ETV Bharat / state

Drug overdose: ਨਸ਼ੇ ਨੂੰ ਲੈਕੇ ਲੁਧਿਆਣਾ ਦੇ ਮੱਥੇ ਲੱਗਿਆ ਵੱਡਾ ਕਲੰਕ, ਹੁਣ ਨਸ਼ਾ ਖਾ ਰਿਹਾ ਨਬਾਲਿਗ ਨਿਆਣੇ - ਲੁਧਿਆਣਾ ਪੁਲਿਸ

ਪੰਜਾਬ ਵਿੱਚ ਨਸ਼ੇ ਦਾ ਮੁੱਦਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਬਿਆਨ ਤੋਂ ਬਾਅਦ ਮੁੜ ਗਰਮਾ ਗਿਆ ਹੈ। ਦੂਜੇ ਪਾਸੇ ਪਿਛਲੇ 10 ਦਿਨਾਂ ਅੰਦਰ ਸਿਰਫ਼ ਲੁਧਿਆਣਾ ਵਿੱਚ ਹੀ 3 ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੁਣ ਨੌਜਵਾਨ ਹੀ ਨਹੀਂ ਸਗੋਂ ਬੱਚੇ ਵੀ ਨਸ਼ੇ ਦੀ ਦਲਦਲ ਵਿੱਚ ਗਲਤਾਨ ਹੋ ਰਹੇ ਹਨ। ਪੂਰਾ ਮਾਮਲਾ ਜਾਣਨ ਲਈ ਪੜ੍ਹੋ ਖ਼ਾਸ ਰਿਪੋਰਟ

Three deaths in 10 days due to drug overdose in Ludhiana
Drug overdose: ਨਸ਼ੇ ਨੂੰ ਲੈਕੇ ਲੁਧਿਆਣਾ ਦੇ ਮੱਥੇ ਲੱਗਿਆ ਵੱਡਾ ਕਲੰਕ, ਹੁਣ ਨਸ਼ਾ ਖਾ ਰਿਹਾ ਨਬਾਲਿਗ ਨਿਆਣੇ
author img

By

Published : Feb 6, 2023, 7:41 PM IST

Drug overdose: ਨਸ਼ੇ ਨੂੰ ਲੈਕੇ ਲੁਧਿਆਣਾ ਦੇ ਮੱਥੇ ਲੱਗਿਆ ਵੱਡਾ ਕਲੰਕ, ਹੁਣ ਨਸ਼ਾ ਖਾ ਰਿਹਾ ਨਬਾਲਿਗ ਨਿਆਣੇ

ਲੁਧਿਆਣਾ: ਪੰਜਾਬ ਦੇ ਵਿੱਚ ਨਸ਼ੇ ਦਾ ਕਹਿਰ ਜਾਰੀ ਹੈ ਅਤੇ ਨਿੱਤ ਦਿਨ ਇਸ ਨਾਲ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਨੇ। ਜੇਕਰ ਗੱਲ ਇਕੱਲੇ ਲੁਧਿਆਣਾ ਦੀ ਕੀਤੀ ਜਾਵੇ ਤਾਂ ਬੀਤੇ 10 ਦਿਨਾਂ ਅੰਦਰ ਤਿੰਨ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਜਗਰਾਓਂ ਦਾ ਸੀ, ਦੂਜਾ ਨੌਜਵਾਨ ਮਾਲਕਪੁਰ ਨਾਲ ਸੰਬੰਧਤ ਸੀ ਜਦੋਂ ਕਿ ਤੀਜਾ ਨੌਜਵਾਨ ਪਮਾਲ ਪਿੰਡ ਦਾ ਸੀ ਜਿਸ ਦੀ ਉਮਰ ਮਹਿਜ਼ 16 ਸਾਲ ਦੀ ਸੀ ਅਤੇ ਉਹ ਕਬੱਡੀ ਦਾ ਉੱਭਰਦਾ ਸਿਤਾਰਾ ਸੀ। ਉਥੇ ਹੀ ਦੂਜੇ ਪਾਸੇ ਬੀਤੇ ਦਿਨੀਂ ਪੰਜਾਬ ਦੇ ਗਵਰਨਰ ਵੱਲੋਂ ਪੰਜਾਬ ਦੇ ਅੰਦਰ ਨਸ਼ੇ ਨੂੰ ਲੈ ਕੇ ਦਿੱਤੇ ਬਿਆਨ ਨੇ ਵੀ ਸਿਆਸਤ ਗਰਮਾ ਦਿਤੀ

550 ਬੱਚੇ ਨਸ਼ੇ ਦੀ ਆਦੀ: ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਲੈਕੇ ਬੀਤੇ 30 ਸਾਲ ਤੋਂ ਕੰਮ ਕਰ ਰਹੇ ਡਾਕਟਰ ਇੰਦਰਜੀਤ ਢੀਂਗਰਾ ਨੇ ਦੱਸਿਆ ਕਿ ਬੀਤੇ ਦਿਨੀਂ ਸਾਡੇ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਦੇ ਵੀ ਸੈਂਪਲ ਲਏ ਕਦੇ ਉਸ ਵਿਚ ਹੈਰਾਨੀਜਨਕ ਖੁਲਾਸੇ ਹੋਏ, ਉਨ੍ਹਾਂ ਦੱਸਿਆ ਕਿ ਬਾਲ ਮਜ਼ਦੂਰੀ ਕਰਨ ਵਾਲੇ ਬੱਚੇ ਝੁੱਗੀ-ਝੌਂਪੜੀਆਂ ਵਿੱਚ ਰਹਿਣ ਵਾਲੇ ਬੱਚੇ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਉਨ੍ਹਾਂ ਦੱਸਿਆ ਕਿ 550 ਦੇ ਕਰੀਬ ਅਜਿਹੇ ਬੱਚੇ ਹਨ ਜੋ ਨਸ਼ੇ ਕਰ ਰਹੇ ਨੇ ਅਤੇ ਉਨਾਂ ਵਿਚੋ 35 ਬੱਚੇ ਜਿਨ੍ਹਾਂ ਦੀ ਉਮਰ 12 ਤੋਂ ਲੈ ਕੇ 16 ਸਾਲ ਤੱਕ ਦੀ ਹੈ ਨਾਬਾਲਿਗ ਨੇ ਉਹ ਨਸ਼ੇ ਨੂੰ ਇੰਜੈਕਸ਼ਨ ਰਾਹੀਂ ਲੈ ਰਹੇ ਨੇ ਜੋ ਕਿ ਬੇਹੱਦ ਖਤਰਨਾਕ ਹੈ ਅਤੇ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।

ਛੋਟੇ ਬੱਚਿਆਂ ਦਾ ਇਲਾਜ ਮੁਸ਼ਕਿਲ: ਡਾਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਇੱਕ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਨਾਬਾਲਿਗ ਹੁੰਦੇ ਹਨ। ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਅਤੇ ਨਾ ਹੀ ਉਨ੍ਹਾਂ ਨੂੰ ਉਹ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ ਜਿਹੜੀਆਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਉਹਨਾਂ ਕਿਹਾ ਕਿ ਸਿਰਫ ਚੰਡੀਗੜ੍ਹ ਦੇ ਵਿੱਚ ਹੀ ਇੱਕ ਅਜਿਹਾ ਕੇਂਦਰ ਹੈ ਜਿੱਥੇ ਨਸ਼ੇ ਦੇ ਆਦੀ ਨਾਬਾਲਿਗ ਬੱਚਿਆਂ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਤਹਿਤ ਸਭ ਤੋਂ ਪਹਿਲਾ ਕੇਂਦਰ ਲੁਧਿਆਣਾ ਦੇ ਵਿੱਚ ਬਣੇਗਾ ਜਿੱਥੇ ਹੋਮਿਓਪੈਥਿਕ ਦਵਾਈ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਕਿਉਂਕਿ ਆਮ ਨਸ਼ੇੜੀਆਂ ਵਾਲੀ ਦਵਾਈ ਉਨ੍ਹਾਂ ਨੂੰ ਦੇਣਾ ਸਾਡਾ ਕਾਨੂੰਨ ਆਗਿਆ ਨਹੀਂ ਦਿੰਦਾ।

ਰਾਜਪਾਲ ਦੇ ਬਿਆਨ ਉੱਤੇ ਸਿਆਸਤ: ਉੱਧਰ ਦੂਜੇ ਪਾਸੇ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੇ ਵਿੱਚ ਸਕੂਲਾਂ ਅੰਦਰ ਨਸ਼ਾ ਪਹੁੰਚ ਜਾਣ ਦੇ ਮਾਮਲੇ ਉੱਤੇ ਬਿਆਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ, ਇਸ ਸਬੰਧੀ ਜਦੋਂ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸੁਆਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਜਪਾਲ ਇਸ ਮੁੱਦੇ ਉੱਤੇ ਸਿਆਸਤ ਕਰ ਰਹੇ ਨੇ ਜੋ ਕਿ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਕਰ ਕੇ ਬਦਨਾਮ ਕੀਤਾ ਜਾ ਰਿਹਾ ਹੈ ਤਾਂਕਿ ਇਥੇ ਕੋਈ ਨਿਵੇਸ਼ਕ ਨਾ ਆਵੇ ਹਾਲਾਂਕਿ ਜਦੋਂ ਉਨ੍ਹਾਂ ਨੂੰ ਸੁਆਲ ਕੀਤਾ ਗਿਆ ਕਿ ਲੁਧਿਆਣਾ ਵਿੱਚ 3 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਤਾਂ ਉਨ੍ਹਾਂ ਕਿਹਾ ਕਿ ਨੌਜਵਾਨ ਬੇਰੁਜ਼ਗਾਰ ਸਨ ਵੇਲੇ ਸਨ ਪਰ ਹੁਣ ਅਸੀਂ ਉਨ੍ਹਾਂ ਨੂੰ ਰੁਜ਼ਗਾਰ ਦੇ ਰਹੇ ਹਨ।

ਇਹ ਵੀ ਪੜ੍ਹੋ: Punjab Cabinet : ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਹੁਣ 90 ਪੈਸੇ ਮਹਿੰਗਾ ਮਿਲੇਗਾ ਪੈਟਰੋਲ ਤੇ ਡੀਜ਼ਲ

ਨਸ਼ੇ ਦੀ ਓਵਰਡੋਜ: ਜਗਰਾਉਂ ਦੇ ਵਿੱਚ 23 ਸਾਲ ਦੇ ਕਰਮਜੀਤ ਦੀ ਬੀਤੇ ਦਿਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਉਹ ਚਿੱਟਾ ਲਾਉਣ ਦਾ ਆਦੀ ਸੀ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉਸ ਦੀ ਮਾਤਾ ਨੇ ਦੱਸਿਆ ਕਿ ਉਸ ਨੂੰ ਅਸੀਂ ਬਹੁਤ ਸਮਝਾਇਆ ਅਤੇ ਕਈ ਥਾਵਾਂ ਤੇ ਉਸ ਦਾ ਇਲਾਜ ਵੀ ਕਰਵਾਇਆ, ਪਰ ਉਹ ਇਸ ਦੇ ਬਾਵਜੂਦ ਵੀ ਨਸ਼ਾ ਕਰਨ ਤੋਂ ਨਹੀਂ ਹਟਿਆ ਉਨ੍ਹਾਂ ਕਿਹਾ ਕਿ ਉਹ ਚਿੱਟੇ ਦਾ ਨਸ਼ਾ ਕਰਦਾ ਸੀ ਇਸ ਦੀ ਪੁਸ਼ਟੀ ਕਰਮਜੀਤ ਨੇ ਭਰਾ ਪ੍ਰਭਦੀਪ ਨੇ ਵੀ ਕੀਤੀ ਹੈ, ਉਨ੍ਹਾਂ ਦੱਸਿਆ ਕਿ ਉਹ ਚਿੱਟਾ ਲਾਉਦਾ ਸੀ ਜਿਸ ਕਰਕੇ ਉਸ ਦੀ ਮੌਤ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.