ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਅਲਹਦਾ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਸ਼ੈਰੀ ਮਾਨ, ਜੋ ਲੰਮੇਂ ਸਮੇਂ ਦੇ ਰਹੇ ਅਪਣੇ ਸੰਗੀਤਕ ਖਲਾਅ ਨੂੰ ਭਰਦਿਆਂ ਮੁੜ ਅਪਣੀ ਬਿਹਤਰੀਨ ਗਾਇਕੀ ਦਾ ਲੋਹਾ ਮੰਨਵਾਉਣ ਜਾ ਰਹੇ ਹਨ, ਜੋ ਅਪਣਾ ਨਵਾਂ ਗਾਣਾ 'ਹਲਾਤ' ਜਲਦ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਕਰਨਗੇ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸੱਜਿਆ ਇਹ ਗਾਣਾ ਜਲਦ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਦਿ ਮੈਂਪਲ ਰਿਕਾਰਡਜ਼' ਅਤੇ 'ਸਤਪਾਲ ਧਾਲੀਵਾਲ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਦਾ ਲੇਖਨ ਗੁਰਦੀਪ ਮਨਾਲਿਆ ਦੁਆਰਾ ਕੀਤਾ ਗਿਆ ਹੈ, ਜਦਕਿ ਸੰਗੀਤਬੱਧਤਾ ਮਿਸ਼ਟਾਬਾਜ ਵੱਲੋਂ ਅੰਜ਼ਾਮ ਦਿੱਤੀ ਗਈ ਹੈ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਦਿਲ ਟੁੰਬਵੇਂ ਅਲਫਾਜ਼ਾਂ ਅਧੀਨ ਬੁਣੇ ਗਏ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਸੈਂਡੀ ਹੰਸਪਾਲ ਵੱਲੋਂ ਦਿੱਤੀ ਗਈ ਹੈ, ਜਿੰਨ੍ਹਾਂ ਦੁਆਰਾ ਵਿਸ਼ਾਲ ਕੈਨਵਸ ਅਤੇ ਉੱਚ ਪੱਧਰੀ ਤਕਨੀਕੀ ਮਾਪਦੰਡਾਂ ਅਧੀਨ ਫਿਲਮਾਏ ਗਏ ਇਸ ਸੰਗੀਤਕ ਵੀਡੀਓ ਅਤੇ ਗਾਣੇ ਦੀ ਰਸਮੀ ਰਿਲੀਜ਼ ਮਿਤੀ ਦਾ ਐਲਾਨ ਜਲਦ ਕੀਤਾ ਜਾਵੇਗਾ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਸ਼ਾਨਦਾਰ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਗਾਇਕ ਸ਼ੈਰੀ ਮਾਨ ਅੱਜਕੱਲ੍ਹ ਪ੍ਰਵਾਸੀ ਭਾਰਤੀ ਗਾਇਕਾਂ ਵਿੱਚ ਹੀ ਅਪਣੀ ਸ਼ਮੂਲੀਅਤ ਕਰਵਾ ਰਹੇ ਹਨ, ਜੋ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਵਸੇਂਦਾ ਕਰ ਚੁੱਕੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਉਧਰਲੇ ਪਾਸੇ ਹੀ ਜਿਆਦਾ ਸਰਗਰਮ ਨਜ਼ਰ ਆ ਰਹੇ ਹਨ।
ਸੋਲੋ ਗਾਇਕੀ ਅਤੇ ਫਿਲਮਾਂ ਨਾਲੋਂ ਦੂਰੀ ਬਣਾ ਕੇ ਚੱਲ ਰਹੇ ਇਸ ਹੋਣਹਾਰ ਗਾਇਕ ਦੇ ਹਾਲੀਆਂ ਗਾਇਕੀ ਅਤੇ ਫਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹ ਅਪਣੇ ਇੰਨ੍ਹਾਂ ਦੋਹਾਂ ਮਨਪਸੰਦ ਰਹੇ ਖੇਤਰਾਂ ਤੋਂ ਅਲਹਦਾ ਕੈਨੇਡੀਅਨ ਸਟੇਜ ਸ਼ੋਅ ਅਤੇ ਨਿੱਜੀ ਸਮਾਰੋਹਾਂ ਦੀ ਦੁਨੀਆਂ ਵਿੱਚ ਹੀ ਜਿਆਦਾ ਮਸ਼ਰੂਫ ਨਜ਼ਰ ਆਏ ਹਨ, ਜੋ ਹੁਣ ਹੌਲੀ-ਹੌਲੀ ਫਿਰ ਅਪਣੀ ਅਸਲ ਕਰਮਭੂਮੀ ਵਿੱਚ ਰੁਖ਼ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੇ ਇਸ ਦਿਸ਼ਾਂ ਵਿੱਚ ਵਧਾਏ ਜਾ ਰਹੇ ਕਦਮਾਂ ਦਾ ਹੀ ਇਜ਼ਹਾਰ ਕਰਵਾਏਗਾ ਉਕਤ ਗਾਣਾ।
ਇਹ ਵੀ ਪੜ੍ਹੋ: