ETV Bharat / state

AAP MLA Rally: ਨਸ਼ੇ ਵਿਰੁੱਧ ਸਮਾਜ ਨੂੰ ਚੰਗਾ ਸੁਨੇਹਾ ਦੇਣ ਦੀ ਥਾਂ 'ਆਪ' ਵਿਧਾਇਕ ਦੀ ਰੈਲੀ 'ਚ ਟ੍ਰੈਫਿਕ ਨਿਯਮਾਂ ਦੀਆਂ ਉੱਡੀਆਂ ਧੱਜੀਆਂ - ਮੋਟਰਸਾਈਕਲ ਰੈਲੀ

ਲੁਧਿਆਣਾ ਵਿੱਚ 'ਆਪ' ਵਿਧਾਇਕ ਦੀ ਨਸ਼ਿਆਂ ਵਿਰੁੱਧ ਕੱਢੀ ਗਈ ਰੈਲੀ ਚੰਗਾ ਸੁਨੇਹਾ ਦੇਣ ਦੀ ਥਾਂ ਉੱਤੇ ਟ੍ਰੈਫਿਕ ਨਿਯਮਾਂ (Traffic rules) ਨੂੰ ਛਿੱਕੇ ਟੰਗਣ ਕਰਕੇ ਸੁਰਖੀਆਂ ਵਿੱਚ ਆ ਗਈ। ਰੈਲੀ ਦੌਰਾਨ ਇੱਕ ਮੋਟਰਸਾਈਕਲ ਉੱਤੇ 4-4 ਨੌਜਵਾਨ ਬਗੈਰ ਹੈਲਮਟ ਤੋਂ ਬੈਠੇ ਵਿਖਾਈ ਦਿੱਤੇ।

AAP MLA Rally
AAP MLA rally: ਨਸ਼ੇ ਵਿਰੁੱਧ ਸਮਾਜ ਨੂੰ ਚੰਗਾ ਸੁਨੇਹਾ ਦੇਣ ਦੀ ਥਾਂ 'ਆਪ' ਵਿਧਾਇਕ ਦੀ ਰੈਲੀ 'ਚ ਟ੍ਰੈਫਿਕ ਨਿਯਮਾਂ ਦੀਆਂ ਉਡੀਆਂ ਧੱਜੀਆਂ, 3-3 ਨੌਜਵਾਨ ਬਾਈਕਾਂ 'ਤੇ ਹੋਏ ਸਵਾਰ
author img

By ETV Bharat Punjabi Team

Published : Nov 6, 2023, 3:48 PM IST

ਟ੍ਰੈਫਿਕ ਨਿਯਮਾਂ ਦੀਆਂ ਉੱਡੀਆਂ ਧੱਜੀਆਂ

ਲੁਧਿਆਣਾ: ਨਸ਼ੇ ਵਿਰੁੱਧ ਅੱਜ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਲੁਧਿਆਣਾ ਦੇ ਹਲਕਾ ਆਤਮ ਨਗਰ ਦੇ ਵਿੱਚ ਇੱਕ ਵੱਡੀ ਰੈਲੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਨੌਜਵਾਨਾਂ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇਸ ਮੋਟਰਸਾਈਕਲ ਰੈਲੀ (Motorcycle rally) ਦੇ ਵਿੱਚ ਵੱਡੀ ਗਿਣਤੀ ਅੰਦਰ ਅਜਿਹੇ ਨੌਜਵਾਨ ਸਨ ਜੋ ਤਿੰਨ-ਤਿੰਨ ਦੀ ਗਿਣਤੀ ਵਿੱਚ ਮੋਟਰ ਸਾਈਕਲ ਉੱਤੇ ਸਵਾਰ ਸਨ। ਇੱਥੋਂ ਤੱਕ ਕਿ ਕਈਆਂ ਨੇ ਹੈਲਮੇਟ ਪਾਉਣਾ ਵੀ ਜ਼ਰੂਰੀ ਨਹੀਂ ਸਮਝਿਆ।

ਟ੍ਰੈਫਿਕ ਨਿਯਮਾਂ ਨੂੰ ਪੁਲਿਸ ਦੀ ਹਾਜ਼ਰੀ 'ਚ ਛਿੱਕੇ ਟੰਗਿਆ: ਇਹ ਵੀ ਦੱਸਣਯੋਗ ਹੈ ਕਿ ਇਸ ਰੈਲੀ ਵਿੱਚ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ (Police Commissioner Mandeep Sidhu) ਵੀ ਸ਼ਾਮਿਲ ਸਨ ਪਰ ਕਾਨੂੰਨ ਦੇ ਰਾਖੇ ਨਿਯਮਾਂ ਨੂੰ ਲਾਗੂ ਕਰਵਾਉਣ ਵਿੱਚ ਫੇਲ੍ਹ ਸਾਬਤ ਹੁੰਦੇ ਵਿਖਾਈ ਦਿੱਤੇ। ਅਕਸਰ ਹੀ ਲੋਕਾਂ ਦਾ ਚਲਾਨ ਕੱਟਣ ਵਾਲੀ ਅਤੇ ਲੁਧਿਆਣਾ ਵਾਸੀਆਂ ਤੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਵਾਲੀ ਪੁਲਿਸ ਵੀ ਰੈਲੀ ਵਿੱਚ ਨਿਯਮਾਂ ਨੂੰ ਛਿੱਕੇ ਟੰਗਣ ਵਾਲਿਆਂ ਅੱਗੇ ਬੇਬਸ ਨਜ਼ਰ ਆਈ। ਹਾਲਾਂਕਿ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਖਾਸ ਕਰਕੇ ਨੌਜਵਾਨ ਨੂੰ ਨਸ਼ੇ ਦੇ ਖਿਲਾਫ ਸੇਧ ਦੇਣਾ ਸੀ ਪਰ ਨਸ਼ੇ ਦੇ ਖਿਲਾਫ ਇਸ ਰੈਲੀ ਵਿੱਚ ਸ਼ਾਮਿਲ ਹੋਏ ਨੌਜਵਾਨ ਮੋਟਰਸਾਈਕਲਂ ਦੀਆਂ ਰੇਸਾਂ ਦਿੰਦੇ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਵਿਖਾਈ ਦਿੱਤੇ।

ਵਿਧਾਇਕ ਨੇ ਕੀਤੀ ਅਪੀਲ: ਇਹ ਰੈਲੀ ਲੁਧਿਆਣਾ ਅਰੋੜਾ ਪੈਲੇਸ ਦਾਣਾ ਮੰਡੀ ਤੋਂ ਸ਼ੁਰੂ ਕੀਤੀ ਗਈ ਸੀ। ਸੈਂਕੜੇ ਦੀ ਤਾਦਾਦ ਵਿੱਚ ਪੁੱਜੇ ਨੌਜਵਾਨ ਇਸ ਰੈਲੀ ਵਿੱਚ ਹੁਲੜਬਾਜ਼ੀ ਕਰਦੇ ਵਿਖਾਈ ਦਿੱਤੇ। ਇੱਥੋਂ ਤੱਕ ਕਿ ਪੁਲਿਸ ਦੇ ਸੀਨੀਅਰ ਅਫ਼ਸਰ ਵੀ ਮੌਕੇ ਉੱਤੇ ਮੌਜੂਦ ਰਹੇ ਪਰ ਨੌਜਵਾਨਾਂ ਨੂੰ ਸਮਝਾਉਣ ਅਤੇ ਰੋਕਣ ਵਿੱਚ ਅਸਮਰਥ ਵਿਖਾਈ ਦਿੱਤੇ। ਹਾਲਾਂਕਿ ਮੀਡੀਆ ਵੱਲੋਂ ਵੀਡੀਓ ਬਣਾਏ ਜਾਣ ਉੱਤੇ ਕੁੱਝ ਪੁਲਿਸ ਮੁਲਜ਼ਮਾਂ ਜ਼ਰੂਰ ਟਰੈਫਿਕ ਨੂੰ ਸਾਂਭਦੇ ਵਿਖਾਈ ਦਿੱਤੇ। ਇਸ ਦੌਰਾਨ ਵਿਧਾਇਕ ਨੇ ਨੌਜਵਾਨਾਂ ਨੂੰ ਇੱਕ ਮੋਟਰਸਾਇਕਲ ਉੱਤੇ 2 ਤੋਂ ਵੱਧ ਗਿਣਤੀ ਵਿੱਚ ਨਾ ਬੈਠਣ ਦੀ ਅਪੀਲ ਕੀਤੀ ਪਰ ਕਿਸੇ ਨੇ ਵੀ ਵਿਧਾਇਕ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। (Violation of traffic rules during the rally)

ETV Bharat Logo

Copyright © 2025 Ushodaya Enterprises Pvt. Ltd., All Rights Reserved.