ਲੁਧਿਆਣਾ: ਜ਼ਿਲ੍ਹੇ ਵਿੱਚ ਵਿਆਹ ਕਰਵਾਉਣ ਆਏ ਤਿੰਨ ਲਾੜੇ ਠੱਗੀ ਦਾ ਸ਼ਿਕਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਤਿੰਨੋਂ ਲਾੜੇ ਹਰਿਆਣਾ ਦੇ ਰੋਹਤਕ ਦੇ ਰਹਿਣ ਵਾਲੇ ਹਨ ਅਤੇ ਇੱਥੇ ਉਹ ਵਿਆਹ ਕਰਵਾਉਣ ਲਈ ਆਏ ਸੀ। ਜਿਨ੍ਹਾਂ ਕੋਲੋਂ ਵਿਆਹ ਕਰਵਾਉਣ ਵਾਲਾ ਵਿਚੋਲਾ ਡੇਢ ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਪੈਸੇ ਉਨ੍ਹਾਂ ਕੋਲੋਂ ਕਚਹਿਰੀਆਂ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ ਲਈ ਲਏ ਸੀ।
ਰੋਹਤਕ ਤੋਂ ਆਏ ਲਾੜਿਆ ਨਾਲ ਠੱਗੀ: ਦੱਸ ਦਈਏ ਕਿ ਪੀੜਤ ਪਰਿਵਾਰ ਵੱਲੋਂ ਰੋਹਤਕ ਤੋਂ ਆਏ ਵਿਅਕਤੀਆਂ ਨੇ ਲੁਧਿਆਣਾ ਦੇ ਸਬੰਧਤ ਥਾਣੇ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜਿੱਥੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਚੋਲੇ ਨੇ ਰਜਿਸਟ੍ਰੇਸ਼ਨ ਕਹਿ ਕੇ ਮੰਗੇ ਡੇਢ ਲੱਖ: ਇਸਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਲਾੜੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਦੀ ਫੋਨ ਉੱਪਰ ਵਿਆਹ ਸਬੰਧੀ ਗੱਲਬਾਤ ਹੋਈ ਸੀ,ਅਤੇ ਜਦੋਂ ਉਹ ਲੁਧਿਆਣਾ ਪਹੁੰਚੇ ਤਾਂ ਵਿਚੋਲੇ ਨੇ ਰਜਿਸਟ੍ਰੇਸ਼ਨ ਬਾਰੇ ਕਹਿ ਡੇਢ ਲੱਖ ਰੁਪਿਆ ਲੈ ਲਿਆ ਅਤੇ ਜਿਸ ਤੋਂ ਬਾਅਦ ਉਸ ਦਾ ਨੰਬਰ ਬੰਦ ਆ ਰਿਹਾ ਹੈ। ਜਿਸ ਦੀ ਪੁਲਿਸ ਸ਼ਿਕਾਇਤ ਕੀਤੀ ਗਈ ਹੈ ਅਤੇ ਪੀੜਤ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਉੱਥੇ ਇਸਦੇ ਸਬੰਧ ਵਿਚ ਜਦੋ ਜਾਂਚ ਕਰ ਰਹੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲੋਂ ਸ਼ਿਕਾਇਤ ਆਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਵਿਚੋਲੇ ਦਾ ਪਤਾ ਲੱਗਾ ਹੈ ਕਿ ਉਹ ਲੁਧਿਆਣਾ ਦੇ ਢੰਡਾਰੀ ਦਾ ਰਹਿਣ ਵਾਲਾ ਹੈ, ਪਰ ਉਹਨਾਂ ਨੇ ਕਿਹਾ ਕਿ ਰੋਹਤਕ ਤੋਂ ਆਏ ਪਰਿਵਾਰ ਨੇ ਪੈਸੇ ਕਿਉਂ ਦਿੱਤੇ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ।
ਇਹ ਵੀ ਪੜੋ: ਵਿਆਹ ਸਮਾਗਮ ਦੌਰਾਨ ਹੋਏ ਮਾਮੂਲੀ ਝਗੜੇ ਦੌਰਾਨ ਇੱਕ ਦੀ ਮੌਤ