ETV Bharat / state

ਮੁੱਲਾਂਪੁਰ ਦੀ ਦਾਣਾ ਮੰਡੀ ’ਚੋਂ ਬਰਾਮਦ ਹੋਈ ਲਾਵਾਰਿਸ ਲਾਸ਼ - ਪੋਸਟਮਾਰਟਮ

ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੀ ਦਾਣਾ ਮੰਡੀ ਵਿਚ ਇਕ ਵਿਅਕਤੀ ਦੀ ਲਾਸ਼ ਬਰਾਮਦ (body was recovered) ਹੋਈ।ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ (Postmortem)ਲਈ ਭੇਜ ਦਿੱਤਾ ਹੈ।

ਦਾਣਾ ਮੰਡੀ ਚੋਂ ਬਰਾਮਦ ਹੋਈ ਲਾਵਾਰਿਸ ਲਾਸ਼
ਦਾਣਾ ਮੰਡੀ ਚੋਂ ਬਰਾਮਦ ਹੋਈ ਲਾਵਾਰਿਸ ਲਾਸ਼
author img

By

Published : Dec 31, 2021, 4:44 PM IST

ਲੁਧਿਆਣਾ: ਮੁੱਲਾਂਪੁਰ ਦਾਖਾ ਦੀ ਦਾਣਾ ਮੰਡੀ (Mullanpur Dakha Dana Mandi) ਵਿਚ ਸਵੇਰੇ ਸੈਰ ਕਰਨ ਵਾਲੇ ਉਸ ਸਮੇਂ ਹੈਰਾਨ ਰਹਿ ਗਏ। ਜਦੋ ਮੰਡੀ ਵਿੱਚ ਇਕ ਵਿਅਕਤੀ ਦੀ ਲਾਸ਼ ਦੇਖਣ ਨੂੰ ਮਿਲੀ। ਜਿਸ ਨੂੰ ਕੁੱਤਿਆਂ ਨੇ ਕਾਫੀ ਹੱਦ ਤੱਕ ਖਾਧਾ ਹੋਇਆ ਸੀ। ਇਸ ਵਿਅਕਤੀ ਦੀ ਉਮਰ 50-52 ਸਾਲ ਦੀ ਲੱਗ ਰਹੀ ਸੀ। ਲੋਕਾਂ ਵਲੋਂ ਇਸ ਲਾਸ਼ ਬਾਰੇ ਫੌਰਨ ਪੁਲਿਸ ਨੂੰ ਇਤਲਾਹ ਦਿਤੀ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ (Postmortem to the corpse) ਲਈ ਭੇਜਿਆ।

ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਜੋਂ ਹੋਈ ਅਤੇ ਇਸ ਮੌਕੇ ਤੇ ਮ੍ਰਿਤਕ ਦਾ ਭਰਾ ਵੀ ਪਹੁੰਚ ਗਿਆ। ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਅਜੇ ਤੱਕ ਕੁਆਰਾ ਹੈ ਅਤੇ ਦਿਹਾੜੀਦਾਰ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ। ਕੱਲ ਸ਼ਾਮ ਇਹ ਕੰਮ ਤੋਂ ਵਾਪਿਸ ਨਹੀਂ ਆਇਆ ਤੇ ਇਸਦੀ ਲਾਸ਼ ਦਾਣਾ ਮੰਡੀ ਵਿਚੋਂ ਮਿਲੀ ਹੈ। ਜਿਆਦਾ ਸ਼ਰਾਬ ਪੀਣ ਕਰਕੇ ਇਹ ਇਥੇ ਡਿੱਗ ਗਿਆ ਹੋਵੇ।

ਦਾਣਾ ਮੰਡੀ ਚੋਂ ਬਰਾਮਦ ਹੋਈ ਲਾਵਾਰਿਸ ਲਾਸ਼

ਜਾਂਚ ਅਧਿਕਾਰੀ ਗਗਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਉਹ ਕਾਰਵਾਈ ਕਰ ਕਰ ਰਹੇ ਹਨ ਤੇ ਜਾਂਚ ਉਪਰੰਤ ਜੋ ਵੀ ਬਣਦੀ ਕਾਰਵਾਈ ਹੋਵੇਗੀ।ਉਹ ਕੀਤੀ ਜਾਵੇਗੀ।

ਇਹ ਵੀ ਪੜੋ: ਅਸਤੀਫ਼ਾ ਦੇਣ ਤੋਂ ਬਾਅਦ ਲਾਲੀ ਮਜੀਠੀਆ ਦਾ ਪ੍ਰਤੀਕਰਮ ਆਇਆ ਸਾਹਮਣੇ

ETV Bharat Logo

Copyright © 2025 Ushodaya Enterprises Pvt. Ltd., All Rights Reserved.