ਲੁਧਿਆਣਾ: ਸਾਡੇ ਦੇਸ਼ ਵਿੱਚ ਪੰਛੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਪਾਈ ਜਾਂਦੀਆਂ ਹਨ, ਜਿੰਨ੍ਹਾਂ ਵਿਚੋ ਇੱਕ ਪ੍ਰਜਾਤੀ ਚਕੋਰ ਪੰਛੀ (Chukar bird) ਦੀ ਹੈ, ਜਿਸ ਨੂੰ ਵਪਾਰੀ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਤੋਂ ਪੰਜਾਬ ਲਿਆ ਕੇ ਵੇਚ ਰਹੇ ਹਨ। ਇਨ੍ਹਾਂ ਹੀ ਨਹੀਂ ਚਕੋਰ ਪੰਛੀ (Chukar bird) ਨੂੰ ਚੰਨ ਨਾਲ ਵੀ ਜੋੜ ਕੇ ਵੇਖਿਆ ਜਾਂਦਾ ਹੈ ਤੇ ਚਕੋਰ ਪੰਛੀ ਦੇ ਆਂਡੇ 40 ਰੁਪਏ ਦਾ ਇੱਕ ਵਿੱਕਦਾ ਹੈ। ਇਸ ਤੋਂ ਇਲਾਵਾ ਚਕੋਰ ਪੰਛੀ (Chukar bird) ਨੂੰ ਲੋਕ ਘਰਾਂ ਦੀ ਰਾਖੀ ਲਈ ਵੀ ਰੱਖਦੇ ਹਨ ਅਤੇ ਵਪਾਰੀ 800 ਰੁਪਏ ਜੌੜਾ ਵੇਚਦੇ ਹਨ। (Chukar birds came from Allahabad in Ludhiana)
ਚਕੋਰ ਪੰਛੀ ਤਿੱਤਰ ਵਰਗਾ ਪੰਛੀ:- ਇਸ ਚਕੋਰ ਪੰਛੀਆਂ ਦੀ ਜਾਣਕਾਰੀ ਪ੍ਰਾਪਤ ਹੋਣ ਤੋਂ ਬਾਅਦ ਸਾਡੀ ਈਟੀਵੀ ਭਾਰਤ ਪੰਜਾਬ ਦੀ ਟੀਮ ਲੁਧਿਆਣਾ ਦੇ ਗਿੱਲ ਰੋਡ ਉੱਤੇ ਪਹੁੰਚੀ ਅਤੇ ਇਲਾਹਾਬਾਦ ਤੋਂ ਲੁਧਿਆਣਾ ਵਿੱਚ ਚਕੋਰ ਪੰਛੀ ਵੇਚਣ ਆਏ ਵਪਾਰੀ ਰਾਜ ਚੰਦ ਕੁਮਾਰ ਸੋਨਕਰ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਵਪਾਰੀ ਰਾਜ ਚੰਦ ਕੁਮਾਰ ਸੋਨਕਰ ਨੇ ਦੱਸਿਆ ਕਿ 15 ਸਾਲ ਤੱਕ ਜਿਊਣ ਵਾਲਾ ਇਹ ਪੰਛੀ ਤਿੱਤਰ ਵਰਗਾ ਲੱਗਦਾ ਹੈ ਅਤੇ ਆਪਣੇ ਮਾਲਿਕ ਦਾ ਇਸ ਨੂੰ ਕਾਫੀ ਵਫਾਦਾਰ ਵੀ ਮੰਨਿਆ ਜਾਂਦਾ ਹੈ। ਜੇਕਰ ਘਰ ਵਿਚ ਕੋਈ ਵੀ ਅਣਜਾਣ ਵਿਅਕਤੀ ਹੁੰਦਾ ਹੈ ਤਾਂ ਉਹ ਇਹ ਚਕੋਰ ਪੰਛੀ ਨੂੰ ਵੇਖ ਕੇ ਇਹ ਰੋਲਾ ਪਾ ਦਿੰਦਾ ਕੀ ਇਹ ਤਿੱਤਰ ਹੈ।
ਮਾਲਿਕ ਦਾ ਵਫਾਦਾਰ ਪੰਛੀ ਚਕੋਰ:- ਚੋਕਰ ਪੰਛੀ ਦੇ ਵਪਾਰੀ ਰਾਜ ਚੰਦ ਕੁਮਾਰ ਸੋਨਕਰ ਨੇ ਇਹ ਵੀ ਦੱਸਿਆ ਕਿ ਇਸ ਪੰਛੀ ਨੂੰ ਘਰ ਦਾ ਰਖਵਾਲਾ ਵੀ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਜੇਕਰ ਕੋਈ ਬਾਹਰੀ ਜਾਨਵਰ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਸ ਨੂੰ ਵੀ ਦੇਖ ਕੇ ਰੌਲਾ ਪਾਉਂਦਾ ਹੈ। ਇਹ ਅਕਸਰ ਹੀ ਆਪਣੇ ਮਾਲਿਕ ਦੇ ਪਿੱਛੇ-ਪਿੱਛੇ ਘੁੰਮਦੇ ਵਿਖਾਈ ਦਿੰਦੇ ਹਨ, ਇਹ ਪਰਜਾਤੀ ਪੰਜਾਬ ਦੇ ਵਿੱਚ ਨਹੀਂ ਪਾਈ ਜਾਂਦੀ, ਇਸ ਨੂੰ ਜ਼ਿਆਦਾਤਰ ਪਹਾੜੀ ਇਲਾਕਿਆਂ ਤੋਂ ਲਿਆ ਕੇ ਮੈਦਾਨੀ ਇਲਾਕਿਆਂ ਵਿੱਚ ਵੇਚਿਆ ਜਾਂਦਾ ਹੈ।
5 ਹਜ਼ਾਰ ਪੰਛੀਆਂ 'ਚੋਂ ਸਿਰਫ 500 ਹੀ ਬਚੇ:- ਚਕੋਰ ਪੰਛੀ ਵੇਚਣ ਵਾਲੇ ਵਪਾਰੀ ਰਾਜ ਚੰਦ ਕੁਮਾਰ ਸੋਨਕਰ ਨੇ ਅੱਗੇ ਦੱਸਿਆ ਕਿ ਇਹ ਮੁਰਗ਼ੀ ਵਰਗਾ ਹੀ ਹੁੰਦਾ ਹੈ, ਜੋ ਕਿ ਉੱਡ ਨਹੀਂ ਸਕਦਾ ਅਤੇ ਇਹ ਵਪਾਰੀ ਟਰੱਕ ਭਰ ਕੇ ਇਹਨਾਂ ਨੂੰ ਪੰਜਾਬ ਵਿੱਚ ਵੇਚਣ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲੀ ਵਾਰ ਸਿਰਫ 5 ਹਜ਼ਾਰ ਪੰਛੀ ਲਿਆਂਦੇ ਸਨ ਅਤੇ ਹੁਣ ਮਹਿਜ 500 ਦੇ ਕਰੀਬ ਹੀ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਇਲਾਹਾਬਾਦ ਦੇ ਵਿੱਚ ਇਸ ਦੀ ਫਾਰਮਿੰਗ ਵੀ ਕੀਤੀ ਜਾਂਦੀ ਹੈ, ਇਸਦੇ ਆਂਡੇ ਵੇਚੇ ਜਾਂਦੇ ਹਨ ਅਤੇ ਇਨ੍ਹਾਂ ਦੇ ਬੱਚੇ ਵੱਡੇ ਕਰਕੇ ਅੱਗੇ ਵੇਚੇ ਜਾਂਦੇ ਹਨ।
ਚਕੋਰ ਪੰਛੀਆਂ ਨੂੰ ਦੇਖਣ ਲਈ ਲੋਕਾਂ ਵਿੱਚ ਕਾਫੀ ਉਤਸ਼ਾਹ:- ਵਪਾਰੀ ਰਾਜ ਚੰਦ ਕੁਮਾਰ ਸੋਨਕਰ ਨੇ ਦੱਸਿਆ ਕਿ ਇਹ ਪੰਛੀ ਇਨਸਾਨ ਉੱਤੇ ਕਦੇ ਹਮਲਾ ਨਹੀਂ ਕਰਦਾ ਅਤੇ ਜ਼ਿਆਦਾ ਉੱਡ ਵੀ ਨਹੀਂ ਸਕਦਾ। ਇਸ ਚਕੋਰ ਪੰਛੀ ਦਾ ਵਜ਼ਨ 3 ਤੋਂ 4 ਕਿਲੋ ਤੱਕ ਹੁੰਦਾ ਹੈ ਅਤੇ ਲੋਕ ਇਸ ਨੂੰ ਖਾਂਦੇ ਵੀ ਹਨ, ਚਕੋਰ ਪੰਛੀਆਂ ਨੂੰ ਦੇਖਣ ਲਈ ਲੋਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਲੁਧਿਆਣਾ ਵਿੱਚ ਅਜਿਹੇ ਪੰਛੀ ਪਹਿਲੀ ਵਾਰ ਆਏ:- ਇਸ ਦੌਰਾਨ ਹੀ ਵਪਾਰੀ ਰਾਜ ਚੰਦ ਕੁਮਾਰ ਸੋਨਕਰ ਨੇ ਦੱਸਿਆ ਲੋਕ ਚਕੋਰ ਪੰਛੀਆਂ ਨੂੰ ਦੂਰੋਂ ਦੂਰ ਵੇਖਣ ਆ ਰਹੇ ਹਨ, ਜ਼ਿਆਦਾਤਰ ਲੋਕਾਂ ਨੂੰ ਇਨ੍ਹਾਂ ਚਕੋਰ ਪੰਛੀਆਂ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੈ, ਕਿਸੇ-ਕਿਸੇ ਨੂੰ ਥੋੜੀ ਬਹੁਤ ਜਾਣਕਾਰੀ ਜਰੂਰ ਹੈ। ਚਕੋਰ ਪੰਛੀ ਨੂੰ ਵੇਖਣ ਆਏ ਲੋਕਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਬਾਰੇ ਸੁਣਿਆ ਸੀ, ਪਰ ਲੁਧਿਆਣਾ ਵਿੱਚ ਅਜਿਹੇ ਪੰਛੀ ਪਹਿਲੀ ਵਾਰ ਆਏ ਹਨ, ਜਿੰਨ੍ਹਾਂ ਨੂੰ ਵੇਖਣ ਲਈ ਅਸੀਂ ਆਏ ਹਾਂ, ਲੋਕ ਇਨ੍ਹਾਂ ਨੂੰ ਵੱਡੀ ਤਦਾਦ ਵਿੱਚ ਖਰੀਦ ਵੀ ਰਹੇ ਹਨ।
ਇਹ ਵੀ ਪੜੋ:- SSP ਕੁਲਦੀਪ ਚਹਿਲ ਦੇ ਰਿਲੀਵ ਮਾਮਲੇ 'ਤੇ ਪੰਜਾਬ ਸਰਕਾਰ ਅਤੇ ਕੇਂਦਰ ਵਿੱਚ ਛਿੜਿਆ ਨਵਾਂ ਕਲੇਸ਼ !