ਲੁਧਿਆਣਾ : ਲੁਹਾਰਾ ਪੁੱਲ 'ਤੇ ਦੇਰ ਰਾਤ ਵਾਪਰੇ ਜ਼ਬਰਦਸਤ ਸੜਕ ਹਾਦਸੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈl ਆਪਣੇ ਭਰਾ ਨਾਲ ਮੋਟਰਸਾਈਕਲ 'ਤੇ ਸਵਾਰ ਤੀਸਰਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਖਮੀ ਨੌਜਵਾਨ ਨੂੰ ਸਥਾਨਕ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ l ਹਾਦਸੇ 'ਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਮਨਪ੍ਰੀਤ ਸਿੰਘ ਤੇ ਅਰੁਣ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ l
ਆਪਣੇ ਭਰਾ ਗੁਰਪ੍ਰੀਤ ਦੇ ਨਾਲ ਜਾ ਰਿਹਾ ਸੀ ਮਨਪ੍ਰੀਤ: ਮੌਕੇ 'ਤੇ ਮੌਜੂਦ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਨਪ੍ਰੀਤ ਆਪਣੇ ਭਰਾ ਗੁਰਪ੍ਰੀਤ ਦੇ ਨਾਲ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਦੋਵਾਂ ਵਿਚਕਾਰ ਟੱਕਰ ਹੋਣ ਤੋਂ ਬਾਅਦ ਤਿੰਨੇ ਨੌਜਵਾਨ ਹੇਠਾਂ ਡਿੱਗ ਗਏ। ਜਿਸ ਤੋਂ ਬਾਅਦ ਮਨਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਅਰੁਣ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਰਫਤਾਰ ਕਾਫੀ ਤੇਜ ਸੀ, ਜਿਸ ਕਰਕੇ ਮੋਟਰਸਾਈਕਲ ਜਦੋਂ ਆਹਮੋ ਸਾਹਮਣੇ ਆਏ ਤਾਂ ਬ੍ਰੇਕ ਨਹੀਂ ਲੱਗੀ ਅਤੇ ਦੋਵਾਂ ਦੇ ਵਿਚਕਾਰ ਟੱਕਰ ਹੋ ਕੇ ਉਹ ਹੇਠਾਂ ਡਿੱਗ ਗਏ। ਨੌਜਵਾਨਾਂ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ।
ਐਂਬੂਲੈਂਸ ਵੀ ਕਾਫੀ ਦੇਰੀ ਨਾਲ ਆਈ: ਹਾਲਾਂਕਿ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਐਂਬੂਲੈਂਸ ਵੀ ਕਾਫੀ ਦੇਰੀ ਨਾਲ ਆਈ। ਇਸ ਲਈ ਵੀ ਹੋ ਸਕਦਾ ਹੈ ਕਿ ਜ਼ਿਆਦਾ ਲਹੂ ਵਗਣ ਕਾਰਨ ਨੌਜਵਾਨਾਂ ਦੀ ਮੌਤ ਹੋਈ ਹੋਵੇ। ਜ਼ਖਮੀ ਨੌਜਵਾਨ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਜਿਸ ਦੀ ਹਾਲਤ ਫਿਲਹਾਲ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ, ਜਦੋਂ ਕਿ ਬਾਕੀ ਦੋਵੇਂ ਨੌਜਵਾਨਾਂ ਦੀ ਮ੍ਰਿਤਕ ਦੇਹ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਜਿੱਥੇ ਅੱਜ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
- Winter Session 2023 : ਮੋਦੀ ਨੇ ਕਿਹਾ- ਸਰਕਾਰ ਖਿਲਾਫ ਕੋਈ ਲਹਿਰ ਨਹੀਂ, ਵਿਰੋਧੀ ਧਿਰ ਨੂੰ ਸਦਨ 'ਚ ਹਾਰ ਦਾ ਗੁੱਸਾ ਨਹੀਂ ਕੱਢਣਾ ਚਾਹੀਦਾ
- ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 'ਆਪ' ਨੇ ਭਾਜਪਾ ਨੂੰ ਦਿੱਤੀ ਵਧਾਈ, ਕਿਹਾ- ਆਪਣੇ ਵਾਅਦਿਆਂ 'ਤੇ ਖਰਾ ਉਤਰੇਗੀ ਭਾਜਪਾ
- Mizoram Elections Result Live Updates : ਮਿਜ਼ੋਰਮ ਵਿਧਾਨਸਭਾ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ, ਜਾਣੋ ਹਰ ਅਪਡੇਟ
ਦੋਵਾਂ ਦੀ ਮੌਤ ਤੋਂ ਬਾਅਦ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਮ੍ਰਿਤਕ ਮਨਪ੍ਰੀਤ ਦੀ ਉਮਰ 23 ਸਾਲ ਸੀ ਅਤੇ ਅਰੁਣ ਕੁਮਾਰ 28 ਸਾਲ ਦਾ ਸੀ,ਮ੍ਰਿਤਕ ਨੌਜਵਾਨ ਅਰੁਣ ਕੁਮਾਰ ਹਰ ਕ੍ਰਿਸ਼ਨ ਨਗਰ ਦਾ ਵਸਨੀਕ ਦੀ ਜਦੋਂ ਕੇ ਮਨਪ੍ਰੀਤ ਪਿੰਡ ਬੈਂਸ ਦਾ ਵਸਨੀਕ ਸੀ। ਦੋਵਾਂ ਨੌਜਵਾਨਾਂ ਦੀ ਮੌਤ ਤੋਂ ਬਾਅਦ ਘਰ ਮਾਤਮ ਦਾ ਮਾਹੌਲ ਹੈ। ਪੁਲਿਸ ਨੇ ਕਿਹਾ ਕਿ ਅਸੀਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਜਦੋਂ ਕੇ ਮੁੱਢਲੀ ਜਾਂਚ 'ਚ ਤੇਜ ਰਫਤਾਰ ਹੋ ਹਾਦਸੇ ਦਾ ਕਾਰਨ ਦੱਸੀ ਜਾ ਰਹੀ ਹੈ।