ ਕਤਲੇਆਮ ਨੂੰ 39 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਵੀ ਪੀੜਤ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਖਾਸ ਕਰਕੇ ਜਦੋਂ 31 ਅਕਤੂਬਰ ਤੋਂ ਲੈ ਕੇ 4 ਨਵੰਬਰ ਤੱਕ ਦਾ ਸਮਾਂ ਉਹ ਯਾਦ ਕਰਦੇ ਹਨ, ਤਾਂ ਉਨ੍ਹਾਂ ਦੀਆਂ ਅੱਖਾਂ ਅੱਜ ਵੀ ਨਮ ਹੋ ਜਾਂਦੀਆਂ ਹਨ। ਕੋਈ ਇੱਕ ਨਹੀਂ, ਸਗੋਂ ਸੈਂਕੜੇ ਅਜਿਹੇ ਪਰਿਵਾਰ ਹਨ, ਜਿਨਾਂ ਨੇ ਇਸ ਕਤਲੇਆਮ ਵਿੱਚ ਆਪਣੇ ਆਪ ਨੂੰ ਗੁਆ ਲਿਆ ਅਤੇ ਜਿਹੜੇ ਬਚੇ ਉਹ ਅੱਜ ਵੀ ਸੋਚਦੇ ਹਨ ਕਿ ਜੇਕਰ ਉਸ ਵੇਲੇ ਸਾਨੂੰ ਵੀ ਮਾਰ ਦਿੱਤਾ ਹੁੰਦਾ, ਤਾਂ ਸਭ ਨੂੰ ਅੱਜ ਅਜਿਹਾ ਦਿਨ ਨਾ ਰੱਖਣਾ ਪੈਂਦਾ।

1984 Sikh Riots, Victims Families Of 1984 Sikh Riots
1984 ਸਿੱਖ ਕਤਲੇਆਮ ਦਾ ਡੂੰਘਾ ਜਖ਼ਮ

ਨਹੀਂ ਮਿਲਿਆ ਇਨਸਾਫ: 1984 ਸਿੱਖ ਕਤਲੇਆਮ ਦੇ ਪੀੜਤਾ ਦਾ ਮੰਨਣਾ ਹੈ ਕਿ ਸਾਨੂੰ ਅੱਜ ਵੀ ਇਨਸਾਫ ਨਹੀਂ ਮਿਲ ਸਕਿਆ ਹੈ। ਸੈਂਕੜੇ ਲੋਕਾਂ ਨੇ ਦਿੱਲੀ ਦੀਆਂ ਸੜਕਾਂ 'ਤੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਉਹ ਅੱਜ ਵੀ ਸਲਾਖਾਂ ਤੋਂ ਬਾਹਰ ਹਨ। ਸਿੱਖ ਕਤਲੇਆਮ ਪੀੜਿਤ ਸੁਰਜੀਤ ਸਿੰਘ ਦੱਸਦੇ ਹਨ ਕਿ, '14 ਕਮਿਸ਼ਨ ਬਣਨ ਦੇ ਬਾਵਜੂਦ ਵੀ ਸਾਨੂੰ ਅੱਜ ਤੱਕ ਇਨਸਾਫ ਨਹੀਂ ਮਿਲ ਸਕਿਆ ਹੈ। ਕਦੇ ਕੇਸ ਸੀਬੀਆਈ ਕੋਲ ਗਿਆ ਅਤੇ ਕਦੇ ਐਸਆਈਟੀ ਦੇ ਕੋਲ ਗਿਆ, ਪਰ ਅੱਜ ਵੀ ਸਿੱਖ ਕਤਲੇਆਮ ਦੇ ਦੋਸ਼ੀ ਬਾਹਰ ਹਨ। ਇਥੋਂ ਤੱਕ ਕਿ ਜਿਨ੍ਹਾਂ ਉੱਤੇ ਕੇਸ ਚਲਾਏ ਗਏ, ਉਨ੍ਹਾਂ ਨੂੰ ਕੇਸਾਂ ਵਿੱਚੋਂ ਬਰੀ ਕਰ ਦਿੱਤਾ ਗਿਆ, ਕਿਉਂਕਿ ਵਕੀਲਾਂ ਨੇ (1984 Sikh Riots) ਪੈਰਵਾਈ ਨਹੀਂ ਕੀਤੀ। ਸਬੂਤਾਂ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ। ਸਬੂਤਾਂ ਨੂੰ ਮੰਨਣ ਤੋਂ ਹੀ ਇਨਕਾਰ ਕੀਤਾ ਗਿਆ ਜਿਸ ਕਾਰਨ ਸਾਡੀ ਦੂਜੀ ਪੀੜੀ, ਅੱਜ 1984 ਸਿੱਖ ਕਤਲੇਆਮ ਦੇ ਇਨਸਾਫ ਦੇ ਲਈ ਗੁਹਾਰ ਲਗਾ ਰਹੀ ਹੈ।'

ਆਪਣਿਆਂ ਦੇ ਜਾਣ ਦਾ ਦਰਦ: 1984 ਸਿੱਖ ਨਸਲ ਕੁਸ਼ੀ ਦੇ ਵਿੱਚ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦਾ ਕਤਲ ਕਰ ਦਿੱਤਾ ਗਿਆ, ਹਾਲਾਂਕਿ ਇਸ ਸਬੰਧੀ ਵੀ ਵੱਖ-ਵੱਖ ਅਦਾਲਤਾਂ ਵੱਲੋਂ ਵੱਖ-ਵੱਖ ਫੈਸਲੇ ਸੁਣਾਏ ਗਏ। ਦਿੱਲੀ ਤੋਂ 25 ਹਜ਼ਾਰ ਦੇ ਕਰੀਬ ਸਿੱਖ ਪਰਿਵਾਰ ਉਜੜ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਆ ਕੇ ਵਸੇ, ਜਿਨ੍ਹਾਂ ਵਿੱਚੋਂ ਲੁਧਿਆਣਾ ਅੰਦਰ ਵੀ ਕਈ ਪਰਿਵਾਰ 1984 ਦਾ ਸੰਤਾਪ ਆਪਣੇ ਪਿੰਡੇ ਉੱਤੇ ਹੰਡਾਉਣ ਤੋਂ ਬਾਅਦ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ।

ਸਾਨੂੰ 31 ਅਕਤੂਬਰ ਦੀ ਸ਼ਾਮ ਤੱਕ ਇਹ ਪਤਾ ਨਹੀਂ ਸੀ ਕਿ ਕੱਲ੍ਹ ਦਾ ਦਿਨ ਸਾਡੇ ਲਈ ਕਾਲ ਬਣ ਕੇ ਆਵੇਗਾ। ਅਸੀਂ ਦਿੱਲੀ ਦੀ ਮੰਗੋਲਪੁਰੀ ਵਿੱਚ ਰਹਿੰਦੇ ਸੀ। 1 ਨਵੰਬਰ ਨੂੰ ਮੇਰੇ 2 ਦਿਓਰ ਸਰੂਪ ਸਿੰਘ ਅਤੇ ਮਹਿੰਦਰ ਸਿੰਘ ਦੇ ਗਲ ਵਿੱਚ ਟਾਇਰ ਪਾ ਕੇ ਜਿਉਂਦਾ ਹੀ ਸਾੜ ਦਿੱਤਾ ਗਿਆ ਅਤੇ ਮੇਰੇ ਪਤੀ ਨੂੰ ਅੱਧ ਮਰਾ ਸੜਕ ਉੱਤੇ ਛੱਡ ਕੇ ਦੰਗਾਈ ਭੱਜ ਗਏ। 35 ਸਾਲ ਤੱਕ ਮੇਰੇ ਪਤੀ ਪ੍ਰਤਾਪ ਸਿੰਘ ਮੰਜੇ ਤੋਂ ਹਿਲ ਨਹੀਂ ਸਕੇ। ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਸਵੈਟਰ, ਕੋਟੀਆਂ ਬੁਣ ਕੇ ਸੂਟ ਸਿਲਾਈ ਕਰ ਕੇ ਆਪਣੇ ਪਤੀ ਦਾ, ਆਪਣਾ ਅਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕੀਤਾ। ਸਰਕਾਰ ਨੇ ਮੁਆਵਜੇ ਦੇ ਨਾਂ ਉੱਤੇ 2 ਲੱਖ ਰੁਪਏ ਦਿੱਤੇ ਜਿਸ ਨਾਲ ਨਾ ਤਾਂ ਘਰ ਦਾ ਗੁਜ਼ਾਰਾ ਚੱਲਣਾ ਸੀ ਅਤੇ ਨਾ ਹੀ ਕੋਈ ਕੰਮ ਸ਼ੁਰੂ ਕਰ ਸਕਦੇ ਸੀ। ਅੱਜ ਵੀ ਉਹ ਮੰਜ਼ਰ ਯਾਦ ਕਰਕੇ ਅੱਖਾਂ ਦੇ ਵਿੱਚ ਹੰਜੂ ਆ ਜਾਂਦੇ ਹਨ। - ਗੁਰਦੀਪ ਕੌਰ, 1984 ਦੀ ਪੀੜਤ

ਮੇਰੇ ਪਤੀ ਨੂੰ ਟੈਕਸੀ ਸਣੇ ਸਾੜ ਦਿੱਤਾ ਗਿਆ: ਬੀਬੀ ਗੁਰਦੇਵ ਕੌਰ ਦੀ ਉਮਰ ਲਗਭਗ 70 ਸਾਲ ਤੋਂ ਵਧੇਰੇ ਹੈ। ਉਨ੍ਹਾਂ ਨੇ ਵੀ 1984 ਦਾ ਸੰਤਾਪ ਆਪਣੇ ਪਿੰਡੇ ਉੱਤੇ ਹੰਢਾਇਆ। ਉਨ੍ਹਾਂ ਦੇ ਪਤੀ ਬੰਤ ਸਿੰਘ ਦਿੱਲੀ ਵਿੱਚ ਟੈਕਸੀ ਚਲਾਉਂਦੇ ਸਨ ਅਤੇ 1984 ਸਿੱਖ ਕਤਲੇਆਮ ਦੌਰਾਨ ਉਨ੍ਹਾਂ ਨੂੰ ਟੈਕਸੀ ਦੇ ਸਣੇ ਹੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਬੀਬੀ ਗੁਰਦੇਵ ਕੌਰ ਉਸ ਵੇਲੇ ਪੰਜਾਬ ਵਿੱਚ ਹੀ ਰਹਿੰਦੀ ਸੀ ਜਿਸ ਵੇਲੇ ਉਨ੍ਹਾਂ ਨੂੰ ਆਪਣੇ ਪਤੀ ਦੇ ਮਰਨ ਦੀ ਖਬਰ ਮਿਲੀ ਉਸ ਤੋਂ ਬਾਅਦ ਉਨ੍ਹਾਂ ਨੂੰ (39 years Of 1984 Sikh Riots) ਸੁੱਧ-ਬੁੱਧ ਹੀ ਨਹੀਂ ਰਹੀ। ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜ ਕੇ ਆਪਣੇ ਪਰਿਵਾਰ ਦਾ ਗੁਜਾਰਾ ਕੀਤਾ। ਉਨ੍ਹਾਂ ਨੂੰ ਤਿੰਨ ਵਾਰ ਦਿਲ ਦੇ ਦੌਰੇ ਪੈ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਅੱਜ ਵੀ ਗੁਰਦੇਵ ਕੌਰ ਉਸ ਸਮੇਂ ਨੂੰ ਯਾਦ ਕਰਕੇ ਰੋ ਪੈਂਦੀ ਹੈ ਉਨ੍ਹਾਂ ਦੱਸਿਆ ਕਿ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਸ ਤਰ੍ਹਾਂ ਕੀਤਾ ਹੈ, ਇਹ ਮੈਂ ਹੀ ਜਾਣਦੀ ਹਾਂ।

1984 ਸਿੱਖ ਕਤਲੇਆਮ ਵਿੱਚ ਅਦਾਲਤ ਦੀ ਕਾਰਵਾਈ

ਆਰਥਿਕ ਹਾਲਤ: 1984 ਦੇ ਸਿੱਖ ਕਤਲੇਆਮ ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਹਾਲਾਤ ਅੱਜ ਵੀ ਬਹੁਤ ਬੁਰੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੇ ਰੈਡ ਕਾਰਡ ਬਣਾਏ ਗਏ ਸਨ ਅਤੇ ਸਾਨੂੰ ਉਸ ਵੇਲੇ ਹਾਈਕੋਰਟ ਦੇ ਫੈਸਲੇ ਮੁਤਾਬਿਕ ਵਸੇਵੇ ਦੇ ਲਈ ਫਲੈਟ ਮੁਹਈਆ ਕਰਵਾਏ ਗਏ ਸਨ, ਪਰ ਅੱਜ ਉਨ੍ਹਾਂ ਉੱਤੇ ਵੀ ਪ੍ਰਸ਼ਾਸਨ ਦੀ ਅੱਖ ਹੈ ਅਤੇ ਉਨਾਂ ਤੋਂ ਦੋ-ਦੋ ਲੱਖ ਰੁਪਏ ਵਾਪਸ ਦੇਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਸਾਡੇ ਖਿਲਾਫ ਵਿਜੀਲੈਂਸ ਵੱਲੋਂ ਇਨਕੁਆਇਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ।

ਸਿੱਖ ਕਤਲੇਆਮ ਦੇ ਪੀੜਤ

ਬੀਬੀ ਗੁਰਦੀਪ ਕੌਰ ਨੇ ਕਿਹਾ ਕਿ ਅਸੀਂ ਅਜਿਹੇ ਹਾਲਾਤਾਂ ਵਿੱਚੋਂ ਲੰਘ ਰਹੇ ਹਾਂ, ਜਿਨ੍ਹਾਂ ਬਾਰੇ ਕਿਸੇ ਨੂੰ ਦੱਸ ਨਹੀਂ ਸਕਦੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਤਾਂ ਕਿਸੇ ਨੇ ਸਾਡੀ ਸਾਰ ਕੀ ਲੈਣੀ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲ੍ਹੇ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਗੁਆ ਦਿੱਤਾ, ਉਨ੍ਹਾਂ ਨੂੰ 2 ਲੱਖ ਰੁਪਏ ਦਾ ਮੁਆਵਜ਼ਾ ਦੇ ਕੇ ਸਰਕਾਰ ਨੇ ਮੂੰਹ ਫੇਰ ਲਿਆ।

ਇਨਸਾਫ਼ ਦੀ ਉਮੀਦ ਵੀ ਮੁਕੀ: 1984 ਦੇ ਕਤਲੇਆਮ ਦੇ ਪੀੜਤ ਸੁਰਜੀਤ ਸਿੰਘ ਦੱਸਦੇ ਹਨ ਕਿ ਸਾਨੂੰ ਹੁਣ ਸਰਕਾਰਾਂ ਤੋਂ ਉਮੀਦ ਖ਼ਤਮ ਹੋ ਚੁੱਕੀ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ 1984 ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾਵੇਗਾ ਜਿਸ ਲਈ ਸੀਬੀਆਈ ਦੀ ਇਨਕੁਆਇਰੀ ਕੀਤੀ ਗਈ। ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਤਾਂ ਸੁਣਾਈ ਗਈ, ਪਰ ਉਸ ਤੋਂ ਬਾਅਦ ਉਸ ਨੂੰ ਦੋ ਕੇਸਾਂ ਦੇ ਵਿੱਚ ਰਾਹਤ ਮਿਲ ਗਈ। ਇਥੋਂ ਤੱਕ ਕਿ ਕਮਲਨਾਥ ਅਤੇ ਜਗਦੀਸ਼ ਟਾਈਟਲਰ ਬਾਹਰ ਘੁੰਮ ਰਹੇ ਹਨ। ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਅੱਜ ਤੱਕ ਨਹੀਂ ਹੋ ਸਕੀ।

ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੇ ਸਿਰਫ਼ ਵੋਟਾਂ ਲਈਆਂ ਹਨ। ਕਦੇ ਵੀ ਸਾਨੂੰ ਇਨਸਾਫ ਦਵਾਉਣ ਦੇ ਲਈ ਯਤਨ ਨਹੀਂ ਕੀਤੇ। ਸੁਰਜੀਤ ਸਿੰਘ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਸ ਤਰਾਂ ਸੱਜਣ ਕੁਮਾਰ ਨੂੰ ਹਰ ਕੇਸ ਦੇ ਵਿੱਚ ਕਲੀਨ ਚਿੱਟ ਮਿਲ ਰਹੀ ਹੈ। ਉਹ ਜਲਦ ਹੀ ਜੇਲ ਵਿੱਚੋਂ ਬਾਹਰ ਆ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਕਮਿਸ਼ਨ ਬੈਠੇ ਅਤੇ ਕਈ ਜੱਜਾਂ ਦੀ ਜਜਮੈਂਟ ਆਈ, ਪਰ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਅਤੇ ਨਾ ਹੀ ਸਰਕਾਰਾਂ ਤੋਂ ਅਤੇ ਨਾ ਹੀ ਅਦਾਲਤਾਂ ਤੋਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.