ਲੁਧਿਆਣਾ: ਇੰਜਨੀਅਰਿੰਗ ਕਾਲਜ ਵਿੱਚ ਕੰਪਿਊਟਰ ਸਾਇੰਸ ਦੇ ਪ੍ਰੋਫੈਸਰ ਗੁਰਮੁੱਖ ਸਿੰਘ ਦਾ ਵਾਤਾਵਰਨ ਹਰਿਆਲੀ ਬਾਗਬਾਨੀ ਨਾਲ ਵਿਸ਼ੇਸ਼ ਪਿਆਰ ਹੈ। ਬੀਤੇ 35 ਸਾਲ ਤੋਂ ਬਾਗਬਾਨੀ ਕਰ ਰਹੇ ਹਨ, ਇਹ ਸ਼ੌਕ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲਿਆ ਹੈ, ਅਤੇ ਹੁਣ ਉਹ ਆਪਣੀ ਬੇਟੇ ਨੂੰ ਇਹ ਵਿਰਾਸਤ ਵਿੱਚ ਦੇ ਰਹੇ ਹਨ। ਬੋਨਸਾਈ ਤਕਨੀਕ ਦੇ ਨਾਲ ਜਿਸ ਨੂੰ ਜਪਾਨੀ ਤਕਨੀਕ ਵੀ ਕਿਹਾ ਜਾਂਦਾ ਹੈ, ਵੱਡੇ-ਵੱਡੇ ਦਰੱਖਤਾਂ ਉਨ੍ਹਾਂ ਨੇ ਛੋਟੇ-ਛੋਟੇ ਗਮਲਿਆਂ ਦੇ ਵਿੱਚ ਸਮੋ ਲਿਆ ਹੈ। 130 ਗਜ ਘਰ ਦੀ ਛੱਤ ਤੇ ਹੀ ਉਨ੍ਹਾਂ ਨੇ ਇਸ ਤਕਨੀਕ ਨਾਲ 1500 ਬੂਟੇ ਤੇ ਦਰਖ਼ਤ ਲਗਾ ਦਿੱਤੇ ਹਨ।
35 ਸਾਲ ਤੋਂ ਬਾਗ਼ਬਾਨੀ ਦਾ ਸ਼ੌਕ
ਗੁਰਮੁੱਖ ਸਿੰਘ ਦਾ ਬੇਟਾ ਇੰਜੀਨੀਅਰਿੰਗ ਕਰਦਾ ਹੈ ਅਤੇ ਉਸ ਦਾ ਵੀ ਦਰਖਤਾ ਬੂਟਿਆਂ ਦੇ ਨਾਲ ਵਿਸ਼ੇਸ਼ ਪ੍ਰੇਮ ਹੈ। ਗੁਰਮੱਖ ਸਿੰਘ ਕੋਲ ਕਈ ਅਜਿਹੀਆਂ ਪ੍ਰਜਾਤੀਆਂ ਵੀ ਨੇ ਜੋ ਜਾਂ ਤਾਂ ਅਲੋਪ ਹੋ ਚੁੱਕੀਆਂ ਹਨ ਜਾਂ ਫਿਰ ਅਲੋਪ ਹੋਣ ਦੇ ਕੰਢੇ ਹੈ। ਬੀਤੇ 35 ਸਾਲ ਤੋਂ ਬਾਗ਼ਬਾਨੀ ਦਾ ਸ਼ੌਕ ਰੱਖਦੇ ਹਨ, ਉਨ੍ਹਾਂ ਨੇ ਕਿਹਾ ਕਿ ਬੂਟੇ ਲਾਉਣ ਦੇ ਕਈ ਫਾਇਦੇ ਨੇ ਸਭ ਤੋਂ ਵੱਡੀ ਗੱਲ ਇਹ ਸਾਨੂੰ ਆਕਸੀਜਨ ਦਿੰਦੇ ਨਹੀਂ, ਦੂਜਾ ਸਾਨੂੰ ਤਣਾਅ ਮੁਕਤ ਕਰਨ ਦੇ ਹਨ। ਤੀਜਾ ਸਾਨੂੰ ਬਿਮਾਰੀਆਂ ਤੋਂ ਦੂਰ ਰੱਖਦੇ ਹਨ, ਚੋਥਾ ਇਹ ਸਾਡੇ ਸਭ ਤੋਂ ਚੰਗੇ ਮਿੱਤਰ ਹੁੰਦੇ ਨੇ ਅਤੇ ਪੰਜਵਾਂ ਜਦੋਂ ਕੋਰੋਨਾ ਮਹਾਂਮਾਰੀ ਕਰਕੇ ਕਰਫਿਊ ਲੱਗਾ ਸੀ, ਉਦੋਂ ਉਨ੍ਹਾਂ ਨੂੰ ਵਕਤ ਦਾ ਪਤਾ ਹੀ ਨਹੀਂ ਚਲਦਾ ਸੀ।
ਜਪਾਨੀ ਤਕਨੀਕ ਰਾਹੀਂ ਲਗਾਏ ਬੂਟੇ
ਪ੍ਰੋ. ਗੁਰਮੁਖ ਸਿੰਘ ਨੇ ਕਿਹਾ ਕਿ ਜਪਾਨੀ ਤਕਨੀਕ ਰਾਹੀਂ ਉਨ੍ਹਾਂ ਨੇ ਇਹ ਬੂਟੇ ਲਗਾਏ ਗਏ ਹਨ, ਕਈ ਦਰਖ਼ਤਾਂ ਦੀ ਉਮਰ ਤਾਂ 30 ਸਾਲ ਤੱਕ ਦੀ ਵੀ ਹੈ, ਅਤੇ ਇਨ੍ਹਾਂ ਨੂੰ ਖਾਸ ਤਕਨੀਕ ਨਾਲ ਸਲਾਨਾ ਹਮਲਿਆਂ ਤੋਂ ਬਾਹਰ ਕੱਢ ਕੇ ਚੋਪ ਕੀਤਾ ਜਾਂਦਾ ਹੈ। ਇਨ੍ਹਾਂ ਬੂਟਿਆਂ ਨੂੰ ਵਿਸ਼ੇਸ਼ ਨਿਊਟਰੀਸ਼ਨ ਦਿੱਤਾ ਜਾਂਦਾ ਹੈ, ਤਾਂ ਜੋ ਇਹ ਥੋੜ੍ਹੀ ਨਹੀਂ ਜਗ੍ਹਾ 'ਚ ਹੀ ਵੱਧ ਫੁੱਲ ਸਕਣ। ਉਨ੍ਹਾਂ ਨੇ ਕਿਹਾ ਕਿ ਸਿਰਫ ਭਾਰਤ ਹੀ ਨਹੀਂ ਸਗੋਂ ਉਨ੍ਹਾਂ ਕੋਲ ਵਿਸ਼ਵ ਭਰ ਦੀਆਂ ਵੱਖ-ਵੱਖ ਬੂਟਿਆਂ ਦਰਖਤਾਂ ਦੀਆਂ ਦੁਰਲੱਭ ਪਰਜਾਤੀਆ ਹਨ।
ਬੂਟਿਆਂ ਤੇ ਦਰਖਤਾਂ ਦੀਆਂ ਦੁਰਲੱਭ ਪਰਜਾਤੀਆ
ਇਨਾਂ ਵਿੱਚ ਬੁਰਸੇਰਾ, ਅਪਰ ਕੁਲਿਕੇਰੀਆ ਡੇਕਰਾਈ, ਮਾਲਫਿਜ਼ੀਆ, ਟਰਮਿਨੇਲੀਆ, ਕਲਪ ਵਰਿਕਸ਼, ਫਾਇਕਸ ਇੰਫੈਕਟੋਰੀਆ, ਲੁਗਾੜੀ, ਸਿਨਹਾ, ਪਾਇਰਾ ਕੈਂਥਾ, ਜੇਡ, ਆਲਿਵ, ਪਾਈਨ, ਫਾਲਸਾਈ ਰਿਟੂਸਾ ਆਦਿ ਸ਼ਾਮਿਲ ਹੈ। ਗੁਰਮੁੱਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਗਬਾਨੀ ਆਪਣੀ ਮਾਤਾ ਤੋਂ ਵਿਰਾਸਤ ਵਿਚ ਮਿਲੀ ਸੀ ਅਤੇ ਹੁਣ ਉਹ ਲੋਕਾਂ ਨੂੰ ਵੀ ਇਹ ਸੁਨੇਹਾ ਦੇਣਾ ਛੋਟੇ ਨਹੀਂ ਤੇ ਆਪਣੇ ਵਾਤਾਵਰਣ ਨੂੰ ਸਾਫ਼-ਸੁਥਰਾ ਹਰਿਆ-ਭਰਿਆ ਬਣਾਉਣ ਲਈ ਘੱਟੋ-ਘੱਟ ਇੱਕ ਬੂਟਾ ਜਾਂ ਦਰੱਖਤ ਜ਼ਰੂਰ ਲਗਾਉਣਾ।