ਲੁਧਿਆਣਾ : ਸੂਬੇ ਵਿੱਚ ਮੌਸਮ ਦੇ ਮਿਜਾਜ਼ ਬਦਲਦੇ ਹੋਏ ਨਜ਼ਰ ਆ ਰਹੇ ਹਨ। ਅਗਸਤ ਮਹੀਨੇ ਵਿੱਚ ਮਾਨਸੂਨ ਦੇ ਕਮਜ਼ੋਰ ਹੋਣ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਵਾਪਸੀ ਕਰਦਿਆਂ ਪੰਜਾਬ ਵਿੱਚ ਮਾਨਸੂਨ ਦੇ ਰੰਗ ਦੇਖਣ ਨੂੰ ਮਿਲੇ। ਹਾਲਾਂਕਿ ਇਸ ਵਾਰ ਆਮ ਨਾਲੋਂ ਘੱਟ ਬਾਰਿਸ਼ ਦੇਖਣ ਨੂੰ ਮਿਲੀ ਹੈ। ਪਰ ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ 25 ਸਤੰਬਰ ਤੱਕ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਮੌਸਮ ਪਹਿਲਾਂ ਵਾਂਗ ਆਮ ਵਾਂਗ ਹੋ ਜਾਵੇਗਾ। ਜੇਕਰ ਜੂਨ, ਜੁਲਾਈ ਅਤੇ ਅਗਸਤ ਮਹੀਨਿਆਂ ਦੀ ਗੱਲ ਕਰੀਏ ਤਾਂ ਮਾਨਸੂਨ ਬਹੁਤ ਕਮਜ਼ੋਰ ਰਿਹਾ ਹੈ। ਆਮ ਤੌਰ 'ਤੇ ਸਤੰਬਰ ਦੇ ਮਹੀਨੇ ਲੁਧਿਆਣਾ 'ਚ 100 ਮਿਲੀਮੀਟਰ ਤੱਕ ਬਰਸਾਤ ਹੁੰਦੀ ਹੈ ਪਰ ਇਸ ਵਾਰ ਬਾਰਿਸ਼ ਸਿਰਫ 55 ਮਿਲੀਮੀਟਰ ਤੱਕ ਹੀ ਸੀਮਤ ਰਹੀ ਹੈ।
ਲੋਕਾਂ ਨੂੰ ਮਿਲ ਰਹੀ ਗਰਮੀ ਤੋਂ ਰਾਹਤ : ਹਾਲਾਂਕਿ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਇਸ 'ਚ ਵੀ ਕਾਫੀ ਬਦਲਾਅ ਆਇਆ ਹੈ। ਪਿਛਲੇ ਕੁਝ ਦਿਨਾਂ ਤੋਂ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਰਾਤ ਦਾ ਤਾਪਮਾਨ ਅਜੇ ਵੀ ਡੇਢ ਡਿਗਰੀ ਸੈਲਸੀਅਸ ਤੋਂ ਕਰੀਬ ਵੱਧ ਹੈ। ਬੀਤੇ ਦਿਨਾਂ 'ਚ 40 ਡਿਗਰੀ ਦੇ ਆਸਪਾਸ ਰਹਿਣ ਵਾਲਾ ਤਾਪਮਾਨ 29 ਡਿਗਰੀ ਤੱਕ ਡਿੱਗ ਗਿਆ ਹੈ। ਜਿਸ ਕਾਰਨ ਸਾਫ਼ ਹੈ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ,ਪਰ ਆਉਣ ਵਾਲੇ ਸਮੇਂ ਵਿੱਚ ਮੌਸਮ ਆਮ ਵਾਂਗ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਦਾ ਝੋਨੇ ’ਤੇ ਬਹੁਤਾ ਅਸਰ ਨਹੀਂ ਹੈ। ਮੀਂਹ ਨੇ ਜ਼ਿਆਦਾ ਨੁਕਸਾਨ ਨਹੀਂ ਕੀਤਾ ਹੈ।
- Constable Beaten His Wife: ਨਸ਼ੇ ਦੇ ਆਦੀ ਪੁਲਿਸ ਮੁਲਾਜ਼ਮ ਨੇ ਪਤਨੀ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
- Balkaur Singh Target Kangana Ranaut: ਸਿੱਧੂ ਮੂਸੇਵਾਲੇ ਦੇ ਪਿਤਾ ਦਾ ਅਦਾਕਾਰਾ ਕੰਗਨਾ ਰਣੌਤ 'ਤੇ ਤੰਜ, ਕਿਹਾ- ਕੰਗਨਾ ਦੇ ਫਿਰਕਾਪ੍ਰਸਤੀ ਪੈਦਾ ਕਰਨ ਵਾਲੇ ਬਿਆਨ
- Family On Road : ਖ਼ਬਰ ਦਾ ਅਸਰ ! ਸੜਕ ਕੰਢੇ ਧੀਆਂ ਨਾਲ ਰਹਿ ਰਹੇ ਪਰਿਵਾਰ ਦੀ ਸਮਾਜ ਸੇਵੀ ਸੰਸਥਾਵਾਂ ਨੇ ਫੜ੍ਹੀ ਬਾਂਹ, ਬਣੇਗਾ ਪੱਕਾ ਮਕਾਨ
ਫਸਲਾਂ ਲਈ ਲਾਹੇਵੰਦ ਹੈ ਮਾਨਸੂਨ : ਮੌਸਮ 'ਚ ਲਗਾਤਾਰ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾ ਕਿਹਾ ਕਿ ਸਤੰਬਰ ਮਹੀਨੇਂ 'ਚ ਬਾਰਿਸ਼ ਨਾਲ ਝੋਨੇ ਦਾ ਜਿਆਦਾ ਨੁਕਸਾਨ ਨਹੀਂ ਹੋਇਆ ਸਗੋਂ ਜਿਹੜੀ ਉਸ ਨੂੰ ਕੁਝ ਥਾਂ 'ਤੇ ਬਿਮਾਰੀ ਲੱਗ ਰਹੀ ਸੀ ਉਹ ਠੀਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਮੌਨਸੂਨ ਦੀ ਵਾਪਸੀ ਹੋ ਰਹੀ ਹੈ। ਵਾਪਸੀ 'ਚ ਕਈ ਵਾਰ ਬਾਰਿਸ਼ ਵੇਖਣ ਨੂੰ ਮਿਲਦੀ ਹੈ ਜਿਸ ਕਰਕੇ ਸਤੰਬਰ ਮਹੀਨੇ 'ਚ ਬਾਰਿਸ਼ਾਂ ਵੇਖਣ ਨੂੰ ਮਿਲ ਰਹੀਆਂ ਨੇ। ਜ਼ਿਕਰਯੋਗ ਹੈ ਕਿ ਪੰਜਾਬ ਦੀ ਤਰ੍ਹਾਂ ਦਿੱਲੀ ਦੇ ਮੌਸਮ ਦੀ ਵੀ ਰਿਪੋਰਟ ਜਾਰੀ ਕੀਤੀ ਗਈ ਹੈ, ਜਿੱਥੇ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਹੋਣ ਦੀ ਪੁਸ਼ਟੀ ਕਰਦਿਆਂ ਅਲਰਟ ਜਾਰੀ ਕੀਤਾ ਗਿਆ ਹੈ।