ਲੁਧਿਆਣਾ : ਪੈਸਾ, ਜ਼ਮੀਨ ਜਾਇਦਾਦਾਂ ਤੇ ਹੋਰ ਦੁਨਿਆਵੀ ਚੀਜਾਂ ਦੇ ਕਲਾਵੇ ਭਰਦੇ ਅਸੀਂ ਭੁੱਲ ਜਾਂਦੇ ਹਾਂ ਕਿ ਸਾਰਾ ਕੁੱਝ ਇੱਥੇ ਹੀ ਰਹਿ ਜਾਣਾ ਹੈ। ਪਰ ਇਹ ਵੀ ਚੇਤੇ ਰੱਖਣਾ ਪੈਂਦਾ ਹੈ ਕਿ ਰੂਹ ਦੀ ਖੁਸ਼ੀ ਤੇ ਕੀਤਾ ਗਿਆ ਦਾਨ ਪੁੰਨ ਹੀ ਨਾਲ ਜਾਵੇਗਾ। ਇਨ੍ਹਾਂ ਗੱਲਾਂ ਉੱਤੇ ਪੂਰਾ ਉਤਰਦਿਆਂ ਇਕ ਬਜ਼ੁਰਗ ਮਹਿਲਾ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਤੇ ਮਰਨ ਉਪਰੰਤ ਦੇਹ ਵੀ ਇਕ ਬਿਰਧ ਆਸ਼ਰਮ ਦੇ ਲੇਖੇ ਲਗਾਉਣ ਦਾ ਫੈਸਲਾ ਕੀਤਾ ਹੈ। ਮਹਿਲਾ ਨੇ ਕਿਹਾ ਕਿ ਉਸਦੇ ਪਤੀ ਦੀ ਇੱਛਾ ਸੀ ਕਿ ਇਸ ਤਰ੍ਹਾਂ ਕੀਤਾ ਜਾਵੇ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਹੈ।
ਬਣਾਇਆ ਜਾ ਰਿਹਾ ਹੈ ਆਸ਼ਰਮ : ਜ਼ਿਕਰਯੋਗ ਹੈ ਕਿ ਸਮਰਾਲਾ ਹਰਿਉਂ ਰੋਡ ਸੂਆ ਪੁਲੀ ਵਿਖੇ ਬਣਨ ਵਾਲੇ ਬਿਰਧ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਇਸ ਦੌਰਾਨ ਇੱਕ ਬਜ਼ੁਰਗ ਔਰਤ ਨੇ ਆਪਣੀ ਚੱਲ-ਅਚੱਲ ਜਾਇਦਾਦ ਅਤੇ ਮਰਨ ਉਪਰੰਤ ਦੇਹ ਆਸ਼ਰਮ ਨੂੰ ਦੇਣ ਦਾ ਫੈਸਲਾ ਕੀਤਾ ਹੈ। ਕਰੀਬ 8 ਕਨਾਲ 14 ਮਰਲੇ ਜ਼ਮੀਨ ਅੰਦਰ ਡੇਢ ਸਾਲ ਦੌਰਾਨ ਬਣ ਕੇ ਤਿਆਰ ਹੋਣ ਵਾਲੇ ਅਜਮੇਰ ਸਿੰਘ ਕੰਗ ਮੈਮੋਰੀਅਲ ਬਿਰਧ ਆਸ਼ਰਮ ਦਾ ਨੀਂਹ ਪੱਥਰ ਸਮਾਜ ਸੇਵੀ ਸ਼ਿਵਦੇਵ ਸਿੰਘ ਕੰਗ ਵੱਲੋਂ ਰੱਖਿਆ ਗਿਆ।
ਘਰਵਾਲੇ ਦੀ ਸੀ ਆਖਰੀ ਇੱਛਾ : ਨੀਂਹ ਪੱਥਰ ਰੱਖਣ ਦੀ ਰਸਮ ਦੇ ਸਬੰਧ ‘ਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਸ਼ਹਿਰ ਦੀ ਇਕ ਬਜ਼ੁਰਗ ਔਰਤ ਕਾਂਤਾ ਖੁੱਲਰ ਨੇ ਕਿਹਾ ਕਿ ਉਹਨਾਂ ਦੇ ਪਤੀ ਦੀ ਅੰਤਿਮ ਇੱਛਾ ਸੀ ਕਿ ਇਲਾਕੇ ਅੰਦਰ ਬਿਰਧ ਆਸ਼ਰਮ ਬਣੇ ਅਤੇ ਇਸ ਆਸ਼ਰਮ ਲਈ ਉਹ ਆਪਣੀ ਸਾਰੀ ਚੱਲ-ਅਚੱਲ ਅਤੇ ਮ੍ਰਿਤਕ ਦੇਹ ਦਾਨ ਕਰਨ। ਉਹਨਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪ੍ਰੰਤੂ ਪਤੀ ਦੀ ਅੰਤਿਮ ਇੱਛਾ ਅੱਜ ਉਹਨਾਂ ਨੇ ਪੂਰੀ ਕੀਤੀ ਹੈ। ਉਹਨਾਂ ਦੀ ਸਾਰੀ ਚੱਲ ਅਚੱਲ ਜਾਇਦਾਦ ਅਤੇ ਮ੍ਰਿਤਕ ਦੇਹ ਇਸ ਆਸ਼ਰਮ ਦੇ ਨਾਂਅ ਲਗਾਈ ਗਈ ਹੈ। ਮਰਨ ਉਪਰੰਤ ਉਹਨਾਂ ਦੇ ਅੰਗ ਲੋੜਵੰਦਾਂ ਨੂੰ ਦਿੱਤੇ ਜਾ ਸਕਦੇ ਹਨ।
- ਦੂਖਨਿਵਾਰਨ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ ਨੂੰ ਐੱਸਜੀਪੀਸੀ ਪ੍ਰਧਾਨ ਨੇ ਨਿੰਦਿਆ, ਕਿਹਾ- ਸਿੱਖ-ਕੌਮ ਨੂੰ ਸਾਜ਼ਿਸ਼ ਤਹਿਤ ਬਣਾਇਆ ਜਾ ਰਿਹਾ ਨਿਸ਼ਾਨਾ
- ਕਾਂਗਰਸੀ ਦੇ ਕੌਮੀ ਪ੍ਰਧਾਨ ਮਲਿਕਆਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਸੰਮਨ ਭੇਜ ਪੇਸ਼ੀ ਲਈ ਕੀਤਾ ਤਲਬ, ਜਾਣੋ ਕੀ ਹੈ ਮਾਮਲਾ?
- Electricity rates increased: ਪੰਜਾਬ ਵਿੱਚ ਮਹਿੰਗੀ ਹੋਈ ਬਿਜਲੀ, ਮੁੱਖ ਮੰਤਰੀ ਨੇ ਟਵੀਟ ਰਾਹੀਂ ਦਿੱਤਾ ਸਪੱਸ਼ਟੀਕਰਨ
ਬਜ਼ੁਰਗਾਂ ਲਈ ਵਰਦਾਨ ਬਣੇਗਾ ਆਸ਼ਰਮ : ਬਿਰਧ ਆਸ਼ਰਮ ਕਮੇਟੀ ਪ੍ਰਧਾਨ ਰਵੀ ਥਾਪਰ ਨੇ ਕਿਹਾ ਕਿ ਇਸ ਆਸ਼ਰਮ ਦਾ ਨਿਰਮਾਣ ਕਰੀਬ ਡੇਢ ਸਾਲ ਦੌਰਾਨ ਪੂਰਾ ਕੀਤਾ ਜਾਵੇਗਾ। ਇਸਨੂੰ ਪਹਿਲਾਂ 10 ਕਮਰਿਆਂ ਵਾਲਾ ਬਣਾਇਆ ਜਾ ਰਿਹਾ ਹੈ। ਬਾਅਦ ਵਿੱਚ ਲੋੜ ਮੁਤਾਬਕ ਕਮਰੇ ਤੇ ਹੋਰ ਸਹੂਲਤਾਂ ਵਧਾ ਦਿੱਤੀਆਂ ਜਾਣਗੀਆਂ। ਜਦਕਿ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕੰਗ ਪਰਿਵਾਰ ਨੇ ਇਹ ਚੰਗਾ ਉਪਰਾਲਾ ਕੀਤਾ ਹੈ। ਇਸਤੋਂ ਪਹਿਲਾਂ ਸ਼ਹਿਰ ਅੰਦਰ ਬੋਂਦਲੀ ਕਾਲਜ ਵੀ ਇਸੇ ਪਰਿਵਾਰ ਦੀ ਦੇਣ ਹੈ। ਇਲਾਕੇ ਦੇ ਲੋਕ ਇਸ ਪਰਿਵਾਰ ਦੇ ਚੰਗੇ ਕੰਮਾਂ ਦਾ ਮੁੱਲ ਨਹੀਂ ਮੋੜ ਸਕਦੇ। ਜੋ ਬਿਰਧ ਆਸ਼ਰਮ ਬਣਾਇਆ ਜਾ ਰਿਹਾ ਹੈ ਇਹ ਬੁਢਾਪੇ ਚ ਇੱਕ ਤਰ੍ਹਾਂ ਨਾਲ ਬੇਸਹਾਰਾ ਬਜ਼ੁਰਗਾਂ ਲਈ ਵਰਦਾਨ ਸਾਬਤ ਹੋਵੇਗਾ।