ਲੁਧਿਆਣਾ: ਜਲੰਧਰ ਦੇ ਕੁੱਲੜ ਪੀਜ਼ਾ ਕਪਲ ਤੋਂ ਬਾਅਦ ਹੁਣ ਲੁਧਿਆਣਾ ਦਾ ਫ੍ਰਾਈਡ ਬਰਗਰ ਕਪਲ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਪ੍ਰੋਫੈਸਰ ਨਿਰਮਲਜੀਤ ਸਿੰਘ ਅਤੇ ਉਨ੍ਹਾ ਦੀ ਪਤਨੀ ਜੀਵਨਜੋਤ ਕੌਰ ਪੋਸਟ ਗ੍ਰੇਜੂਏਟ ਅਤੇ ਡਾਕਟਰੇਟ ਦੀ ਡਿਗਰੀ ਕਰਨ ਦੇ ਬਾਵਜੂਦ ਲੁਧਿਆਣਾ ਗਿੱਲ ਰੋਡ ਉੱਤੇ ਰੇਹੜੀ ਲਗਾ ਕੇ ਬਰਗਰ ਵੇਚ ਰਹੇ ਹਨ। ਨਿਰਮਲਜੀਤ ਸਿੰਘ ਬੀਪੀਐਡ, ਐਮਪੀਐਡ ਅਤੇ ਪੀਐਚਡੀ ਹੈ ਅਤੇ ਇਕ ਕਾਲਜ ਵਿੱਚ ਬਤੌਰ ਪ੍ਰੋਫੈਸਰ ਪੜਾਉਂਦੇ ਹਨ, ਜਦਕਿ ਉਨ੍ਹਾਂ ਦੀ ਪਤਨੀ ਜੀਵਨਜੋਤ ਕੌਰ ਨੇ ਬੀਸੀਏ, ਐਮਸੀਏ, ਆਈਟੀ ਕੀਤੀ ਹੋਈ ਹੈ ਅਤੇ ਨਾਲ ਹੀ ਸਟੇਨੋਗ੍ਰਾਫੀ ਵੀ ਕਰ ਚੁੱਕੀ ਹੈ, ਪਰ ਨੌਕਰੀ ਨਾ ਮਿਲਣ ਦੇ ਬਾਵਜੂਦ ਉਨ੍ਹਾਂ ਵਲੋਂ (Burger In Ludhiana) ਵਿਦੇਸ਼ ਦਾ ਰੁਖ਼ ਨਹੀਂ ਕੀਤਾ ਗਿਆ, ਸਗੋਂ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਅਪਣੇ ਕੂਕਿੰਗ ਦੇ ਸ਼ੌਂਕ ਨੂੰ ਪੇਸ਼ੇ ਵਜੋਂ ਸ਼ੁਰੂ ਕੀਤਾ।
ਬਰਗਰ ਬਣਿਆ ਸ਼ਹਿਰ ਵਾਸੀਆਂ ਦੀ ਪਸੰਦ: ਜੀਵਨਜੋਤ ਕੌਰ ਨੂੰ ਸ਼ੁਰੂ ਤੋਂ ਹੀ ਫਾਸਟ ਫੂਡ ਬਣਾਉਣ ਦਾ ਕਾਫੀ ਸ਼ੌਂਕ ਸੀ, ਜਿਸ ਤੋਂ ਬਾਅਦ ਸ਼ੌਂਕ ਨੂੰ ਉਨ੍ਹਾਂ ਨੇ ਆਪਣਾ ਪੇਸ਼ਾ ਬਣਾਇਆ ਅਤੇ ਉਨ੍ਹਾਂ ਦੇ ਪ੍ਰੋਫੈਸਰ ਪਤੀ ਵੀ ਹੁਣ ਉਨ੍ਹਾਂ ਦਾ ਸਾਥ ਦਿੰਦੇ ਹਨ। ਉਨ੍ਹਾਂ ਦੇ ਸਹੁਰਾ ਸਾਹਿਬ ਵੀ ਉਨ੍ਹਾਂ ਨਾਲ ਕੰਮ ਕਰਦੇ ਹਨ। ਕੌਰ ਫੂਡ ਨਾਂਅ ਤੋਂ ਉਨ੍ਹਾਂ ਵੱਲੋਂ ਦੁਕਾਨ ਵੀ ਖੋਲ੍ਹੀ ਸੀ, ਪਰ ਉਸ ਦੀ ਥਾਂ ਉੱਤੇ ਰੇਹੜੀ ਲਾਉਣੀ ਸ਼ੁਰੂ ਕਰ ਦਿੱਤੀ। ਹੁਣ ਇਹ ਦੋਵੇਂ ਹੀ ਘਰੋਂ ਬਰਗਰ ਤਿਆਰ ਕਰਕੇ ਲੈ ਆਉਂਦੇ ਹਨ ਅਤੇ ਰੇਹੜੀ ਉੱਤੇ ਬਰਗਰ ਫ੍ਰਾਈ ਕਰਨ (Punjab Famous Food) ਤੋਂ ਬਾਅਦ ਲੋਕਾਂ ਨੂੰ ਅੱਗੇ ਵੇਚਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਤਾਜ਼ਾ ਸਮਾਨ ਬਣਾਉਂਦੇ ਹਾਂ, ਤੇਲ ਵੀ ਚੰਗਾ ਵਰਤਦੇ ਹਾਂ। ਇਸ ਕਰਕੇ ਲੋਕ ਕਾਫੀ ਦੂਰੋਂ ਦੂਰੋਂ ਬਰਗਰ ਖਾਣ ਆਉਂਦੇ ਹਨ।
ਵਿਦੇਸ਼ ਜਾਂਦੇ ਨੌਜਵਾਨਾਂ ਲਈ ਪ੍ਰੇਰਨਾਦਾਇਕ: ਦੋਵੇਂ ਨੌਜਵਾਨਾਂ ਲਈ ਪ੍ਰੇਰਣਾਦਾਇਕ ਹਨ। ਉਨ੍ਹਾਂ ਨੇ ਕਿਹਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਇਨਸਾਨ ਦੀ ਸੋਚ ਛੋਟੀ ਵੱਡੀ ਹੁੰਦੀ ਹੈ। ਇਸ ਜੋੜੇ ਵੱਲੋਂ ਬਣਾਏ ਜਾਣ ਵਾਲੇ ਬਰਗਰ ਨੂੰ ਲੋਕ ਦੂਰੋਂ ਦੂਰੋਂ ਖਾਣ ਲਈ ਆਉਂਦੇ ਹਨ। ਵੱਖਰੇ ਢੰਗ ਨਾਲ ਤਿਆਰ ਕੀਤੇ ਇਸ ਬਰਗਰ ਨੂੰ ਪੂਰਾ ਤਿਆਰ ਕਰਨ ਤੋਂ ਬਾਅਦ ਤਲਿਆ ਜਾਂਦਾ ਹੈ। ਜਿਸ ਨਾਲ ਖਾਣ ਵਾਲੇ ਨੂੰ ਉਸ ਦਾ ਟੇਸਟ ਕਾਫੀ ਕ੍ਰਿਸਪੀ ਲਗੱਦਾ ਹੈ। ਇਸ ਬਰਗਰ ਨੂੰ ਖਾਣ ਲਈ ਲੋਕ ਲਾਈਨਾਂ ਲਗਾ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਹਾਲਾਂਕਿ, ਪੰਜਾਬ ਦੀ ਨੌਜਵਾਨ ਪੀੜ੍ਹੀ ਰੋਜੀ ਰੋਟੀ ਲਈ ਵਿਦੇਸ਼ਾਂ ਦਾ ਲਗਾਤਾਰ ਰੁਖ਼ ਕਰ (Crispy Burger) ਰਹੀ ਹੈ, ਪਰ ਇਸ ਕਪਲ ਨੇ ਉਨ੍ਹਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਨੌਕਰੀ ਨਾ ਮਿਲਣ ਦਾ ਉਨ੍ਹਾ ਨੂੰ ਨਾ ਕਿਸੇ ਸਰਕਾਰ ਨਾਲ ਮਲਾਲ ਹੈ, ਨਾ ਹੀ ਸਿਸਟਮ ਨਾਲ। ਉਨ੍ਹਾਂ ਕਿਹਾ ਕਿ ਜੇਕਰ ਇਨਸਾਨ ਵਿੱਚ ਖੁਦ ਕੁਝ ਕਰਨ ਦੀ ਲਗਨ ਹੋਵੇ ਤਾਂ ਆਪਣੇ ਸੂਬੇ ਅਤੇ ਆਪਣੇ ਦੇਸ਼ ਵਿੱਚ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ।
ਬਰਗਰ ਬਣਾਉਣ ਲਈ ਕਾਫੀ ਰਿਸਰਚ ਕੀਤੀ: ਬਰਗਰ ਖਾਣ ਵਾਲੇ ਗਾਹਕਾਂ ਨੇ ਕਿਹਾ ਕਿ ਨੌਜਵਾਨ ਵਿਦੇਸ਼ ਦਾ ਰੁਖ਼ ਕਰਦੇ ਹਨ, ਪਰ ਆਪਣੇ ਦੇਸ਼ ਵਿੱਚ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ। ਇਸ ਜੋੜੇ ਨੇ ਪੰਜਾਬ ਦੇ ਨੌਜਵਾਨਾਂ ਦੇ ਲਈ ਉਦਾਹਰਨ ਕਾਇਮ ਕੀਤੀ ਹੈ। ਖਾਸ ਕਰਕੇ ਉਨ੍ਹਾਂ ਲਈ ਜੋ ਕਿ ਲੱਖਾਂ ਰੁਪਏ ਖ਼ਰਚ ਕਰਕੇ ਵਿਦੇਸ਼ ਜਾਂਦੇ ਹਨ। ਜੀਵਨਜੋਤ ਨੇ ਦੱਸਿਆ ਕਿ ਹਾਲਾਂਕਿ, ਬਰਗਰ ਬਣਾਉਣ ਲਈ ਉਨ੍ਹਾਂ ਨੇ ਕਾਫੀ ਰਿਸਰਚ ਕੀਤੀ ਸੀ। ਸਭ ਤੋਂ ਪਹਿਲਾਂ ਉਨ੍ਹਾਂ ਨੇ ਬਰਗਰ ਨੂੰ ਕ੍ਰਿਸਪੀ ਕਰਨ ਲਈ ਰੇਸਿਪੀ ਵੇਖੀ ਜਿਸ ਤੋਂ ਬਾਅਦ ਉਨ੍ਹਾ ਨੂੰ ਰੇਹੜੀ ਉੱਤੇ ਬਰਗਰ ਤਿਆਰ ਕਰਨ ਵਿੱਚ ਕਾਫੀ ਸਮਾਂ ਲੱਗਦਾ ਸੀ ਜਿਸ ਕਰਕੇ ਅਸੀਂ ਘਰ ਤੋਂ ਹੀ ਬਰਗਰ ਤਿਆਰ ਕਰਕੇ ਲੈਕੇ ਆਉਂਦੇ ਹਾਂ।