ਲੁਧਿਆਣਾ : ਲੁਧਿਆਣਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਗਿੱਲ ਪਿੰਡ ਦੇ ਕਿਸਾਨ ਵੱਲੋਂ ਜ਼ਮੀਨੀ ਵਿਵਾਦ ਦੇ ਚਲਦਿਆਂ ਖੁਦਕੁਸ਼ੀ (Suicide due to land dispute) ਕਰਨ ਦੇ ਮਾਮਲੇ ਦੇ ਵਿੱਚ ਇਨਸਾਫ਼ ਦੀ ਮੰਗ ਦੇ ਲਈ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਧਰਨਾ ਲਗਾਇਆ ਹੋਇਆ ਹੈ, ਜਿਸ ਨੂੰ 28 ਦਿਨ ਪੂਰੇ ਹੋ ਚੁੱਕੇ ਹਨ। ਹਾਲੇ ਤੱਕ ਕਿਸਾਨਾਂ ਨੇ (Farmers' Strike In Ludhiana) ਕਿਹਾ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ ਤੇ ਪੀੜਿਤ ਪਰਿਵਾਰ ਇਨਸਾਫ ਦੀ ਉਡੀਕ ਵਿੱਚ ਹੈ। ਇਸੇ ਕਰਕੇ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ 10 ਸਤੰਬਰ ਨੂੰ ਕਿਸਾਨ ਸੂਬੇ ਭਰ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਅੰਦਰ ਸੜਕਾ ਜਾਮ ਕਰਨਗੇ ਅਤੇ ਇਨਸਾਫ ਦੀ ਮੰਗ ਕਰਨਗੇ।
ਦੋ ਆਗੂ ਮਰਨ ਵਰਤ 'ਤੇ ਬੈਠਣਗੇ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜੱਥੇਬੰਦੀ ਦੀ ਅਗਵਾਈ ਦੇ ਵਿੱਚ ਇਹ ਧਰਨਾ (Suicide due to land dispute) ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਇਨਸਾਫ਼ ਲਈ ਕੋਈ ਗੱਲਬਾਤ ਨਾ ਕਰਨ ਅਤੇ ਪੇੜੇ ਪਰਿਵਾਰ ਦੀ ਸਾਰ ਨਾ ਲੈਣ ਦੇ ਰੋਸ ਦੇ ਵੱਜੋਂ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਹੁਣ ਦੋ ਆਗੂ ਮਰਨ ਵਰਤ 'ਤੇ ਬੈਠਣਗੇ। ਜਿਸਦੇ ਤਹਿਤ ਕਿਸਾਨ ਜਥੇਬੰਦੀਆਂ ਦੇ ਦੋ ਆਗੂ ਮਰਨ ਵਰਤ ਤੇ ਬੈਠ ਗਏ ਹਨ। ਮਾਮਲਾ ਪੁਰਾਣਾ ਹੈ ਜਦੋਂ 2003 ਦੇ ਵਿੱਚ 38 ਲੱਖ ਰੁਪਏ ਪ੍ਰਤੀ ਕਿਲੇ ਦੇ ਹਿਸਾਬ ਦੇ ਨਾਲ ਪੀੜਤ ਪਰਿਵਾਰ ਨੇ ਲੁਧਿਆਣਾ ਦੇ ਹੀ ਇੱਕ ਕਾਰੋਬਾਰੀ ਨੂੰ ਜਮੀਨ ਵੇਚੀ ਸੀ ਪਰ ਆਪਸ ਦੇ ਵਿੱਚ ਭਾਈਚਾਰਕ ਹੋਣ ਦਾ ਹਵਾਲਾ ਦੇ ਕੇ 18 ਲੱਖ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਦੇ ਨਾਲ ਲਿਖਵਾਇਆ ਗਿਆ ਅਤੇ ਬਾਅਦ ਦੇ ਵਿੱਚ ਹਾਈ ਕੋਰਟ ਦੇ ਅੰਦਰ ਪੈਸੇ ਜਮ੍ਹਾਂ ਕਰਵਾ ਕੇ ਕਾਰੋਬਾਰੀਆਂ ਨੇ ਇਹ ਜ਼ਮੀਨ ਆਪਣੇ ਨਾਮ ਕਰਵਾ ਲਈ ਜਿਸ ਕਰਕੇ ਕਿਸਾਨ ਵਲੋਂ ਖੁਦਕੁਸ਼ੀ ਕਰਨ ਲਈ ਗਈ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਫਿਲਹਾਲ ਉਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ।
- Terrorist Rinda's Accomplice Arrested: AGTF ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੀਤਾ ਐਕਸ਼ਨ, ਅੱਤਵਾਦੀ ਰਿੰਦਾ ਦਾ ਸਾਥੀ ਗ੍ਰਿਫ਼ਤਾਰ, 2 ਹੋਰ ਗੈਂਗਸਟਰ ਵੀ ਕਾਬੂ
- Pannu Letter To Joe Biden : G-20 ਫੇਰੀ ਤੋਂ ਪਹਿਲਾਂ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਜੋਅ ਬਾਈਡਨ ਨਾਲ ਪਾਕਿਸਤਾਨ ਬਾਰੇ ਕੀਤੀ ਖੁੱਲ੍ਹ ਕੇ ਗੱਲ, ਪੜ੍ਹੋ ਚਿੱਠੀ
- Minister Chetan Jouramajra: ਰਾਜਪਾਲ ਵੱਲੋਂ ਸਰਕਾਰ ਭੰਗ ਕਰਨ ਦੀਆਂ ਚੇਤਾਵਨੀਆਂ, ਲੋਕਾਂ ਨਾਲ ਹੋਵੇਗਾ ਧੋਖਾ ਹੋਵੇਗਾ, ਮੰਤਰੀ ਜੌੜਾਮਾਜਰਾ ਦਾ ਬਿਆਨ
ਕਿਸਾਨ ਜਥੇਬੰਦੀਆਂ ਬੀਤੇ 28 ਦਿਨਾਂ ਤੋਂ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਗਾਈ ਬੈਠੀਆਂ ਹਨ। ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਮੋਰਚਾ ਫਤਹਿ ਨਹੀਂ ਹੁੰਦਾ ਕਿਸਾਨ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਜ਼ਮੀਨ ਦਾ ਪੀੜਿਤ ਪਰਿਵਾਰ ਨੂੰ ਦੀ ਕੀਮਤ ਨਹੀਂ ਦਿੱਤੀ ਜਾਂਦੀ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਪ੍ਰਸ਼ਾਸਨ ਸਾਡੀ ਗੱਲ ਸੁਣਨ ਨੂੰ ਅਤੇ ਮੰਨਣ ਨੂੰ ਤਿਆਰ ਹੀ ਨਹੀਂ ਹੈ।