ਖੰਨਾ: ਵੈਸੇ ਤਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨ ਦੀਆਂ ਗੱਲਾਂ ਕਰਦੀ ਹੈ, ਤੇ ਪਿੰਡਾਂ ਅੰਦਰ ਸਪੋਰਟਸ ਪਾਰਕ ਬਨਾਉਣ ਦੇ ਵੱਡੇ-ਵੱਡੇ ਦਾਅਵੇ ਵੀ ਕਰਦੀ ਹੈ। ਜੇਕਰ ਇਨ੍ਹਾਂ ਵਾਅਦਿਆਂ ਦੀ ਜ਼ਮੀਨੀ ਸਚਾਈ ਵੇਖੀ ਜਾਵੇ, ਤਾਂ ਕੁੱਝ ਹੋਰ ਹੀ ਸਾਹਮਣੇ ਆਉਦਾ ਹੈ। ਖੰਨਾ ਦੇ ਪਿੰਡ ਇਸਮੇਲਪੁਰ ਦੇ ਨੌਜਵਾਨ ਇੱਕ ਪਾਸੇ ਜਿੱਥੇ ਖੇਡ ਦੇ ਮੈਦਾਨ ਵਿੱਚ ਟਰਾਫੀਆਂ ਜਿੱਤ ਰਹੇ ਹਨ। ਪਰ ਦੂੂਜੇ ਪਾਸੇ ਪਿੰਡ ਦੀ ਪੰਚਾਇਤ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦਾ ਹੌਂਸਲਾ ਵਧਾਉਣ ਦੀ ਬਜਾਏ, ਉਨ੍ਹਾਂ ਦਾ ਵਿਰੋਧ ਕਰ ਰਹੀਆਂ ਹਨ। ਜਦ ਕਿ ਪੰਜਾਬ ਦਾ ਸਰਪੰਚ ਤੇ ਹਲਕੇ ਦਾ ਵਿਧਾਇਕ ਦੋਵੇ ਹੀ ਕਾਂਗਰਸੀ ਹਨ।
ਇਨ੍ਹਾਂ ਨੌਜਵਾਨਾਂ ਵੱਲੋਂ ਪਿੰਡ ਦੇ ਸਰਪੰਚ ਤੇ ਪੰਜਾਬ ਸਰਕਾਰ ਤੋਂ ਖੇਡ ਮੈਦਾਨ ਦੀ ਮੰਗ ਕਰ ਰਹੇ ਹਨ, ਪਰ ਪਿੰਡ ਵਿੱਚ ਖੇਡ ਦੇ ਮੈਦਾਨ ਨੂੰ ਲੈਕੇ ਰੇੜਕਾ ਬਣਿਆ ਹੋਇਆ ਹੈ। ਨੌਜਵਾਨਾਂ ਦਾ ਕਹਿਣਾ ਹੈ। ਕਿ ਜੋ ਪਿੰਡ ਵਿੱਚ ਪਹਿਲਾਂ ਖੇਡ ਦਾ ਮੈਦਾਨ ਹੈ। ਉਹ ਬਹੁਤ ਛੋਟਾ ਹੈ, ਜਿਥੇ ਉਨ੍ਹਾਂ ਦਾ ਖੇਡਣਾ ਅਸੰਭਵ ਹੈ।
ਨੌਜਵਾਨਾਂ ਅਨੁਸਾਰ ਇਸ ਬਾਬਤ ਉਨ੍ਹਾਂ ਨੇ ਇੱਕ ਪੱਤਰ ਬਲਾਕ ਸੰਮਤੀ ਦੇ ਚੇਅਰਮੈਨ ਨੂੰ ਦਿੱਤਾ ਹੈ। ਉਨ੍ਹਾਂ ਵੱਲੋਂ ਭਰੋਸਾ ਦਵਾਉਣ ਤੋਂ ਬਾਅਦ ਵੀ ਲੰਬਾ ਸਮਾਂ ਬੀਤ ਜਾਣ ਤੋਂ ਬਾਅਦ ਹਾਲੇ ਤੱਕ ਖੇਡ ਦਾ ਮੈਦਾਨ ਨਹੀਂ ਬਣਾਇਆ ਗਿਆ। ਨੌਜਵਾਨਾਂ ਨੇ ਪਿੰਡ ਦੀ ਪੰਚਾਇਤ ‘ਤੇ ਇਲਜ਼ਾਮ ਲਾਏ ਗਏ ਹਨ। ਨੌਜਵਾਨਾਂ ਮੁਤਾਬਿਕ ਪਿੰਡ ਦੀ ਪੰਚਾਇਤ ਖੇਡ ਮੈਦਾਨ ਲਈ ਨੌਜਵਾਨਾਂ ਨੂੰ ਬੋਲੀ ਦੇਣ ਲਈ ਕਹੀ ਰਹੀ ਹੈ।
ਕਿ ਪਿੰਡ ਦੀ ਪੰਚਾਇਤ ਜਾਣ-ਬੁੱਝ ਕੇ ਖੇਡ ਦਾ ਮੈਦਾਨ ਸਰਕਾਰੀ ਜ਼ਮੀਨ ਵਿੱਚੋਂ ਨਹੀਂ ਦੇ ਰਹੀ। ਜਿਸ ਨੂੰ ਲੈਕੇ ਪਿੰਡ ਦੇ ਨੌਜਵਾਨ ਕਾਫ਼ੀ ਨਰਾਜ਼ ਹਨ। ਦੂਜੇ ਪਾਸੇ ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ। ਜੇਕਰ ਨੌਜਵਾਨ ਖੇਡਾਂ ਨਹੀਂ ਖੇਡਣਗੇ ਤਾਂ ਤੰਦਰੁਸਤ ਕਿਵੇਂ ਰਹਿਣਗੇ। ਉਨ੍ਹਾਂ ਮੁਤਾਬਿਕ ਇਨ੍ਹਾਂ ਨੌਜਵਾਨਾਂ ਨੇ ਹੀ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।
ਦੂਜੇ ਪਾਸੇ ਇਸ ਮਾਮਲੇ ਵਿੱਚ ਖੰਨਾ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਦਾ ਕਹਿਣਾ ਹੈ, ਕਿ ਅਸੀਂ ਨੌਜਵਾਨਾਂ ਨੂੰ ਖੇਡ ਮੈਦਾਨ ਜਰੂਰ ਬਣਾ ਕੇ ਦੇਵਾਂਗੇ, ਅਸੀਂ ਜਗ੍ਹਾ ਦੀ ਬੋਲੀ ਰੋਕ ਦਿੱਤੀ ਹੈ, ਨੌਜਵਾਨਾਂ ਨੂੰ ਖੇਡ ਮੈਦਾਨ ਜਰੂਰ ਮਿਲੇਗਾ।
ਇਹ ਵੀ ਪੜ੍ਹੋ:ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ 'ਚ ਗੁਰਜੀਤ ਕੌਰ ਦੀ ਚੋਣ