ਖੰਨਾ: ਜੰਮੂ ਕਸ਼ਮੀਰ 'ਚ ਸ਼ਹੀਦ ਹੋਏ ਦੋਰਾਹਾ ਦੇ ਪਿੰਡ ਚਣਕੋਈਆ ਕਲਾਂ ਦੇ ਮਨਦੀਪ ਸਿੰਘ ਦੀ ਯਾਦ 'ਚ ਦੋਰਾਹਾ ਤੋਂ ਲੈ ਕੇ ਸ਼ਹੀਦ ਦੇ ਪਿੰਡ ਨੂੰ ਜਾਣ ਵਾਲੀ ਸੜਕ ਦਾ ਨਾਮ ਸ਼ਹੀਦ ਹੌਲਦਾਰ ਮਨਦੀਪ ਸਿੰਘ ਮਾਰਗ ਰੱਖਿਆ ਗਿਆ। ਇਸਦਾ ਨੀਂਹ ਪੱਥਰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਰੱਖਿਆ। ਇਸ ਦੌਰਾਨ ਵਿਧਾਇਕ ਵੱਲੋਂ ਪਰਿਵਾਰ ਦੀਆਂ ਬਾਕੀ ਮੰਗਾਂ ਵੀ ਛੇਤੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਉਥੇ ਹੀ ਪਰਿਵਾਰ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਮੁਤਾਬਕ ਪਿੰਡ ਅੰਦਰ ਖੇਡ ਸਟੇਡੀਅਮ ਛੇਤੀ ਬਣਾਇਆ ਜਾਵੇ।
ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਇਆ ਸੀ ਮਨਦੀਪ ਸਿੰਘ : ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ 'ਚ 20 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ 'ਚ ਪੰਜਾਬ ਦੇ 4 ਫੌਜੀ ਸ਼ਹੀਦ ਹੋ ਗਏ ਸੀ। ਇਹਨਾਂ 'ਚ ਦੋਰਾਹਾ ਦੇ ਪਿੰਡ ਚਣਕੋਈਆ ਕਲਾਂ ਦਾ ਮਨਦੀਪ ਸਿੰਘ ਵੀ ਸ਼ਾਮਲ ਸੀ। ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ ਸੀ, ਜਿਹਨਾਂ ਨੇ ਐਲਾਨ ਕੀਤਾ ਸੀ ਕਿ ਸ਼ਹੀਦ ਦੇ ਨਾਂ ਉਪਰ ਪਿੰਡ ਦੇ ਸਕੂਲ ਦਾ ਨਾਂ ਰੱਖਿਆ ਜਾਵੇਗਾ। ਦੋਰਾਹਾ ਤੋਂ ਪਿੰਡ ਨੂੰ ਆਉਣ ਵਾਲੀ ਸੜਕ ਸ਼ਹੀਦ ਦੇ ਨਾਮ ਉਪਰ ਹੋਵੇਗੀ ਅਤੇ ਇਸਨੂੰ 18 ਫੁੱਟ ਚੌੜਾ ਕੀਤਾ ਜਾਵੇਗਾ। ਪਰਿਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੰਦੇ ਹੋਏ ਹੋਰ ਵੀ ਵਾਅਦੇ ਕੀਤੇ ਗਏ ਸੀ।
ਸ਼ਹੀਦਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਸਰਕਾਰ : ਇਸ ਮੁਤਾਬਕ ਹਲਕਾ ਵਿਧਾਇਕ ਗਿਆਸਪੁਰਾ ਨੇ ਦੋਰਾਹਾ ਤੋਂ ਪਿੰਡ ਚਣਕੋਈਆ ਕਲਾਂ ਨੂੰ ਆਉਣ ਵਾਲੀ ਸੜਕ ਦਾ ਨਾਮ ਸ਼ਹੀਦ ਹੌਲਦਾਰ ਮਨਦੀਪ ਸਿੰਘ ਮਾਰਗ ਰੱਖਦੇ ਹੋਏ ਇਸਦਾ ਨੀਂਹ ਪੱਥਰ ਰੱਖਿਆ ਅਤੇ ਇਸਦੀ ਨੁਹਾਰ ਛੇਤੀ ਬਦਲਣ ਦਾ ਐਲਾਨ ਕੀਤਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪਰਿਵਾਰਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ। ਸ਼ਹਾਦਤ ਤੋਂ ਇੱਕ ਹਫ਼ਤੇ ਦੇ ਅੰਦਰ ਹੀ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਪਰਿਵਾਰਾਂ ਨੂੰ ਮਿਲ ਕੇ 1 ਕਰੋੜ ਰੁਪਏ ਦੀ ਰਾਸ਼ੀ ਦੇ ਗਏ ਸੀ। ਮਨਦੀਪ ਸਿੰਘ ਦੇ ਨਾਮ ਉਪਰ ਪਿੰਡ ਦੇ ਸਕੂਲ ਦਾ ਨਾਮ ਰੱਖ ਦਿੱਤਾ ਗਿਆ ਸੀ। ਹੁਣ ਸ਼ਹੀਦ ਮਾਰਗ ਵੀ ਬਣਾ ਦਿੱਤਾ ਗਿਆ ਹੈ ਜਿਸਦੀ ਨੁਹਾਰ ਛੇਤੀ ਬਦਲੀ ਜਾਵੇਗੀ।
- wrestlers protest: ਕੌਮਾਂਤਰੀ ਪਹਿਲਵਾਨ ਸਾਕਸ਼ੀ ਮਲਿਕ ਨੇ ਜਥੇਦਾਰ ਸਾਹਿਬਾਨ ਨਾਲ ਮੁਲਾਕਾਤ ਕਰ ਕੇ ਮੰਗਿਆ ਸਿੱਖ ਕੌਮ ਦਾ ਸਮਰਥਨ
- PM Modi Returns: ਤਿੰਨ ਦੇਸ਼ਾਂ ਦਾ ਦੌਰਾ ਕਰਕੇ ਵਾਪਸ ਪਰਤੇ ਪੀਐਮ ਮੋਦੀ, ਕਿਹਾ - ਜਿੱਥੇ ਵੀ ਜਾਂਦਾ ਹਾਂ ਮਾਣ ਮਹਿਸੂਸ ਕਰਦਾ ਹਾਂ
- ਦਾਜ ਦੀ ਬਲੀ ਚੜ੍ਹੀ ਇਕ ਹੋਰ ਮੁਟਿਆਰ, ਪਰਿਵਾਰ ਦਾ ਇਲਜ਼ਾਮ- "ਸਹੁਰਿਆਂ ਨੇ ਕੀਤਾ ਕਤਲ"
ਸ਼ਹੀਦ ਦੀ ਪਤਨੀ ਵੱਲੋਂ ਸਰਕਾਰ ਦੇ ਕੰਮਾਂ ਦੀ ਸ਼ਲਾਘਾ : ਸ਼ਹੀਦ ਦੀ ਪਤਨੀ ਜਗਦੀਪ ਕੌਰ ਨੇ ਪੰਜਾਬ ਸਰਕਾਰ ਵੱਲੋਂ ਮਨਦੀਪ ਸਿੰਘ ਦੀ ਯਾਦ 'ਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਭਾਵੇਂ ਪਰਿਵਾਰ ਨੂੰ ਮਨਦੀਪ ਸਿੰਘ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਪ੍ਰੰਤੂ ਉਹਨਾਂ ਦੀ ਸ਼ਹੀਦੀ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਜਗਦੀਪ ਕੌਰ ਨੇ ਵਿਧਾਇਕ ਕੋਲੋਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੀ ਯਾਦ ਚ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਸੀ ਉਸ ਵਾਅਦੇ ਨੂੰ ਛੇਤੀ ਪੂਰਾ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।
ਸਟੇਜਡੀਅਮ ਬਣਾਉਣ ਲਈ ਕੀਤਾ ਜਾ ਰਿਹਾ ਕੰਮ : ਪਾਇਲ ਦੀ ਐਸਡੀਐਮ ਜਸਲੀਨ ਕੌਰ ਭੁੱਲਰ ਨੇ ਪਰਿਵਾਰ ਵੱਲੋਂ ਖੀਤੀ ਜਾ ਰਹੀ ਖੇਡ ਸਟੇਡੀਅਮ ਦੀ ਮੰਗ ਉਪਰ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਮਗਰੋਂ ਹੀ ਇਸ ਉਪਰ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਬੀਡੀਪੀਓ ਦੀ ਡਿਉਟੀ ਲਗਾਈ ਗਈ ਹੈ। ਕਿਉਂਕਿ ਪਿੰਡ ਚਣਕੋਈਆ ਕਲਾਂ ਵਿਖੇ ਸ਼ਾਮਲਾਟ ਜ਼ਮੀਨ ਬਹੁਤ ਘੱਟ ਹੈ। ਇਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਾਮਲਾਟ ਜ਼ਮੀਨ ਦੇਖ ਕੇ ਇਹਨਾਂ ਪਿੰਡਾਂ ਦਾ ਸਾਂਝਾ ਸਟੇਡੀਅਮ ਬਣਾਇਆ ਜਾ ਸਕੇ।