ਲੁਧਿਆਣਾ: ਲੁਧਿਆਣਾ ਵਿੱਚ ਹਰ ਦਿਨ ਕਤਲ ਵਰਗੇ ਮਾਮਲੇ ਵੱਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਰਾਏਕੋਟ ਦੇ ਪਿੰਡ ਗੋਂਦਵਾਲ ਦਾ ਹੈ। ਜਿੱਥੇ 5 ਅਗਸਤ ਨੂੰ ਇੱਕ 56 ਸਾਲਾ ਵਿਧਵਾ ਔਰਤ ਦਾ ਭੇਦਭਰੇ ਹਾਲਾਤਾਂ ਵਿੱਚ ਉਸ ਦੇ ਭਤੀਜੇ ਨੇ ਹੀ ਕਤਲ ਦਿੱਤਾ ਹੈ।
ਇਸ ਮਾਮਲੇ ਵਿੱਚ ਸਿਟੀ ਪੁਲਿਸ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਮ੍ਰਿਤਕਾ ਔਰਤ ਕੋਲ ਰਹਿੰਦੇ ਉਸ ਦੇ ਭਤੀਜੇ ਨੇ ਹੀ ਕਤਲ ਕੀਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀਐਸਪੀ ਰਾਏਕੋਟ ਗੁਰਬਚਨ ਸਿੰਘ ਅਤੇ ਐਸ.ਐਚ.ਓ ਸਿਟੀ ਅਜੈਬ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਗੁਰਚਰਨ ਕੌਰ(56) ਪਤਨੀ ਰਣਜੀਤ ਸਿੰਘ ਵਾਸੀ ਗੋੰਦਵਾਲ ਪਿੰਡ ਦੇ ਆਂਗਨਵਾੜੀ ਸੈਂਟਰ ਵਿੱਚ ਬਤੌਰ ਹੈਲਪਰ ਵਜੋਂ ਕੰਮ ਕਰਦੀ ਸੀ ਅਤੇ ਔਲਾਦ ਨਾ ਹੋਣ ਕਾਰਨ ਪਤੀ ਦੀ ਮੌਤ ਤੋਂ ਬਾਅਦ ਘਰ ਵਿੱਚ ਇਕੱਲੀ ਹੀ ਰਹਿੰਦੀ ਸੀ।
ਪ੍ਰੰਤੂ ਮ੍ਰਿਤਕਾ ਨੇ 6 ਮਹੀਨਿਆਂ ਪਹਿਲਾਂ ਹੀ ਦੇਖਭਾਲ ਲਈ ਆਪਣੇ ਭਤੀਜੇ ਸ਼ਿਵ ਕੁਮਾਰ ਉਰਫ਼ ਲਾਲੀ ਪੁੱਤਰ ਰਾਜਕੁਮਾਰ ਵਾਸੀ ਪੋਹੀੜ(ਨੇੜੇ ਅਹਿਮਦਗੜ) ਨੂੰ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦਾ ਭਤੀਜਾ ਸ਼ਿਵ ਕੁਮਾਰ ਉਰਫ਼ ਲਾਲੀ ਜਾਇਦਾਦ ਨੂੰ ਲੈ ਕੇ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ, ਸਗੋਂ ਉਸ ਨੇ ਦਬਾਅ ਪਾ ਕੇ ਮ੍ਰਿਤਕਾ ਵੱਲੋਂ ਗੁਰੂਘਰ ਦੇ ਨਾਮ 'ਤੇ ਕਰਵਾਈ ਢਾਈ ਵਿਸਵੇ ਜਗ੍ਹਾ 'ਚ ਬਣੇ ਆਪਣੇ ਰਿਹਾਇਸ਼ੀ ਮਕਾਨ ਦੀ ਵਸੀਅਤ ਤੁੜਵਾ ਕੇ ਆਪਣੇ ਨਾਮ 'ਤੇ ਕਰਵਾ ਲਈ ਸੀ, ਉਹ ਜਗ੍ਹਾ ਨੂੰ ਵੇਚਣਾ ਚਾਹੁੰਦਾ ਸੀ, ਜਿਸ ਦਾ ਮ੍ਰਿਤਕਾ ਵਿਰੋਧ ਕਰਦੀ ਸੀ।
ਉਥੇ ਹੀ ਉਸਦਾ ਭਤੀਜਾ ਸ਼ਿਵ ਕੁਮਾਰ ਹਰਮਨ ਕੌਰ ਪੁੱਤਰੀ ਹਰਪਾਲ ਸਿੰਘ ਵਾਸੀ ਜੰਡਾਲੀ ਖੁਰਦ (ਅਹਿਮਦਗੜ) ਨਾਲ ਅੰਤਰਜਾਤੀ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਉਨ੍ਹਾਂ ਦੀ ਮੰਗਣੀ ਹੋ ਚੁੱਕੀ ਸੀ, ਜੋ ਮ੍ਰਿਤਕਾ ਗੁਰਚਰਨ ਕੌਰ ਨੂੰ ਪਸੰਦ ਨਹੀਂ ਸੀ। ਇਸ ਕਾਰਨ ਮ੍ਰਿਤਕਾ ਅਤੇ ਉਸਦੇ ਭਤੀਜੇ ਵਿਚਕਾਰ ਝਗੜਾ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਦੋਵਾਂ ਵਿਚਕਾਰ ਚੱਲਦੇ ਝਗੜੇ ਕਾਰਨ ਮ੍ਰਿਤਕਾ ਦੇ ਭਤੀਜੇ ਸ਼ਿਵ ਕੁਮਾਰ ਉਰਫ਼ ਲਾਲੀ ਪੁੱਤਰ ਰਾਜਕੁਮਾਰ ਵਾਸੀ ਪੋਹੀੜ ਥਾਣਾ ਡੇਹਲੋਂ ਨੇ ਲਾਲਚ ਤਹਿਤ ਹੀ ਆਪਣੀ ਭੂਆ ਗੁਰਚਰਨ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਕਰ ਲਿਆ। ਜਿਸ 'ਤੇ ਸਿਟੀ ਪੁਲਿਸ ਨੇ ਉਸ ਖਿਲਾਫ਼ ਮ੍ਰਿਤਕਾ ਦੀ ਨਣਦ ਅਮਨਦੀਪ ਕੌਰ ਪਤਨੀ ਭਗਵੰਤ ਸਿੰਘ ਵਾਸੀ ਕਾਲਸਾਂ ਦੇ ਬਿਆਨਾਂ ਦੇ ਅਧਾਰ 'ਤੇ ਆਈਪੀਸੀ ਦੀ ਧਾਰਾ 302 ਤਹਿਤ ਮੁਕੱਦਮਾ ਦਰਜ ਕਰਕੇ ਦਰਜ ਕਰਕੇ ਹੋਰ ਜਾਂਚ ਕੀਤੀ ਜਾਂ ਰਹੀ ਹੈ।
ਇਹ ਵੀ ਪੜ੍ਹੋ:- ਚੋਰਾਂ ਨੇ ਮਾਰਿਆ ਦੁਕਾਨ 'ਤੇ ਡਾਕਾ ਬਣਿਆ ਫ਼ਿਲਮੀ ਸੀਨ