ਲੁਧਿਆਣਾ: 1897 ਜੰਗ ਵਿੱਚ ਹੋਈ ਸਾਰਾਗੜ੍ਹੀ ਦੀ ਜੰਗ ਨੂੰ ਪੂਰਾ ਵਿਸ਼ਵ ਮੰਨਦਾ ਹੈ, ਇਤਿਹਾਸ ਗਵਾਹ ਹੈ ਕਿ ਇਸ ਜੰਗ ਦੇ ਵਿੱਚ ਹਜ਼ਾਰਾਂ ਹੀ ਅਫਗਾਨਾਂ ਨੂੰ 21 ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਧੂਲ ਚਟਾਈ ਸੀ, ਸਾਲ 2021 ਦੇ ਵਿੱਚ ਇੰਗਲੈਂਡ ਅੰਦਰ ਵੀ ਸਾਰਾਗੜ੍ਹੀ ਜੰਗ ਦੇ ਹੀਰੋ ਹਵਲਦਾਰ ਈਸ਼ਰ ਸਿੰਘ ਦੀ ਮੂਰਤੀ ਸਥਾਪਿਤ ਕੀਤੀ ਗਈ ਸੀ। ਫਰਾਂਸ ਦੇ ਵਿੱਚ ਸਾਰਾਗੜ੍ਹੀ ਯੁੱਧ ਨੂੰ ਇਤਿਹਾਸ ਦੀ ਕਿਤਾਬ ਦੇ ਅੰਦਰ ਵੀ ਸ਼ਾਮਿਲ ਕੀਤਾ ਗਿਆ ਹੈ ਪਰ ਇਸ ਬਹਾਦਰੀ ਦੀ ਗਾਥਾ ਨੂੰ ਨਾ ਤਾਂ ਕੇਂਦਰੀ ਸਿੱਖਿਆ ਵਿਭਾਗ ਅਤੇ ਨਾ ਹੀ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ।
ਲੁਧਿਆਣਾ ਨਾਲ ਸਬੰਧਿਤ: ਦਰਅਸਲ ਇਸ ਸਿੱਖ ਰੇਜੀਮੇਂਟ ਦੇ ਹਵਲਦਾਰ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਦੌਰਾਨ ਅਫ਼ਗ਼ਾਨਾਂ ਨਾਲ਼ ਜੰਗ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ ਸੀ ਹਵਲਦਾਰ ਈਸ਼ਰ ਸਿੰਘ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਜਗਰਾਓਂ ਦੇ ਪਿੰਡ ਝੋਰੜਾ ਦੇ ਨਾਲ ਸਬੰਧਤ ਹਨ, ਜਿੱਥੇ ਉਹਨਾਂ ਦੀ ਯਾਦਗਾਰ ਵੀ ਬਣਾਈ ਗਈ ਹੈ ਅਤੇ ਉਨ੍ਹਾਂ ਦੀ ਚੌਥੀ ਪੀੜ੍ਹੀ ਇਸ ਪਿੰਡ ਦੇ ਵਿਚ ਹੀ ਰਹਿੰਦੀ ਹੈ। ਪਰ ਪਿੰਡ ਦੇ ਵਿੱਚ ਅੱਜ ਵੀ ਮੁੱਢਲੀਆਂ ਸਹੂਲਤਾਂ ਨਹੀਂ ਹਨ, ਹਵਲਦਾਰ ਈਸ਼ਰ ਸਿੰਘ ਦੇ ਨਾਂ ਤੇ ਪਿੰਡ ਦੇ ਵਿੱਚ 10 ਬੈਡਾਂ ਦਾ ਹਸਪਤਾਲ ਸਥਾਪਿਤ ਕੀਤਾ ਗਿਆ ਸੀ ਪਰ ਜਿਸ ਨੂੰ ਅੱਜ ਤੱਕ ਡਾਕਟਰ ਨਹੀਂ ਮਿਲ ਸਕਿਆ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੂੰ ਇਹ ਮਲਾਲ ਵੀ ਹੈ ਕਿ ਉਹਨਾਂ ਦੀ ਬਹਾਦਰੀ ਸਬੰਧੀ ਨਾ ਤਾਂ ਨੌਜਵਾਨਾਂ ਨੂੰ ਦੱਸਿਆ ਜਾਂਦਾ ਹੈ ਅਤੇ ਨਾ ਹੀ ਇਤਿਹਾਸ ਵਿੱਚ ਉਨ੍ਹਾਂ ਦਾ ਨਾਮ ਦਾ ਜ਼ਿਕਰ ਕੀਤਾ ਗਿਆ ਹੈ।
ਕੀ ਹੈ ਸਾਰਾਗੜ੍ਹੀ ਦੀ ਜੰਗ: 12 ਸਤੰਬਰ 1887 ਦੇ ਵਿੱਚ ਸਾਰਾਗੜ੍ਹੀ ਦੀ ਜੰਗ ਲੜੀ ਗਈ ਸੀ, ਬਰੀਟੀਸ਼ ਭਾਰਤੀ ਫੌਜ਼ ਦੀ 36 ਵੀਂ ਸਿੱਖ ਰਜਮੈਂਟ ਦੀ ਬਟਾਲੀਅਨ ਬੰਗਾਲ ਇਨਫੈਨਟਰੀ ਦੇ ਵਿੱਚ ਮਹਿਜ਼ 21 ਸਿੱਖ ਜਵਾਨ ਸਨ, ਜਿਨ੍ਹਾਂ ਦਾ ਟਾਕਰਾ ਅਫਗਾਨ ਦੇ 10 ਹਜ਼ਾਰ ਤੋਂ ਵੱਧ ਕਬੀਲਿਆਂ ਨਾਲ ਹੋਇਆ ਸੀ। ਇਹ ਜੰਗ ਜੋ ਇਸ ਵਕਤ ਮੌਜੂਦਾ ਸਮੇਂ ਵਿੱਚ ਪਾਕਿਸਤਾਨ ਦੇ ਅੰਦਰ ਹੈ ਖ਼ੈਬਰ ਪਖਤੂਨਖਵਾ ਦੇ ਵਿੱਚ ਸਥਿਤ ਹੈ ਉੱਥੇ ਹੋਈ ਸੀ, ਇਤਿਹਾਸ ਗਵਾਹ ਹੈ ਕਿ ਮਹਿਜ਼ 21 ਸਿੱਖ ਸਿਪਾਹੀਆਂ ਨੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਅੰਦਰ 6 ਘੰਟੇ ਤੋਂ ਵੀ ਵਧੇਰੇ ਸਮੇਂ ਲਈ ਅਫਗਾਨਾਂ ਨੂੰ ਰੋਕੀ ਰੱਖਿਆ ਸੀ ਅਤੇ ਇਸ ਜੱਗ ਦੇ ਵਿੱਚ ਲਗਭਗ 200 ਦੇ ਕਰੀਬ ਅਫਗਾਨਾਂ ਨੂੰ ਮਾਰ ਮੁਕਾਇਆ ਸੀ।
12 ਸਤੰਬਰ ਨੂੰ ਮਨਾਈ ਜਾਂਦੀ ਹੈ ਬਰਸੀ: ਹਰ ਸਾਲ ਭਾਰਤੀ ਫੌਜ ਵੱਲੋਂ ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਵੱਲੋਂ 12 ਸਤੰਬਰ ਵਾਲੇ ਦਿਨ ਸਾਰਾਗੜ੍ਹੀ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ 21 ਬਹਾਦਰ ਸਿੱਖ ਫੌਜੀਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਬ੍ਰਿਟਿਸ਼ ਫੌਜ ਵੱਲੋਂ ਇਕ ਚੌਂਕੀ ਦੀ ਰੱਖਿਆ ਲਈ ਜਿੰਮਾ ਸੌਂਪਿਆ ਸੀ ਅਤੇ ਉਹ ਮਰਦੇ ਦਮ ਤੱਕ ਆਖਰੀ ਸਾਹ ਤੱਕ ਲੜਦੇ ਰਹੇ। ਇੰਗਲੈਂਡ ਦੇ ਵਿੱਚ ਅਤੇ ਹੋਰਨਾਂ ਮੁਲਕਾਂ ਵਿੱਚ ਸਿੱਖ ਕੌਮ ਦੇ ਇਨ੍ਹਾਂ 2 ਬਹਾਦਰ ਸਿੰਘਾਂ ਦੇ ਨਾ ਉੱਤੇ ਸਮਾਗਮ ਕਰਵਾਏ ਜਾਂਦੇ ਰਹੇ ਪਰ ਉਥੇ ਹੀ ਭਾਰਤ ਦੇ ਵਿਚ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਬਹੁਤ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ ਜਿਸ ਦਾ ਪਰਿਵਾਰ ਨੂੰ ਅੱਜ ਵੀ ਮਲਾਲ ਹੈ ਅਤੇ ਪਿੰਡ ਵਾਸੀ ਵੀ ਇਸ ਨੂੰ ਸ਼ਹੀਦ ਦੀ ਬੇਅਦਬੀ ਮੰਨਦੇ ਨੇ।
ਪਰਿਵਾਰ ਤੇ ਪਿੰਡ ਵਾਸੀਆਂ ਦੀ ਮੰਗ: ਸਾਰਾਗੜ੍ਹੀ ਦੇ ਹੀਰੋ ਹਵਲਦਾਰ ਇਸ਼ਰ ਸਿੰਘ ਦੇ ਪੜਪੋਤੇ ਉਨ੍ਹਾਂ ਦੀ ਚੌਥੀ ਪੀੜ੍ਹੀ ਹੈ ਅਤੇ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਪੜਪੋਤੇ ਨੇ ਕਿਹਾ ਹੈ ਕਿ ਪਿੰਡ ਦੇ ਵਿੱਚ ਉਹਨਾਂ ਦੇ ਨਾਂ ਤੋਂ ਇੱਕ ਹਸਪਤਾਲ ਖੋਲ੍ਹਿਆ ਗਿਆ ਸੀ ਜੋ ਅੱਜ ਵੀ ਬਿਨਾਂ ਡਾਕਟਰ ਦੇ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸ਼ਹਾਦਤ ਦੇ ਮੁਕਾਬਲੇ ਪਿੰਡ ਦੇ ਵਿਕਾਸ ਲਈ ਕੋਈ ਬਹੁਤੀ ਉਪਰਾਲੇ ਨਹੀਂ ਕੀਤੇ ਗਏ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਨਾਂ ਤੇ ਕੋਈ ਵੱਡਾ ਕਾਲਜ ਜਾਂ ਫਿਰ ਕਬੱਡੀ ਅਕੈਡਮੀ ਸਰਕਾਰ ਵੱਲੋਂ ਖੋਲੀ ਜਾਣੀ ਚਾਹੀਦੀ ਸੀ ਪਰ ਸਰਕਾਰ ਨੇ ਉਨ੍ਹਾਂ ਨੂੰ ਅਣਗੌਲਿਆ ਕਰ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਬਹੁਤੇ ਨੌਜਵਾਨ ਅਤੇ ਪੰਜਾਬ ਦੇ ਲੋਕ ਤਾਂ ਇਹ ਵੀ ਨਹੀਂ ਜਾਣਦੇ ਕਿ ਹਵਲਦਾਰ ਈਸ਼ਰ ਸਿੰਘ ਇਸ ਪਿੰਡ ਦੇ ਨਾਲ ਇਸ ਇਲਾਕੇ ਦੇ ਨਾਲ ਸਬੰਧਤ ਸਨ ਜਦੋਂ ਕਿ ਇਸ ਸਬੰਧੀ ਸਾਡੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ।