ਲੁਧਿਆਣਾ: ਇਥੋਂ ਦੇ ਪਿੰਡ ਭਾਮੀਆਂ ਕਲਾਂ ਵਿੱਚ ਸ਼ਾਮ ਨੂੰ ਚੱਲੀ ਤੇਜ਼ ਹਨੇਰੀ ਕਾਰਨ ਇੱਕ ਪਰਿਵਾਰ ਦੇ 2 ਬੱਚਿਆਂ 'ਤੇ ਕੰਧ ਡਿੱਗ ਗਈ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚਿਆਂ ਨੂੰ ਬਚਾ ਨਹੀਂ ਸਕੇ।
ਦੱਸਿਆ ਜਾ ਰਿਹਾ ਹੈ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਦੋਵੇਂ ਬੱਚੇ ਕੰਧ ਦੇ ਨੇੜੇ ਖੇਡ ਰਹੇ ਸਨ।