ETV Bharat / state

ਚਾਈਲਡ ਪੋਰਨੋਗ੍ਰਾਫੀ ਸ਼ੇਅਰ ਕਰਨ ਵਾਲਿਆਂ 'ਤੇ ਹੋਵੇਗੀ ਵੱਡੀ ਕਾਰਵਾਈ

ਹੁਣ ਚਾਈਲਡ ਪੋਰਨੋਗ੍ਰਾਫੀ ਸ਼ੇਅਰ ਕਰਨ ਵਾਲੇ ਹੋ ਜਾਓ ਸਾਵਧਾਨ ਜਾਣਾ ਪੈ ਸਕਦਾ ਹੈ ਜੇਲ੍ਹ ਫੇਸਬੁੱਕ ਤੇ ਦੋਸਤ ਬਣਾਉਣ ਵਾਲੀਆਂ ਸੁੰਦਰ ਹਸੀਨਾਵਾਂ ਤੋਂ ਵੀ ਰਹੋ ਸਾਵਧਾਨ ਤੁਹਾਡਾ ਅਕਾਉਂਟ ਖਾਲੀ ਕਰ ਸਕਦੀਆਂ ਹਨ।

ਚਾਈਲਡ ਪੋਰਨੋਗ੍ਰਾਫੀ ਸ਼ੇਅਰ ਕਰਨ ਵਾਲਿਆਂ ਤੇ ਹੋਵੇਗੀ ਵੱਡੀ ਕਾਰਵਾਈ

author img

By

Published : Jun 20, 2021, 2:16 PM IST

ਲੁਧਿਆਣਾ: ਨੌਜਵਾਨਾਂ 'ਚ ਸੋਸ਼ਲ ਮੀਡੀਆ ਦੇ ਜ਼ਿਆਦਾ ਪ੍ਰਚੱਲਣ ਨਾਲ ਸਾਈਬਰ ਕਰਾਈਮ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰ ਮਹੀਨੇ 300 ਦੇ ਕਰੀਬ ਸਾਈਬਰ ਕਰਾਈਮ ਦੇ ਮਾਮਲੇ ਸਾਹਮਣੇ ਆ ਰਹੇ ਨੇ ਲੁਧਿਆਣਾ ਵਿੱਚ ਸਾਈਬਰ ਸੈੱਲ ਵਨ ਅਤੇ ਸਾਈਬਰ ਸੈੱਲ ਟੂ ਇਨ੍ਹਾਂ ਮਾਮਲਿਆਂ ਦੇ ਨਾਲ ਨਜਿੱਠ ਰਹੇ ਹਨ। ਇਨੀ ਦਿਨੀਂ ਜ਼ਿਆਦਾਤਰ ਇੱਕੋ ਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਵਿੱਚ ਫੇਸਬੁੱਕ ਤੇ ਸੋਹਣੀਆਂ ਕੁੜੀਆਂ ਵੱਲੋਂ ਲੜਕੀਆਂ ਨੂੰ ਫ੍ਰੈਂਡ ਬਣਾਉਣ ਤੋਂ ਬਾਅਦ ਉਨ੍ਹਾਂ ਨਾਲ ਵੀਡੀਓ ਚੈਟ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਮਾਮਲੇ ਅਤੇ ਆਨਲਾਈਨ ਪੁਰਾਣੀਆਂ ਚੀਜ਼ਾਂ ਵੇਚਣ ਵਾਲੀਆਂ ਸਾਈਟਾਂ ਤੇ ਸਾਬਕਾ ਆਰਮੀ ਅਫਸਰ ਦਾ ਟੈਗ ਲਗਾ ਕੇ ਸਸਤੀਆਂ ਚੀਜ਼ਾਂ ਮਹਿੰਗੀਆਂ ਚ ਵੇਚਣ ਦੇ ਮਾਮਲੇ ਵਧ ਰਹੇ ਹਨ।ਜਿਨ੍ਹਾਂ ਤੋਂ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਬੇਹੱਦ ਜਾਗਰੂਕ ਰਹਿਣ ਦੀ ਜ਼ਰੂਰਤ ਹੈ। ਜੇਕਰ ਨਹੀਂ ਹੋਏ ਤਾਂ ਤੁਸੀਂ ਵੀ ਇਸ ਦੇ ਸ਼ਿਕਾਰ ਬਣ ਸਕਦੇ ਹੋ।

ਚਾਈਲਡ ਪੋਰਨੋਗ੍ਰਾਫੀ ਸ਼ੇਅਰ ਕਰਨ ਵਾਲਿਆਂ ਤੇ ਹੋਵੇਗੀ ਵੱਡੀ ਕਾਰਵਾਈ

ਲੁਧਿਆਣਾ ਸਾਈਬਰ ਸੈੱਲ ਕਰਾਈਮ 2 ਦੇ ਇੰਚਾਰਜ ਜਤਿੰਦਰ ਸਿੰਘ ਨੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹੀਂ ਦਿਨੀਂ ਫੇਸਬੁੱਕ ਤੇ ਫੇਕ ਫਰੈਂਡ ਰਿਕਵੈਸਟ ਨੌਜਵਾਨਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ। ਕਿਉਂਕਿ ਇਸ ਨਾਲ ਲੜਕੀਆਂ ਨੌਜਵਾਨਾਂ ਨੂੰ ਫ੍ਰੈਂਡ ਬਣਾਉਣ ਤੋਂ ਬਾਅਦ ਵੀਡੀਓ ਚੈਟ ਕਰਕੇ ਉਨ੍ਹਾਂ ਨੂੰ ਬਲੈਕਮੇਲ ਕਰਦੀਆਂ ਹਨ। ਨੌਜਵਾਨ ਡਰਦੇ ਅਤੇ ਸ਼ਰਮ ਦੇ ਮਾਰੇ ਇਹ ਗੱਲ ਪਰਿਵਾਰ ਤੋਂ ਲੁਕਾਉਂਣ ਕਾਰਨ ਇਸ ਦਲਦਲ ਚ ਫਸਦੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਖਾਸ ਕਰਕੇ ਤੁਹਾਨੂੰ ਜੇਕਰ ਕੋਈ ਫੋਨ ਆਉਂਦਾ ਹੈ ਕਿ ਤੁਹਾਡਾ ਪਿਨ ਲੋਕ ਹੋ ਗਿਆ ਹੈ ਜਾਂ ਸਿਮ ਲੋਕ ਹੋ ਗਿਆ ਹੈ ਤਾਂ ਉਸ ਨੂੰ ਆਪਣੇ ਪਾਸਵਰਡ ਜਾਂ ਕੋਈ ਵੀ ਪਰਸਨਲ ਜਾਣਕਾਰੀ ਨਾਲ ਸਾਂਝਾ ਕੀਤਾ ਜਾਵੇ।

ਇਸ ਤੋਂ ਇਲਾਵਾ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਉਨ੍ਹਾਂ ਤੋਂ ਵੀ ਸਾਵਧਾਨ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਅਜਿਹੀ ਵੀਡੀਓ ਸ਼ੇਅਰ ਕਰਦੇ ਹੋ ਅੱਗੇ ਭੇਜਦੇ ਹੋ ਤਾਂ ਇਸ ਸਬੰਧੀ ਤੁਸੀਂ ਵੀ ਦੋਸ਼ੀ ਬਣ ਜਾਂਦੇ ਹੋ ਜਿਸ ਕਰਕੇ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਅਜਿਹੇ ਹੀ ਦੋ ਮਾਮਲੇ ਡਿਵੀਜ਼ਨ ਨੰਬਰ ਛੇ ਦੇ ਵਿਚ ਬੀਤੇ ਦਿਨੀਂ ਲੁਧਿਆਣਾ ਚ ਦਰਜ ਕਰਵਾਏ ਗਏ ਨੇ ਜਿਨ੍ਹਾਂ ਵਿੱਚ ਚਾਈਲਡ ਪੋਰਨੋਗ੍ਰਾਫੀ ਅੱਗੇ ਸ਼ੇਅਰ ਕੀਤੀ ਗਈ ਸੀ ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਦੇ ਭਵਿੱਖ ਤੇ ਖਤਰਾ ਮੰਡਰਾ ਸਕਦਾ ਹੈ। ਉਨ੍ਹਾਂ ਨੇ ਕਿਹਾ ਜੇਕਰ ਕੋਈ ਬਲੈਕਮੇਲਿੰਗ ਦੇ ਕੇਸ ਚ ਫਸਦਾ ਹੈ ਤਾਂ ਉਹ ਸਿੱਧਾ ਸਾਈਬਰ ਸੈੱਲ ਜਾ ਕੇ ਆਪਣੀ ਪਹਿਚਾਣ ਗੁਪਤ ਰੱਖ ਕੇ ਵੀ ਅਜਿਹੇ ਮਾਮਲਿਆਂ ਵਿੱਚ ਕਾਰਵਾਈ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ :- Exclusive interview : ਤੋੋਮਰ ਦੀ ਦੋ ਟੁੱਕ- ਖੇਤੀ ਕਾਨੂੰਨ ਨਹੀਂ ਹੋਣਗੇ ਰੱਦ

ETV Bharat Logo

Copyright © 2024 Ushodaya Enterprises Pvt. Ltd., All Rights Reserved.