ਲੁਧਿਆਣਾ: ਅੱਜ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੇ ਪ੍ਰਧਾਨ ਡੀ.ਐੱਸ. ਚਾਵਲਾ ਦੀ ਅਗਵਾਈ ‘ਚ ਸਨਅਤਕਾਰ ਬਿਜਲੀ ਬੋਰਡ ਦੇ ਦਫ਼ਤਰ ਬਾਹਰ ਧਰਨੇ ‘ਤੇ ਬੈਠ ਗਏ। ਇਸ ਦੌਰਾਨ ਉਨ੍ਹਾਂ ਪੰਜਾਬ ਬਿਜਲੀ ਬੋਰਡ ‘ਤੇ ਯੂਨਾਈਟਿਡ ਸਾਈਕਲ ਪਾਰਟਸ ਨਾਲ ਲੁੱਟ ਕਰਨ ਦੇ ਇਲਜ਼ਾਮ ਲਾਏ ਹਨ। ਕਿ ਲੱਖਾਂ ਰੁਪਏ ਇੰਡਸਟਰੀ ਕੋਲੋਂ ਬਿਜਲੀ ਵਿਭਾਗ ਨਾਜਾਇਜ਼ ਜ਼ੁਰਮਾਨੇ ਲਾ ਕੇ ਵਸੂਲੇ ਰਿਹਾ ਹੈ।
ਜਿਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਜਦਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਉਨ੍ਹਾਂ ਦੇ ਕੰਮਕਾਰ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ। ਫੈਕਟਰੀਆਂ ਵੀ ਬਹੁਤ ਘੱਟ ਸਮਾਂ ਚੱਲੀਆਂ ਹਨ, ਜਿਸ ਕਰਕੇ ਜੋ ਬਿਜਲੀ ਦੇ ਫਿਕਸ ਚਾਰਜ ਅਤੇ ਜੋ ਜ਼ੁਰਮਾਨੇ ਉਨ੍ਹਾਂ ‘ਤੇ ਲਾਏ ਜਾ ਰਹੇ ਨੇ, ਉਨ੍ਹਾਂ ਨੂੰ ਤੁਰੰਤ ਬਿਜਲੀ ਵਿਭਾਗ ਵਾਪਿਸ ਲਵੇ, ਨਹੀਂ ਤਾਂ ਉਹ ਇਸ ਸੰਬੰਧੀ ਇੱਕ ਵੱਡਾ ਸੰਘਰਸ਼ ਵਿੱਢਣਗੇ, ਜਿਸ ਲਈ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਜ਼ਿੰਮੇਵਾਰ ਹੋਵੇਗਾ।
ਡੀ.ਐੱਸ. ਚਾਵਲਾ ਨੇ ਕਿਹਾ, ਕਿ ਇੱਕ ਪਾਸੇ ਜਿੱਥੇ ਕਈ ਦੇਸ਼ ਆਪਣੇ ਵਪਾਰੀ ਭਾਈਚਾਰੇ ਨੂੰ ਕੋਰੋਨਾ ਕਾਲ ਵਿੱਚ ਰਾਹਤ ਦੇ ਰਹੇ ਨੇ, ਤਾਂ ਦੂਜੇ ਪਾਸੇ ਭਾਰਤ ਦੀ ਕੇਂਦਰ ਤੇ ਪੰਜਾਬ ਸਰਕਾਰ ਇਸ ਮਾੜੇ ਸਮੇਂ ਵਿੱਚ ਆਪਣੇ ਹੀ ਵਪਾਰੀ ਭਾਈਚਾਰੇ ਨੂੰ ਲੁੱਟਣ ਵਿੱਚ ਲੱਗੀ ਹੋਈ ਹੈ। ਜੋ ਕਿ ਬਹੁਤ ਨਿੰਦਣ ਯੋਗ ਹੈ।
ਦੂਜੇ ਪਾਸੇ ਲੁਧਿਆਣਾ ਬਿਜਲੀ ਬੋਰਡ ਦੇ ਚੀਫ ਇੰਜੀਨੀਅਰ ਨੇ ਕਿਹਾ, ਕਿ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਦੇ ਅਨੁਸਾਰ ਵੀ ਬਿੱਲ ਭੇਜੇ ਜਾ ਰਹੇ ਹਨ। ਜੋ ਫਿਕਸ ਚਾਰਜ ਲਗਾਏ ਗਏ ਨੇ, ਉਹ ਨਾ ਦੇਣ ‘ਤੇ ਜ਼ੁਰਮਾਨੇ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ, ਕਿ ਇਹ ਮਾਪਦੰਡ ਸਰਕਾਰ ਵੱਲੋਂ ਹੀ ਇੰਡਸਟਰੀ ਦੇ ਨਾਲ ਮਿਲ ਕੇ ਤੈਅ ਕੀਤੇ ਗਏ ਹਨ। ਉਨ੍ਹਾਂ ਵੱਲੋਂ ਕਿਸੇ ਨੂੰ ਵੀ ਕੋਈ ਨਾਜਾਇਜ਼ ਬਿੱਲ ਨਹੀਂ ਭੇਜੇ ਗਏ
ਇਹ ਵੀ ਪੜ੍ਹੋ:ਰਾਏਕੋਟ: ਮ੍ਰਿਤਕ ਪਾਵਰਕਾਮ ਕਰਮਚਾਰੀ ਦੇ ਪਰਿਵਾਰਕ ਮੈਂਬਰਾਂ ਨੇ ਲਗਾਇਆ ਧਰਨਾ