ਲੁਧਿਆਣਾ: ਲੁਧਿਆਣਾ ਵਿਖੇ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿਥੇ ਖ਼ਾਸ ਤੌਰ 'ਤੇ ਸ਼ਿਰਕਤ ਕਰਨ ਲਈ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਪਹੁੰਚੀ। ਇਸ ਮੌਕੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਵਿਸ਼ਵਕਰਮਾ ਸਕੀਮ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਭਾਜਪਾ ਦਾ ਇਸ ਸਕੀਮ ਨੂੰ ਲਿਆਉਣ ਦਾ ਮੰਤਵ ਦੱਸਿਆ। ਕੇਂਦਰੀ ਮੰਤਰੀ ਮੀਨਾਕਸ਼ੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵਿਸ਼ਵਕਰਮਾ ਸਕੀਮ ਦੀ ਸ਼ੁਰੂਆਤ ਕਰਨ ਮੌਕੇ ਮੀਨਾਕਸ਼ੀ ਲੇਖੀ ਨੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਕੀਮ ਦਾ ਨੌਜਵਾਨ ਵੱਧ ਤੋਂ ਵੱਧ ਫਾਇਦਾ ਲੈਣ। ਲੋਕਾਂ ਦੇ ਫਾਇਦੇ ਲਈ ਹੀ ਪ੍ਰਧਾਨ ਮੰਤਰੀ ਵੱਲੋਂ ਇਹ ਸਕੀਮ ਲਾਗੂ ਕੀਤੀ ਗਈ ਹੈ। ਉਥੇ ਹੀ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਦੀ ਉਦਯੋਗਪਤੀਆਂ ਨਾਲ ਮਿਲਣੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਸਿਰ ਕਰਜ਼ਾ ਵਧਦਾ ਜਾ ਰਿਹਾ ਹੈ ਅਤੇ ਲੋਕ ਇਨ੍ਹਾਂ ਦੀ ਸੱਚਾਈ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਮਿਹਨਕਸ਼ ਲੋਕਾਂ ਨੂੰ ਹੋਵੇਗਾ ਸਕੀਮ ਦਾ ਲਾਭ : ਮੀਨਾਕਸ਼ੀ ਲਿਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਦੇਸ਼ ਦੇ ਵੱਖ-ਵੱਖ ਕਿਰਤੀ ਵਰਗਾਂ ਨਾਲ ਸਬੰਧਤ ਕਾਰੀਗਰਾਂ ਲਈ ਇਕ ਮਹੱਤਵਪੂਰਨ ਯੋਜਨਾ ਦੱਸਿਆ, ਜਿਸ ਦਾ ਉਨ੍ਹਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਦਵਾਰਕਾ ਵਿੱਚ ਯਸ਼ੋਭੂਮੀ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਦੌਰਾਨ ਕੀਤੀ ਗਈ ਸੀ। ਉਧਰ, ਜਦੋਂ ਕੇਂਦਰੀ ਮੰਤਰੀ ਨੂੰ ਸੂਬਾ ਸਰਕਾਰ ਦੀ ਸਨਅਤਕਾਰ ਮਿਲਣੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਨੇ ਸੂਬੇ ਨੂੰ ਹੇਠਲੇ ਪੱਧਰ ’ਤੇ ਧੱਕ ਦਿੱਤਾ ਹੈ। ਹਾਲਾਂਕਿ ਇੰਡੀਆ ਗਠਬੰਧਨ ਬਾਰੇ ਉਨ੍ਹਾਂ ਕੁਝ ਵੀ ਬੋਲਨ ਤੋਂ ਇੰਨਕਾਰ ਕਰ ਦਿੱਤਾ, ਪਰ ਸੂਬਾ ਸਰਕਾਰ ਤੇ ਜਰੂਰ ਵਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਕਹਿੰਦੀ ਕੁੱਝ ਹੋਰ ਹੈ ਅਤੇ ਕਰਦੀ ਕੁੱਝ ਹੋਰ ਹੈ।
- Special Session of Parliament : ਸੰਸਦ ਦਾ ਵਿਸ਼ੇਸ਼ ਸੈਸ਼ਨ, ਕਾਂਗਰਸ ਨੂੰ ਖਦਸ਼ਾ, ਕਿਹਾ- ਬਦਲ ਸਕਦਾ ਹੈ ਏਜੰਡਾ
- CWC Meeting: ਕਸ਼ਮੀਰ ਦੇ ਹਾਲਾਤ 'ਤੇ CWC 'ਚ ਮਤਾ! 5 ਰਾਜਾਂ ਦੀਆ ਚੋਣਾਂ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਚੋਣਾਂ ਕਰਵਾਉਣ ਦੀ ਮੰਗ
- Pind America: ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ ਅਮਰ ਨੂਰੀ ਅਤੇ ਕਮਲਜੀਤ ਨੀਰੂ, ਅਕਤੂਬਰ ਮਹੀਨੇ ਰਿਲੀਜ਼ ਹੋਵੇਗੀ ਫਿਲਮ ‘ਪਿੰਡ ਅਮਰੀਕਾ'
ਬਿਨਾਂ ਕਿਸੇ ਗਰੰਟੀ ਦੇ ਦਿੱਤਾ ਜਾਵੇਗਾ ਇੱਕ ਲੱਖ ਦਾ ਲੋਨ : ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਨਾਲ ਨੌਜਵਾਨਾਂ ਨੂੰ ਹੁਨਰਮੰਦ ਸਿਖਲਾਈ ਦੇ ਨਾਲ 1 ਲੱਖ ਰੁਪਏ ਦਾ ਲੋਨ ਬਿਨ੍ਹਾ ਕਿਸੇ ਸੁਰਖਿਆ ਗਰੰਟੀ ਦੇ ਦਿੱਤਾ ਜਾਵੇਗਾ, ਉਨ੍ਹਾਂ ਦਾ ਕੰਮ ਚੱਲਣ ਤੋਂ ਬਾਅਦ ਫਿਰ ਉਨ੍ਹਾ ਨੂੰ 2 ਲੱਖ ਰੁਪਏ ਦਾ ਲੋਨ ਹੋਰ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਭਾਰਤ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਦੇ ਲਈ ਇਹ ਪੀ ਐਮ ਮੋਦੀ ਵੱਲੋਂ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋਕਿ ਦੇਸ਼ ਦਾ ਨੌਜਵਾਨ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ, ਉਨ੍ਹਾ ਕਿਹਾ ਕਿ ਇੰਡਸਟਰੀ ਹੱਬ ਲੁਧਿਆਣਾ ਇਸ 'ਚ ਅਹਿਮ ਭੂਮਿਕਾ ਅਦਾ ਕਰੇਗਾ। ਲੁਧਿਆਣਾ ਦੇ ਪਹਿਲਾਂ ਹੀ ਕਈ ਸਿਖਲਾਈ ਕੇਂਦਰ ਨੇ।
ਰਿਵਾਇਤੀ ਹੁਨਰ ਨੂੰ ਮਜਬੂਤ ਕਰਨ ਲਈ ਬਣਾਈ ਸਕੀਮ : ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਲਾਗੂ ਇਸ ਸਕੀਮ ਦਾ ਉਦੇਸ਼ ਗੁਰੂ-ਸ਼ਿਸ਼ਯ ਪਰੰਪਰਾ ਜਾਂ ਆਪਣੇ ਹੱਥਾਂ ਅਤੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਵਿਸ਼ਵਕਰਮਾ ਦੇ ਰਵਾਇਤੀ ਹੁਨਰਾਂ ਦੇ ਪਰਿਵਾਰ-ਅਧਾਰਿਤ ਅਭਿਆਸ ਨੂੰ ਮਜ਼ਬੂਤ ਕਰਨ ਅਤੇ ਪਾਲਣ ਪੋਸ਼ਣ ਕਰਨਾ ਹੈ। ਪ੍ਰਧਾਨ ਮੰਤਰੀ ਵਿਸ਼ਵਕਰਮਾ ਦਾ ਮੁੱਖ ਫੋਕਸ ਕਾਰੀਗਰਾਂ, ਕਾਰੀਗਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਦੇ ਨਾਲ-ਨਾਲ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਉਹ ਘਰੇਲੂ ਅਤੇ ਗਲੋਬਲ ਵੈਲਯੂ ਚੇਨ ਨਾਲ ਏਕੀਕ੍ਰਿਤ ਹਨ।