ETV Bharat / state

ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਚੱਲੀਆਂ ਡਾਂਗਾ ਤੇ ਤਲਵਾਰਾਂ - ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਦਾ ਆਪਸ ਵਿੱਚ ਝਗੜਾ

ਲੁਧਿਆਣਾ ਵਿੱਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਦੀ ਆਪਸ ਵਿੱਚ ਖੂਨੀ ਝੜਪ ਹੋ ਗਈ। ਗੱਲ ਇੰਨੀ ਵੱਧ ਗਈ ਕਿ ਇਸ ਝੜਪ ਵਿੱਚ ਕਈ ਜਖਮੀ ਹੋ ਗਏ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

Tibba Road Ludhiana Fight Video Viral
Tibba Road Ludhiana Fight Video Viral
author img

By

Published : Sep 11, 2022, 1:48 PM IST

Updated : Sep 11, 2022, 2:08 PM IST

ਲੁਧਿਆਣਾ: ਟਿਬਾ ਰੋਡ 'ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਜੋ ਖੂਨੀ ਝੜਪ ਵਿੱਚ ਬਦਲ ਗਿਆ। ਦੋਸ਼ ਹਨ ਕਿ ਦੋਹਾਂ ਧਿਰਾਂ ਵੱਲੋਂ ਤਲਵਾਰਾਂ, ਕਹੀਆਂ ਅਤੇ ਡਾਂਗਾਂ ਨਾਲ ਇਕ ਦੂਜੇ ਨੂੰ ਜਖ਼ਮੀ ਕਰ ਦਿੱਤਾ ਹੈ। ਕਈ ਜ਼ਖਮੀ ਇਲਾਜ ਲਈ ਹਸਪਤਾਲ (fighting over drainage of sewage water Tibba Road Ludhiana) ਵਿੱਚ ਦਾਖ਼ਲ ਹਨ। ਵੀਡੀਓ ਸੋਸ਼ਲ ਮੀਡੀਆ 'ਤੇ ਇਸ ਪੂਰੀ ਘਟਨਾ ਦੀ ਵੀਡੀਓ ਵਾਇਰਲ (Tibba Road Ludhiana Fight Video Viral) ਹੋ ਰਹੀ ਹੈ।

ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਚੱਲੀਆਂ ਡਾਂਗਾ ਤੇ ਤਲਵਾਰਾਂ

ਲੁਧਿਆਣਾ ਦੇ ਟਿੱਬਾ ਰੋਡ ਉਪਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਤੇ ਕਥਿਤ ਤਲਵਾਰਾਂ, ਕਹੀਆਂ ਦੇ ਡੰਡਿਆਂ ਨਾਲ ਇੱਕ ਧਿਰ ਨੇ ਦੂਜੀ ਧਿਰ ਉਪਰ ਹਮਲਾ ਕਰ ਦਿੱਤਾ। ਇਸ ਵਿਚ ਕਈ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਚ ਭੇਜਿਆ ਗਿਆ। ਇਸ ਮੌਕੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀ ਨਜ਼ਰ ਆਈ ਹੈ।

ਦੱਸਿਆ ਜਾ ਰਿਹਾ ਹੈ ਕੇ ਪੂਰਾ ਵਿਵਾਦ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈਕੇ ਹੋਇਆ ਹੈ। ਇਕ ਪਰਿਵਾਰ ਵਲੋਂ ਜਦੋਂ ਆਪਣੇ ਘਰ ਦੇ ਅੱਗੇ ਪਾਣੀ ਖੜਾ ਹੋਣ ਕਰਕੇ ਮਲਬਾ ਗਿਰਵਾਇਆ ਜਿਸ ਕਾਰਨ ਪਾਣੀ ਨੂੰ ਡਾਕ ਲਗ ਗਈ ਅਤੇ ਘਰ ਤੋਂ ਪਿੱਛੇ ਡੇਅਰੀਆਂ ਦੇ ਪਾਣੀ ਦੀ ਨਿਕਾਸੀ ਵੀ ਰੁਕ ਗਈ। ਇਸ ਕਰਕੇ ਇਹ ਪੂਰਾ ਵਿਵਾਦ ਹੋਇਆ ਹੈ ਅਤੇ ਆਪਸੀ ਲੜਾਈ ਹੋਈ ਹੈ।

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪਰ ਹਾਲੇ ਮੀਡੀਆ ਨੂੰ ਕੋਈ ਵੀ ਅਧਿਕਾਰਕ ਬਿਆਨ ਦੇਣ ਤੋਂ ਇਨਕਾਰ ਕਰਦਿਆਂ ਪਹਿਲਾਂ ਪੂਰੇ ਮਾਮਲੇ ਦੀ ਤਫਤੀਸ਼ ਕਰਨ ਦੀ ਗੱਲ ਆਖੀ ਹੈ।

ਇਹ ਵੀ ਪੜ੍ਹੋ: ਖਾਲੀ ਪਲਾਟ ਵਿੱਚ ਪਏ ਕਬਾੜ ਕੋਲੋ ਮਿਲੀ ਨੌਜਵਾਨ ਦੀ ਲਾਸ਼

Last Updated : Sep 11, 2022, 2:08 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.