ਮਲੇਰਕੋਟਲਾ: ਸਾਊਦੀ ਅਰਬ ਵਿੱਚ ਬੈਠ ਕੇ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਘਿਨੌਣੀ ਹਰਕਤ ਕੀਤੀ। ਵੀਡਿਓ ਕਾਲ ਰਾਹੀਂ ਆਪਣੀ ਪ੍ਰੇਮਿਕਾ ਦੀਆਂ ਅਸ਼ਲੀਲ ਤਸਵੀਰਾਂ ਦੇ ਸਕਰੀਨ ਸ਼ਾਟ ਲੈ ਕੇ ਆਪਣੇ ਦੋਸਤਾਂ ਨੂੰ ਵਾਇਰਲ ਕੀਤੇ, ਪੀੜਤਾ ਨੂੰ ਬਲੈਕਮੇਲ ਕੀਤਾ ਜਾਣ ਲੱਗਾ। ਇੱਥੋਂ ਤੱਕ ਕਿ 2 ਨੌਜਵਾਨ ਲੜਕੀ ਦੇ ਘਰ ਪੈਸੇ ਮੰਗਣ ਪਹੁੰਚ ਗਏ। ਪਰਿਵਾਰ ਵਾਲਿਆਂ ਨੇ ਇਹਨਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ। ਪੁਲਿਸ ਨੇ ਇਸ ਮਾਮਲੇ 'ਚ ਸਾਊਦੀ ਅਰਬ ਬੈਠੇ ਨੌਜਵਾਨ ਸਮੇਤ ਤਿੰਨ ਜਣਿਆਂ ਖਿਲਾਫ ਮੁਕੱਦਮਾ ਦਰਜ ਕੀਤਾ। ਇਹਨਾਂ 'ਚੋਂ 2 ਦੀ ਗ੍ਰਿਫਤਾਰੀ ਹੋ ਗਈ ਹੈ ਜਿਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ। ਇਹਨਾਂ ਦੇ ਮੋਬਾਇਲਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ 12ਵੀਂ ਜਮਾਤ ਤੱਕ ਪੜ੍ਹ ਕੇ ਇਨ੍ਹੀਂ ਦਿਨੀਂ ਘਰ ਰਹਿੰਦੀ ਹੈ। ਜਦੋਂ ਪੀੜਤਾ ਮਲੇਰਕੋਟਲਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ ਤਾਂ ਉਹ ਸਕੂਲ ਵੈਨ ਵਿੱਚ ਜਾਂਦੀ ਸੀ। ਵੈਨ ਵਿੱਚ ਜਾਂਦੇ ਸਮੇਂ ਨਾਸਰ ਅਲੀ ਉਸ ਦਾ ਪਿੱਛਾ ਕਰਦਾ ਸੀ। ਲੜਕੀ ਦੇ ਵਾਰ-ਵਾਰ ਕਹਿਣ 'ਤੇ ਨਾਸਰ ਅਲੀ ਨਾਲ ਦੋਸਤੀ ਹੋ ਗਈ ਸੀ। ਨਾਸਰ ਅਲੀ 24 ਜਨਵਰੀ 2023 ਨੂੰ ਸਾਊਦੀ ਅਰਬ ਗਿਆ ਸੀ। ਲੜਕੀ ਇਮੋ (ਐਪ) ਰਾਹੀਂ ਨਾਸਰ ਨਾਲ ਵੀਡੀਓ ਕਾਲ ਕਰਦੀ ਸੀ। ਨਾਸਰ ਅਲੀ ਵੀਡੀਓ ਕਾਲ ਦੌਰਾਨ ਲੜਕੀ ਦੇ ਕੱਪੜੇ ਉਤਾਰਦਾ ਸੀ। ਇਸ ਦੇ ਸਕਰੀਨ ਸ਼ਾਟ ਨਾਸਰ ਅਲੀ ਨੇ ਲਏ ਹਨ। ਨਾਸਰ ਅਲੀ ਨੇ ਸਕਰੀਨ ਸ਼ਾਟ ਬਣਾਉਣ ਅਤੇ ਹੋਰ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਨਾਂ 'ਤੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਤੋਂ 20 ਹਜ਼ਾਰ ਰੁਪਏ ਦੀ ਮੰਗ ਕਰਨ ਲੱਗਾ।
ਪੈਸੇ ਨਾ ਦੇਣ 'ਤੇ ਨਾਸਰ ਅਲੀ ਨੇ ਇਤਰਾਜ਼ਯੋਗ ਫੋਟੋਆਂ ਆਪਣੇ ਦੋਸਤ ਮੁਹੰਮਦ ਜ਼ਾਹਿਦ ਨੂੰ ਆਪਣੇ ਮੋਬਾਈਲ 'ਤੇ ਭੇਜ ਦਿੱਤੀਆਂ। ਮੁਹੰਮਦ ਜ਼ਾਹਿਦ ਜੋ ਕਿ ਕੁਝ ਦਿਨ ਪਹਿਲਾਂ ਹੀ ਸਾਊਦੀ ਅਰਬ ਤੋਂ ਵਾਪਸ ਆਇਆ ਸੀ, ਉਸ ਨੇ ਪੀੜਤਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਮਾਣਹਾਨੀ ਦੇ ਡਰੋਂ ਪੀੜਤਾ ਨੇ ਆਪਣੇ ਪਿਤਾ ਦੇ ਗੂਗਲ ਪੇ ਤੋਂ ਮੁਹੰਮਦ ਜ਼ਾਹਿਦ ਨੂੰ 12500 ਰੁਪਏ ਭੇਜੇ। ਇਸ ਤੋਂ ਬਾਅਦ ਉਹ ਹੋਰ ਪੈਸੇ ਮੰਗਣ ਲੱਗਾ। ਹੱਦ ਉਦੋਂ ਹੋ ਗਈ ਜਦੋਂ ਮੁਹੰਮਦ ਜ਼ਾਹਿਦ ਆਪਣੇ ਇੱਕ ਹੋਰ ਸਾਥੀ ਮੁਹੰਮਦ ਕਾਸਿਮ ਨਾਲ ਪੈਸੇ ਮੰਗਣ ਪੀੜਤ ਦੇ ਘਰ ਪਹੁੰਚਿਆ। ਪਰਿਵਾਰਕ ਮੈਂਬਰਾਂ ਨੇ ਦੋਵਾਂ ਨੌਜਵਾਨਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਕਥਿਤ ਦੋਸ਼ੀਆਂ ਦੇ ਮੋਬਾਇਲਾਂ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਸਾਊਦੀ ਅਰਬ ਬੈਠੇ ਤੀਜੇ ਮੁੱਖ ਕਥਿਤ ਮੁਲਜ਼ਮ ਨੂੰ ਵੀ ਪੰਜਾਬ ਲਿਆਉਣ ਖਾਤਰ ਆਉਣ ਵਾਲੇ ਦਿਨਾਂ 'ਚ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।