ਲੁਧਿਆਣਾ : ਲੁਧਿਆਣਾ ਦੇ ਸੰਗਲਾਂ ਸ਼ਿਵਾਲਾ ਮੰਦਿਰ ਦਾ ਇਤਿਹਾਸ 500 ਤੋਂ ਵੀ ਵਧੇਰੇ ਸਾਲ ਪੁਰਾਣਾ ਹੈ। ਇਸ ਮੰਦਿਰ ਵਿੱਚ ਸ਼ਿਵਲਿੰਗ ਆਪਣੇ-ਆਪ ਪ੍ਰਗਟ ਹੋਇਆ ਸੀ, ਸੰਗਲਾਂ ਵਾਲਾ ਸ਼ਿਵਾਲਾ ਮੰਦਿਰ ਲੁਧਿਆਣਾ ਦੀਆਂ ਤੰਗ ਗਲੀਆਂ ਦੇ ਵਿੱਚ ਬਣਿਆ ਹੋਇਆ ਹੈ। ਪਹਿਲਾਂ ਇਹ ਸ਼ਹਿਰ ਤੋਂ ਬਾਹਰ ਹੁੰਦਾ ਸੀ ਅਤੇ ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਮੰਦਿਰ ਦੀ ਦਰਸ਼ਨੀ ਡਿਉੜੀ ਤੇ ਸੰਗਲ ਬੰਨ੍ਹੇ ਹੋਏ ਹਨ। ਲੋਕ ਇਨ੍ਹਾਂ ਨੂੰ ਮੱਥੇ ਨਾਲ ਤੇ ਲਾ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ।
ਕਿਵੇਂ ਪਿਆ ਨਾਮ : ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਇਸ ਸਬੰਧੀ ਸ਼ਹਿਰ ਦੇ ਬਾਹਰ ਹੁੰਦਾ ਸੀ ਅਤੇ ਇਸ ਕਰਕੇ ਹੀ ਇਸ ਦੀ ਰੱਖਿਆ ਲਈ ਸੰਗਲ ਬੰਨ੍ਹੇ ਹੋਏ ਸਨ ਅਤੇ ਜਿਹੜੇ ਮਹੰਤ ਮੰਦਰ ਦੀ ਦੇਖ ਰੇਖ ਕਰਦੇ ਸਨ ਉਹ ਖੁਦ ਵੀ ਸੰਗਲ਼ ਧਾਰਨ ਕਰਦੇ ਸਨ ਇਸ ਕਰਕੇ ਇਸ ਕਰਕੇ ਮੰਦਿਰ ਦਾ ਨਾਂ ਸੰਗਲਾ ਸ਼ਿਵਾਲਾ ਰੱਖਿਆ ਹੈ। ਸੌਣ ਦੇ ਮਹੀਨੇ ਦੇ ਵਿੱਚ ਵਿਸ਼ੇਸ਼ ਤੌਰ ਤੇ ਇਥੇ ਸ਼ਰਧਾਲੂ ਪਹੁੰਚਦੇ ਹਨ ਅਤੇ ਸ਼ਿਵਰਾਤਰੀ ਵਾਲੇ ਦਿਨ ਸਵੇਰ ਤੋ ਹੀ ਭਗਤਾਂ ਦਾ ਅਸਥਾਨ ਤੇ ਦਰਸ਼ਨ ਕਰਨਯੋਗ ਹੈ।
ਇਹ ਵੀ ਪੜ੍ਹੋ : Maha Shivratri 2023: ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ ਮੰਦਰਾਂ 'ਚ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ
ਸੰਗਲਾਂ ਦੀ ਮਾਨਤਾ : ਸੰਗਲਾਂ ਸ਼ਿਵਾਲਾ ਮੰਦਿਰ ਵਿੱਚ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਇਸ ਕਰਕੇ ਕਿਹਾ ਜਾਂਦਾ ਹੈ ਕਿ ਜਦੋਂ ਸੰਗਲ ਖੜਕਾਏ ਜਾਂਦੇ ਹਨ, ਜਾਂ ਫਿਰ ਮੱਥੇ ਨਾਲ਼ ਲਾਏ ਜਾਂਦੇ ਹਨ ਤਾਂ ਕੋਈ ਮਨੋਕਾਮਨਾ ਮੰਗੀ ਹੋਵੇ ਉਹ ਪੁਰੀ ਹੁੰਦੀ ਹੈ। ਸ਼ਰਧਾਲੂਆਂ ਨੇ ਵੀ ਇਸ ਗੱਲ ਦੀ ਹਾਮੀ ਭਰੀ ਹੈ ਅਤੇ ਦੱਸਿਆ ਕਿ ਉਹ ਲਖਨਊ ਤੋਂ ਆਏ ਨੇ ਅਤੇ ਇਸ ਦੀ ਮਾਨਤਾ ਹੈ ਕਿ ਇਥੇ ਹਰ ਮਨੋਕਾਮਨਾ ਪੂਰੀ ਹੁੰਦੀ ਹੈ।
ਮਹੰਤ ਅਲਖਪੁਰੀ ਦਾ ਇਤਿਹਾਸ : ਸੰਗਲਾਂ ਸ਼ਿਵਾਲਾ ਮੰਦਰ ਦੇ ਮੁੱਖ-ਪ੍ਰਬੰਧਕ ਅਜੋਕੇ ਸਮੇਂ ਵਿੱਚ ਮਹੰਤ ਨਾਰਾਇਣ ਪੁਰੀ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਹਰਨਾਥ ਪੁਰੀ, ਸ਼ਿਵਪੁਰੀ, ਕ੍ਰਿਪਾਲ ਪੁਰੀ ਅਤੇ ਬਸੰਤਪੁਰੀ ਰਹੇ ਨੇ। ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਨੇੜੇ ਤੇੜੇ ਦੇ ਸੂਬਿਆਂ ਤੋਂ ਵੀ ਇਸ ਮੰਦਿਰ ਦੇ ਵਿਚ ਲੋਕ ਮਨੋ ਕਾਮਨਾਵਾਂ ਪੂਰੀਆਂ ਕਰਨ ਲਈ ਆਉਂਦੇ ਹਨ। ਪੰਜਾਬ ਦੇ ਨਾਲ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਤੋਂ ਵੀ ਸ਼ਰਧਾਲੂ ਵੱਡੀ ਗਿਣਤੀ ਦੇ ਵਿਚ ਆਉਂਦੇ ਹਨ।
ਇਹ ਵੀ ਪੜ੍ਹੋ : Happy Mahashivratri 2023: ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ ਮੰਦਰਾਂ ਵਿੱਚ ਲੱਗੀਆਂ ਰੌਣਕਾਂ, ਸੀਐਮ ਮਾਨ ਨੇ ਵੀ ਦਿੱਤੀ ਵਧਾਈ
ਸ਼ਿਵਰਾਤਰੀ ਦੀ ਧੂਮ : ਮੰਦਰ ਦੇ ਮਹੰਤ ਨਰਾਇਣਪੁਰੀ ਨੇ ਦੱਸਿਆ ਕਿ ਸ਼ਿਵਰਾਤਰੀ ਤੋਂ ਇੱਕ ਮਹੀਨਾ ਪਹਿਲਾਂ ਮੰਦਰ ਵਿਚ ਸ਼ਿਵਰਾਤਰੀ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਭੰਡਾਰਾ ਅਤੁੱਟ ਵਰਤਦਾ ਹੈ, ਉਥੇ ਹੀ ਸ਼ਿਵ ਭਗਤ ਸ਼ਿਵਲਿੰਗ ਦੀ ਪੂਜਾ ਅਰਚਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਥਾਨ ਤੇ ਸ਼ਿਵਲਿੰਗ ਦੀ ਵੀ ਵਿਸ਼ੇਸ਼ ਮਹੱਤਤਾ ਹੈ, ਕਿਉਂਕਿ ਇਸ ਮੰਦਰ ਵਿੱਚ ਸ਼ਿਵਲਿੰਗ ਸਥਾਪਿਤ ਨਹੀਂ ਕੀਤਾ ਗਿਆ, ਸਗੋਂ ਸੰਗਲਾਂ ਸ਼ਿਵਾਲਾ ਮੰਦਿਰ ਵਿਚ ਸ਼ਿਵਲਿੰਗ ਆਪਣੇ-ਆਪ ਪ੍ਰਗਟ ਹੋਇਆ ਸੀ। ਇਹੀ ਕਾਰਨ ਹੈ ਕਿ ਇਹ ਮੰਦਿਰ ਪ੍ਰਾਚੀਨ ਹੈ ਅਤੇ ਇਸ ਦੀ ਮਹੱਤਤਾ ਵੀ ਬਹੁਤ ਜ਼ਿਆਦਾ ਹੈ।