ETV Bharat / state

ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ ਆਮ ਆਦਮੀ ਪਾਰਟੀ ਲਈ ਬਣੇ ਗਲੇ ਦੀ ਹੱਡੀ !

ਲੁਧਿਆਣਾ ਦੇ ਅਧੂਰੇ ਪ੍ਰਾਜੈਕਟ ਹੁਣ ਆਮ ਆਦਮੀ ਪਾਰਟੀ ਦੀ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ। ਲੁਧਿਆਣਾ ਦੀ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਬਣਾਏ ਜਾ ਰਹੇ ਪੱਖੋਵਾਲ ਰੋਡ ROB ਅਤੇ RUB ਪ੍ਰਾਜੈਕਟ ਹੁਣ ਸਿਆਸਤ ਦੀ ਭੇਂਟ ਚੜ੍ਹਦੀ ਦਿਖਾਈ ਦੇ ਰਿਹਾ ਹੈ। 124 ਕਰੋੜ ਰੁਪਏ ਦਾ ਪ੍ਰੋਜੈਕਟ ਚਾਰ ਮਹੀਨੇ ਵਿੱਚ ਚਾਰ ਵਾਰ ਸ਼ੁਰੂ ਕੀਤਾ ਗਿਆ ਅਤੇ ਅਗਲੇ ਹੀ ਦਿਨ ਬੰਦ ਹੋ ਗਿਆ।

ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ ਆਮ ਆਦਮੀ ਪਾਰਟੀ ਲਈ ਬਣੇ ਗਲੇ ਦੀ ਹੱਡੀ

author img

By

Published : Apr 13, 2022, 8:46 PM IST

ਲੁਧਿਆਣਾ: ਲੁਧਿਆਣਾ ਦੇ ਅਧੂਰੇ ਪ੍ਰਾਜੈਕਟ ਹੁਣ ਆਮ ਆਦਮੀ ਪਾਰਟੀ ਦੀ ਗਲੇ ਦੀ ਹੱਡੀ ਬਣਦੇ ਜਾ ਰਹੇ ਹਨ। ਲੁਧਿਆਣਾ ਦੀ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਬਣਾਏ ਜਾ ਰਹੇ ਪੱਖੋਵਾਲ ਰੋਡ ROB ਅਤੇ RUB ਪ੍ਰਾਜੈਕਟ ਹੁਣ ਸਿਆਸਤ ਦੀ ਭੇਂਟ ਚੜ੍ਹਦੀ ਦਿਖਾਈ ਦੇ ਰਿਹਾ ਹੈ। 124 ਕਰੋੜ ਰੁਪਏ ਦਾ ਪ੍ਰੋਜੈਕਟ ਚਾਰ ਮਹੀਨੇ ਵਿੱਚ ਚਾਰ ਵਾਰ ਸ਼ੁਰੂ ਕੀਤਾ ਗਿਆ ਅਤੇ ਅਗਲੇ ਹੀ ਦਿਨ ਬੰਦ ਹੋ ਗਿਆ।

ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ
ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ

ਇਸ ਪ੍ਰਾਜੈਕਟ ਦੀ ਡੈੱਡਲਾਈਨ ਸਤੰਬਰ 2021 ਸੀ ਪਰ ਹੁਣ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਹਾਲੇ ਤੱਕ ਇਸ ਪ੍ਰੋਜੈਕਟ ਨੂੰ ਪੂਰਾ ਨਹੀਂ ਕੀਤਾ ਗਿਆ ਹਾਲਾਂਕਿ ਚੋਣਾਂ ਤੋਂ ਪਹਿਲਾਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਸ ਦੀ ਵਾਹ-ਵਾਹ ਲੁੱਟਣ ਲਈ ਅਧੂਰੇ ਹੀ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਸੀ। ਇਨ੍ਹਾਂ ਹੀ ਨਹੀਂ ਲੁਧਿਆਣਾ ਦੇ ਵਿੱਚ ਹੋਰ ਵੀ ਕਈ ਵੱਡੀ ਤਾਦਾਦ ਵਿੱਚ ਅਜਿਹੇ ਪ੍ਰੋਜੈਕਟ ਹਨ ਜੋ ਹਾਲੇ ਤੱਕ ਅਧੂਰੇ ਪਏ ਹਨ।

ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ
ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ

ਸਮਾਰਟ ਸਿਟੀ ਪ੍ਰਾਜੈਕਟ: ਲੁਧਿਆਣਾ ਵਿੱਚ ਸਮਾਰਟ ਸਿਟੀ ਮਿਸ਼ਨ ਦੇ ਤਹਿਤ ਸਰਾਭਾ ਨਗਰ ਮਾਰਕੀਟ ਅਤੇ ਮਲਹਾਰ ਰੋਡ ਨੂੰ ਸਮਾਰਟ ਬਣਾਉਣ ਲਈ 38.26 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਪ੍ਰੋਜੈਕਟ ਦੀ ਡੈੱਡਲਾਈਨ 30 ਜੂਨ 2021 ਜੋ ਕਿ ਇਕ ਸਾਲ ਪਹਿਲਾਂ ਨਿਕਲ ਚੁੱਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਰਾਭਾ ਨਗਰ ਮਾਰਕੀਟ ਦਾ ਕੰਮ ਪੂਰਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਜਦੋਂ ਕਿ ਸਮਾਰਟ ਮਲਹਾਰ ਰੋਡ ਦਾ ਕੰਮ ਹਾਲੇ ਤੱਕ ਪੂਰਾ ਨਹੀਂ ਹੋਇਆ। ਉੱਥੇ ਹੀ ਦੂਜੇ ਪਾਸੇ ਮੌਜੂਦਾ ਸਰਕਾਰ ਦੇ ਵਿਧਾਇਕਾਂ ਨੇ ਇਸ ਵਿੱਚ ਕਮੀਆਂ ਵੀ ਕੱਢ ਦਿੱਤੀਆਂ ਹਨ। ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਮਲਹਾਰ ਰੋਡ ਤੇ ਸਮਾਰਟ ਸਿਟੀ ਤਹਿਤ ਹੋਏ ਕੰਮਾਂ ਦੀ ਮੁੜ ਤੋਂ ਜਾਂਚ ਹੋਵੇਗੀ ਅਤੇ ਇਹ ਕੰਮ ਦੁਬਾਰਾ ਸਿਰੇ ਚੜ੍ਹਾਏ ਜਾਣਗੇ।

ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ ਆਮ ਆਦਮੀ ਪਾਰਟੀ ਲਈ ਬਣੇ ਗਲੇ ਦੀ ਹੱਡੀ

12 ਪ੍ਰੋਜੈਕਟਾਂ ਦਾ ਏਜੰਡਾ ਕੀਤਾ ਗਿਆ ਪੇਸ਼: ਸਮਾਰਟ ਸਿਟੀ ਦੀ ਟੈਕਨੀਕਲ ਕਮੇਟੀ ਨੇ 74 ਭਰਵੀਂ ਮੀਟਿੰਗ ਦੇ ਵਿੱਚ ਇਕ ਦਰਜਨ ਤੋਂ ਵੱਧ ਪ੍ਰਾਜੈਕਟਾਂ ਲਈ ਏਜੰਡਾ ਪੇਸ਼ ਕੀਤਾ ਗਿਆ ਹੈ। ਜਿਸ ਵਿੱਚ ਰਕਬਾ ਸਪੋਰਟਸ ਕੰਪਲੈਕਸ ਨੂੰ ਅਪਗ੍ਰੇਡ ਕਰਨ ਲਈ ਟੈਂਡਰ ਲਗਾਉਣ ਤੋਂ ਬਾਅਦ ਇਸ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਰੱਖਬਾਗ ਦੇ ਵਿੱਚ ਅਥਲੈਟਿਕ ਟਰੈਕ ਨੂੰ ਦੁਬਾਰਾ ਨਵੇਂ ਸਿਰੇ ਤੋਂ ਬਣਾਉਣ ਦੀ ਮਨਜ਼ੂਰੀ ਬੀਆਰਐੱਸ ਨਗਰ ਦੇ ਨਾਲ ਸਰਦਨ ਬਾਈਪਾਸ ਤੇ ਪਿੱਲਰਾਂ ਤੇ ਵਰਟੀਕਲ ਗਾਰਡਨ ਬਣਾਉਣ ਲਈ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਕੋਰਟ ਕੰਪਲੈਕਸ ਡੀਸੀ ਕੰਪਲੈਕਸ ਅਤੇ ਸੀਪੀ ਕੰਪਲੈਕਸ ਸਣੇ ਪੂਰੇ ਇਲਾਕੇ ਦੀ ਸੁਰੱਖਿਆ ਨੂੰ ਲੈ ਕੇ ਬਣਾਈ ਗਈ ਡੀਪੀਆਰ ਨੂੰ ਮਨਜ਼ੂਰੀ ਦਿੰਦਿਆਂ ਇਸ ਤੇ ਟੈਂਡਰ ਲਗਾਉਣ ਲਈ ਵੀ ਸਟੇਟਸ ਭੇਜਿਆ ਗਿਆ ਹੈ।

ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ
ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ

ਅਧੂਰੇ ਪਏ ਪ੍ਰਾਜੈਕਟ: ਪੱਖੋਵਾਲ ਰੋਡ ਤੇ ਸਥਿਤ ਰੇਲਵੇ ਕਰਾਸਿੰਗ ਨੂੰ ਖ਼ਤਮ ਕਰਨ ਲਈ RO ਤੇ RUB ਦਾ ਕੰਮ ਚੱਲ ਰਿਹਾ ਹੈ। ਪਿਛਲ੍ਹੇ ਸਾਲ ਨਿਕਲ ਚੁੱਕੀ ਹੈ ਜਦੋਂਕਿ ਅਧੂਰੇ ਕੰਮਾਂ ਦੇ ਬਾਵਜੂਦ RUB ਦੋ ਟ੍ਰੈਫਿਕ ਦੇ ਲਈ ਖੋਲ੍ਹ ਦਿੱਤਾ ਗਿਆ ਹੈ ਜਦੋਂਕਿ ਬਾਕੀ ਦਾ ਕੰਮ ਪੂਰੇ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਡੈੱਡਲਾਈਨ ਤੈਅ ਨਹੀਂ ਕੀਤੀ ਗਈ। ਇਸ ਪ੍ਰਾਜੈਕਟ ਤੇ ਕੁੱਲ 124 ਕਰੋੜ ਰੁਪਏ ਦਾ ਖਰਚਾ ਹੈ।

ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ
ਲੁਧਿਆਣਾ ਦੇ ਅਧੂਰੇ ਪਏ ਪ੍ਰਾਜੈਕਟ

ਇਸ ਤੋਂ ਇਲਾਵਾ ਬੁੱਢੇ ਨਾਲੇ ਦੇ ਕੰਢੇ ਗੰਦਗੀ ਸੁੱਟਣ ਤੋਂ ਰੋਕਣ ਲਈ ਫੈਂਸਿੰਗ ਦਾ ਕੰਮ ਵੀ ਚੱਲ ਰਿਹਾ ਹੈ। ਇਸ ਪ੍ਰਾਜੈਕਟ ਦੀ ਡੈੱਡਲਾਈਨ 30 ਨਵੰਬਰ 2021 ਨਿਕਲ ਚੁੱਕੀ ਹੈ। ਇਹ ਪ੍ਰਾਜੈਕਟ ਵੀ ਹਾਲੇ ਅਧੂਰਾ ਹੈ। ਇਸ ਪ੍ਰਾਜੈਕਟ ਤੇ ਕੁੱਲ 13.39 ਕਰੋੜ ਰੁਪਏ ਦਾ ਖਰਚਾ ਆਉਣਾ ਹੈ। ਇਸ ਤੋਂ ਇਲਾਵਾ 7.99 ਕਰੋੜ ਰੁਪਏ ਦੀ ਲਾਗਤ ਦੇ ਨਾਲ ਕਾਰਕਸ ਯੂਟੀਲਾਈਜੇਸਨ ਪਲਾਂਟ ਬਣ ਕੇ ਤਿਆਰ ਹੈ ਪਰ ਇੱਥੇ ਹਾਈਟੈੱਕ ਮਸ਼ੀਨਰੀ ਲਗਾਈ ਗਈ ਹੈ ਪਰ ਹਾਲੇ ਤੱਕ ਇਸ ਪਲਾਂਟ ਨੂੰ ਸ਼ੁਰੂ ਹੀ ਨਹੀਂ ਕੀਤਾ ਗਿਆ।

ਲੁਧਿਆਣਾ ਦੇ ਫਲਾਈਓਵਰਾਂ ਦਾ ਹਾਲ
ਲੁਧਿਆਣਾ ਦੇ ਫਲਾਈਓਵਰਾਂ ਦਾ ਹਾਲ

13.57 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੌਲਿਡ ਵੇਸਟ ਮੈਨੇਜਮੈਂਟ ਤੇ ਤਹਿਤ ਓਪਨ ਡੰਪ ਨੂੰ ਖ਼ਤਮ ਕਰਕੇ ਸਟ੍ਰਲਿੰਗ ਕੰਪੈਕਟਰ ਲਗਾਉਣੇ ਸੀ। ਇਨ੍ਹਾਂ ਵਿੱਚੋਂ ਪੁੱਛਦੀਆਂ ਇਮਾਰਤਾਂ ਤਾਂ ਬਣ ਗਈਆਂ ਪਰ ਮਸ਼ੀਨਰੀ ਨਹੀਂ ਪਹੁੰਚੀ। ਇਨ੍ਹਾਂ ਦੀ ਡੈੱਡਲਾਈਨ ਵੀ 30 ਨਵੰਬਰ 2021 ਸੀ ਜੋ ਲੰਘ ਚੁੱਕੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਫਾਇਰ ਫਾਇਟਿੰਗ ਸਿਸਟਮ ਨੂੰ ਅਪਗਰੇਡ ਕਰਨਾ ਸੀ। ਇਸ ਪ੍ਰਾਜੈਕਟ ਨੂੰ ਕਈ ਹਿੱਸਿਆਂ ਵਿੱਚ ਵੰਡ ਕੇ ਪਿਛਲੇ ਸਾਲ ਜੂਨ ਤੱਕ ਪੂਰਾ ਕਰਨਾ ਸੀ ਇਹ ਪੂਰਾ ਪ੍ਰਾਜੈਕਟ ਸੱਤ ਕਰੋੜ ਦਾ ਸੀ ਪਰ ਹਾਲੇ ਤਕ ਵੀ ਅਧੂਰਾ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦੀਆਂ ਵਧੀਆਂ ਮੁਸ਼ਕਿਲਾਂ: ਐਸ.ਸੀ ਕਮਿਸ਼ਨ ਵਲੋਂ ਨੋਟਿਸ ਜਾਰੀ

ਲੁਧਿਆਣਾ ਦੇ ਦੋ ਮੁੱਖ ਰਾਹ ਫਿਰੋਜ਼ਪੁਰ ਰੋਡ ਅਤੇ ਪੱਖੋਵਾਲ ਰੋਡ ਤੇ ਚੱਲ ਰਹੇ ਅਧੂਰੇ ਪ੍ਰਾਜੈਕਟਾਂ ਕਰਕੇ ਲੋਕ ਪ੍ਰੇਸ਼ਾਨ ਹਨ, ਇੰਨਾਂ ਹੀ ਨਹੀਂ 200 ਫੁੱਟ ਰੋਡ ਤੇ ਵੀ ਸੜਕ ਬਣਾਈ ਜਾ ਰਹੀ ਹੈ। ਜਿਸ ਕਰਕੇ ਲੁਧਿਆਣਾ ਦੀਆਂ ਜਾਂ ਤਾਂ ਜ਼ਿਆਦਾਤਰ ਸੜਕਾਂ ਪੁੱਟੀਆਂ ਪਈਆਂ ਹਨ ਜਾਂ ਫਿਰ ਅੰਡਰਬ੍ਰਿਜ ਜਾਂ ਓਵਰਬ੍ਰਿਜ ਬਣਨ ਕਰਕੇ ਸਿਰਫ਼ ਸਰਵਿਸ ਲੇਨ ਹੀ ਚੱਲ ਰਹੀ ਹੈ। ਜਿੱਥੇ ਦਿਨ ਰਾਤ ਵੱਡੇ-ਵੱਡੇ ਜਾਮ ਲੱਗਦੇ ਹਨ। ਲੋਕ ਇਸ ਟ੍ਰੈਫਿਕ ਦੀ ਸਮੱਸਿਆ ਤੋਂ ਦੋ ਚਾਰ ਹੋ ਰਹੇ ਹਨ। ਇੰਨਾ ਹੀ ਨਹੀਂ ਸੜਕਾਂ ਦੀ ਮੁਰੰਮਤ ਜਾਂ ਮੁੜ ਸੜਕ ਨਿਰਮਾਣ ਦੇ ਕੰਮ ਚੱਲਣ ਕਰਕੇ ਘੱਟਾ ਵੀ ਲੋਕਾਂ ਦੀ ਮੁਸ਼ਕਲਾਂ ਦਾ ਸਬੱਬ ਬਣ ਰਿਹਾ ਹੈ। ਜਿਸ ਤੋਂ ਖਾਸ ਕਰਕੇ ਦੁਕਾਨਦਾਰ ਅਤੇ ਆਮ ਲੋਕ ਪ੍ਰੇਸ਼ਾਨ ਹਨ।

ਜਦੋਂ ਕਿ ਦੂਜੇ ਪਾਸੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਦੇ ਵਿੱਚ ਦੁਬਈ ਦੀ ਤਰਜ਼ ਤੇ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਹੀ ਪ੍ਰਾਜੈਕਟਾਂ ਨੂੰ ਜਲਦ ਪੂਰਾ ਕਰਨ ਲਈ ਠੇਕੇਦਾਰਾਂ ਅਤੇ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਈ ਅੰਡਰਬ੍ਰਿਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਕਈਆਂ ਦੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਕਈ ਰੇਲਵੇ ਓਵਰ ਬਰਿੱਜਾਂ ਲਈ ਦਿੱਲੀ ਤੋਂ ਪ੍ਰਮੀਸ਼ਨ ਲੈਣੀ ਹੈ। ਜਿਸ ਲਈ ਉਹ ਦਿੱਲੀ ਵੀ ਜਾ ਰਹੇ ਹਨ ਅਤੇ ਜਲਦ ਹੀ ਅਧੂਰੇ ਪਏ ਪ੍ਰਾਜੈਕਟ ਪੂਰੇ ਕਰ ਲਏ ਜਾਣਗੇ।

ਇਹ ਵੀ ਪੜ੍ਹੋ: ਮੁਸਲਿਮ ਹੱਥਾਂ ਨਾਲ ਤਰਾਸ਼ੀਆਂ ਪਾਲਕੀਆਂ ਜਾਂਦੀਆਂ ਹਨ ਦੇਸ਼ਾਂ ਵਿਦੇਸ਼ਾਂ 'ਚ, ਇਸ 'ਤੇ ਖਾਸ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.