ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਦੇ ਨੇੜੇ ਬੈਟਰੀਆਂ ਦੀ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਪ੍ਰਿੰਸ ਨਾਮ ਸ਼ਖ਼ਸ ਨੇ ਲਾਡੋਵਾਲ ਪੁਲਿਸ ਸਟੇਸ਼ਨ ਸਥਿਤ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੇਰ ਰਾਤ ਉਸ ਕੋਲੋਂ ਲੁਟੇਰਿਆ ਨੇ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ (A bag full of money was taken away) ਅਤੇ ਉਸ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਦਿੱਤੀਆਂ, ਜਿਸ ਕਰਕੇ ਉਸ ਨੂੰ ਕੁੱਝ ਵੀ ਵਿਖਾਈ ਨਹੀਂ ਦਿੱਤਾ। ਉਸ ਨੇ ਦੱਸਿਆ ਸੀ ਕਿ ਪੈਸਿਆਂ ਦੇ ਬੈਗ ਦੇ ਵਿੱਚ 3 ਲੱਖ ਰੁਪਏ ਸੀ ਜੋ ਉਹ ਕੁਲੈਕਸ਼ਨ ਕਰਕੇ ਲਿਆਇਆ ਸੀ ਅਤੇ ਉਹ ਬੈਗ ਲੁਟੇਰੇ ਉਸ ਤੋਂ ਖੋਹ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਗਾਤਾਰ ਜਾਂਚ ਕੀਤੀ ਅਤੇ ਉਸ ਦੇ ਬਿਆਨਾਂ ਦੇ ਅਧਾਰ ਉੱਤੇ ਮਾਮਲਾ ਦਰਜ ਕੀਤਾ।
ਸਖ਼ਤੀ ਨਾਲ ਪੁੱਛਗਿੱਛ ਮਗਰੋਂ ਫਰਜ਼ੀ ਲੁੱਟ ਹੋਈ ਬੇਨਕਾਬ: ਲਾਡੋਵਾਲ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਤਫਤੀਸ਼ ਕਰਨ ਦੇ ਬਾਵਜੂਦ ਵੀ ਕੋਈ ਸੁਰਾਗ ਹੱਥ ਨਾ ਲੱਗਣ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਅਜਿਹੀ ਕੋਈ ਵਾਰਦਾਤ ਬਾਰੇ ਜਾਣਕਾਰੀ ਨਾ ਮਿਲਣ ਕਰਕੇ ਪੁਲਿਸ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਕਰਤਾ ਤੋਂ ਸਖ਼ਤੀ ਨਾਲ ਪੁੱਛਗਿੱਛ (Strict interrogation of the complainant) ਕੀਤੀ ਅਤੇ ਪਤਾ ਲੱਗਾ ਕਿ ਉਸ ਨੇ ਇਹ ਸਾਰਾ ਡਰਾਮਾ ਆਪ ਹੀ ਰਚਿਆ ਸੀ ਤਾਂ ਜੋ ਉਹ ਕੰਪਨੀ ਦੇ 3 ਲੱਖ ਰੁਪਏ ਉੱਤੇ ਹੱਥ ਸਾਫ ਕਰ ਸਕੇ। ਜਿਸ ਤੋਂ ਬਾਅਦ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲਿਸ ਨੇ ਉਸ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ।
- SUKHBIR BADAL ON AAP: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਸੂਬਾ ਸਰਕਾਰ 'ਤੇ ਤੰਜ, ਕਿਹ-ਹਾਰ ਤੋਂ ਬਚਣ ਲਈ ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਕੀਤੀਆਂ ਲੇਟ
- Sukhbir Badal's statement on Bhagwant Mann : ਸੁਖਬੀਰ ਬਾਦਲ ਦਾ ਬਿਆਨ, ਬੋਲੇ-ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਨਹੀਂ ਕੇਜਰੀਵਾਲ ਦਾ ਹੈ ਡਰਾਈਵਰ
- Punjab Air Quality Index: ਖ਼ਰਾਬ ਹੋ ਰਹੀ ਪੰਜਾਬ ਦੀ ਆਬੋ ਹਵਾ, ਲੁਧਿਆਣਾ ਦਾ AQI 200 ਤੋਂ ਪਾਰ, ਬਠਿੰਡਾ ਦੇ ਵੀ ਵਿਗੜੇ ਹਾਲਾਤ
ਸ਼ਿਕਾਇਤਕਰਤਾ ਨੇ ਹੀ ਰਚੀ ਫਰਜ਼ੀ ਲੁੱਟ ਦੀ ਕਹਾਣੀ: ਇਸ ਦੀ ਜਾਣਕਾਰੀ ਲਾਡੋਵਾਲ ਪੁਲਿਸ ਸਟੇਸ਼ਨ (Ladoval Police Station ) ਦੇ ਚੌਂਕੀ ਇੰਚਾਰਜ ਏਐਸਆਈ ਸੁਰਿੰਦਰ ਪਾਲ ਸਿੰਘ ਨੇ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਪ੍ਰਿੰਸ ਨਾਮ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਖੁਦ ਹੀ ਇਹ ਪੂਰਾ ਡਰਾਮਾ ਰਚਿਆ ਸੀ। ਉਹਨਾਂ ਕਿਹਾ ਕਿ ਇਸ ਨਾਲ ਹੋਰ ਕੋਈ ਨਹੀਂ ਸੀ ਕੰਪਨੀ ਦੇ ਇਹ ਪੈਸੇ ਸਨ। ਉਹਨਾਂ ਕਿਹਾ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਹੈ ਅਤੇ ਸ਼ਿਕਾਇਤ ਕਰਤਾ ਨੇ ਹੀ ਲੁੱਟ ਦੀ ਇਹ ਪੂਰੀ ਕਹਾਣੀ ਬਣਾਈ ਸੀ।