ETV Bharat / state

ਗੁੱਜਰ ਭਾਈਚਾਰੇ ਦੇ ਡੇਰੇ 'ਚ ਪੁਲਿਸ ਦੀ ਰੇਡ, ਔਰਤਾਂ ਨੂੰ ਡੰਡਿਆਂ ਨਾਲ ਕੁੱਟਿਆ, ਇੱਕ ਨੌਜਵਾਨ ਨੂੰ ਲੈ ਗਏ ਨਾਲ - punjab news

ਲੁਧਿਆਣਾ ਦੇ ਕਸਬਾ ਖੰਨਾ ਵਿੱਚ ਦੇਰ ਰਾਤ ਪੁਲਿਸ ਨੇ ਤਮਾਮ ਲਾਮ-ਲਸ਼ਕਰ ਨਾਲ ਅਚਾਨਕ ਰੇਡ ਕੀਤੀ ਅਤੇ ਘਰ ਦੀਆਂ ਔਰਤਾਂ ਨੂੰ ਵੀ ਨਾ ਬਖ਼ਸ਼ਦਿਆਂ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪਰਿਵਾਰ ਦਾ ਇਲਜ਼ਾਮ ਹੈ ਕਿ ਬਗੈਰ ਕਸੂਰ ਦੱਸੇ ਪੁਲਿਸ ਉਨ੍ਹਾਂ ਦੇ ਲੜਕੇ ਨੂੰ ਨਾਲ ਲੈ ਗਈ। ਦੂਜੇ ਪਾਸੇ ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਇਹ ਰੇਡ ਜਲੰਧਰ ਪੁਲਿਸ ਨੇ ਕੀਤੀ ਸੀ।

The Jalandhar police raided the Gujjar community in Khanna
ਗੁੱਜਰ ਭਾਈਚਾਰੇ ਦੇ ਡੇਰੇ 'ਚ ਪੁਲਿਸ ਦੀ ਰੇਡ, ਔਰਤਾਂ ਨੂੰ ਡੰਡਿਆਂ ਨਾਲ ਕੁੱਟਿਆ, ਇੱਕ ਨੌਜਵਾਨ ਨੂੰ ਲੈ ਗਏ ਨਾਲ
author img

By

Published : Aug 9, 2023, 5:52 PM IST

ਇੱਕ ਨੌਜਵਾਨ ਨੂੰ ਲੈ ਗਏ ਨਾਲ

ਲੁਧਿਆਣਾ: ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਬੀਤੀ ਰਾਤ ਬਾਹਰੀ ਜ਼ਿਲ੍ਹੇ ਦੀ ਪੁਲਿਸ ਨੇ ਗੁੱਜਰ ਭਾਈਚਾਰੇ ਦੇ ਇੱਕ ਡੇਰੇ ਵਿੱਚ ਵੱਡੀ ਰੇਡ ਕੀਤੀ। 15 ਤੋਂ 20 ਗੱਡੀਆਂ ਵਿੱਚ ਮੁਲਾਜ਼ਮ ਡੇਰੇ ਅੰਦਰ ਆਏ। ਕਰੀਬ ਇੱਕ ਘੰਟਾ ਤਲਾਸ਼ੀ ਲਈ ਗਈ। ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਦੂਜੇ ਪਾਸੇ ਇਸ ਡੇਰੇ ਦੀਆਂ ਔਰਤਾਂ ਨੇ ਪੁਲਿਸ ਉਪਰ ਕੁੱਟਮਾਰ ਕਰਨ ਦੇ ਦੇ ਇਲਜ਼ਾਮ ਲਾਏ।

ਪਰਿਵਾਰ ਦਾ ਇਲਜ਼ਾਮ: ਡੇਰੇ ਵਿੱਚ ਰਹਿੰਦੀ ਜੈਤੂਨ ਨਾਮ ਦੀ ਔਰਤ ਨੇ ਦੱਸਿਆ ਕਿ ਰਾਤ ਸਮੇਂ ਉਹ ਡੇਰੇ ਵਿੱਚ ਮੌਜੂਦ ਸਨ ਤਾਂ ਕੋਈ ਪਤਾ ਨਹੀਂ ਲੱਗਿਆ ਕਿ ਗੱਡੀਆਂ ਨੇ ਆ ਕੇ ਘੇਰਾ ਪਾ ਲਿਆ। ਆਉਂਦੇ ਸਾਰ ਹੀ ਪੁਲਿਸ ਮੁਲਾਜ਼ਮਾਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਛੋਟੇ-ਛੋਟੇ ਬੱਚਿਆਂ ਦੇ ਸਾਹਮਣੇ ਔਰਤਾਂ ਨੂੰ ਕੁੱਟਿਆ ਗਿਆ। ਸਾਰੇ ਡੇਰੇ ਦੀ ਤਲਾਸ਼ੀ ਲਈ ਗਈ। ਜਾਂਦੇ ਸਮੇਂ ਉਹਨਾਂ ਦੇ 22 ਸਾਲਾਂ ਦੇ ਇੱਕ ਮੁੰਡੇ ਨੂੰ ਨਾਲ ਲੈ ਗਏ। ਉਹਨਾਂ ਨੂੰ ਦੱਸਿਆ ਤੱਕ ਨਹੀਂ ਗਿਆ ਕਿ ਕਿਹੜੇ ਜਿਲ੍ਹੇ ਦੀ ਪੁਲਿਸ ਹੈ ਅਤੇ ਕੀ ਕਰਨ ਆਈ ਹੈ। ਮੁੰਡੇ ਨੂੰ ਕਿਉਂ ਲੈਕੇ ਗਏ ਇਹ ਵੀ ਨਹੀਂ ਦੱਸਿਆ। ਉਹਨਾਂ ਕਿਹਾ ਕਿ ਜਿਸ ਮੁੰਡੇ ਨੂੰ ਪੁਲਿਸ ਚੁੱਕ ਕੇ ਲੈਕੇ ਗਈ ਹੈ ਉਹ ਪਾਇਲ ਵਿਖੇ ਡਰਾਈਵਰੀ ਕਰਦਾ ਹੈ। ਉਸ ਦੇ ਮਾਲਕਾਂ ਨਾਲ ਵੀ ਪੁਲਿਸ ਨੇ ਕੋਈ ਗੱਲ ਨਹੀਂ ਕੀਤੀ। ਬੱਸ ਆਉਂਦੇ ਸਾਰ ਇਸ ਤਰ੍ਹਾਂ ਧਾਵਾ ਬੋਲ ਦਿੱਤਾ ਗਿਆ ਕਿ ਜਿਵੇਂ ਉਹ ਕੋਈ ਵੱਡੇ ਅਪਰਾਧੀ ਹੋਣ।

ਪੁਲਿਸ ਨੇ ਦਿੱਤੀ ਸਫਾਈ: ਡੇਰੇ ਦੀਆਂ ਦੋ ਹੋਰ ਔਰਤਾਂ ਨੇ ਇਲਜ਼ਾਮ ਲਾਇਆ ਕਿ ਜਦੋਂ ਉਹ ਪੁਲਿਸ ਵਾਲਿਆਂ ਨੂੰ ਕਾਰਣ ਪੁੱਛਣ ਲੱਗੀਆਂ ਤਾਂ ਉਹਨਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਵਾਲ ਫੜਕੇ ਥੱਪੜ ਮਾਰੇ ਗਏ। ਧੱਕੇ ਨਾਲ ਗੱਡੀ ਵਿੱਚ ਬਿਠਾਇਆ ਗਿਆ। ਜਾਂਦੇ ਸਮੇਂ ਉਹਨਾਂ ਨੂੰ ਧਮਕੀਆਂ ਦਿੰਦੇ ਛੱਡ ਕੇ ਭੱਜ ਗਏ। ਉਹਨਾਂ ਕਿਹਾ ਕਿ ਪੁਲਿਸ ਦਾ ਰੇਡ ਕਰਨ ਦਾ ਤਰੀਕਾ ਗ਼ਲਤ ਹੈ। ਜੇਕਰ ਉਹਨਾਂ ਦੇ ਮੁੰਡੇ ਦਾ ਕੋਈ ਕਸੂਰ ਵੀ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ। ਇਲਾਕੇ ਦਾ ਕੋਈ ਪੰਚ, ਸਰਪੰਚ ਨਾਲ ਲਿਆਂਦਾ ਜਾਂਦਾ। ਉੱਥੇ ਹੀ ਇਸ ਰੇਡ ਸੰਬੰਧੀ ਐੱਸਐੱਸਪੀ ਖੰਨਾ ਅਮਨੀਤ ਕੌਂਡਲ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ। ਜਲੰਧਰ ਦਿਹਾਤੀ ਦੀ ਪੁਲਿਸ ਸੀ। ਕਿਸੇ ਕੇਸ ਵਿੱਚ ਰੇਡ ਕੀਤੀ ਗਈ ਹੈ। ਪੂਰੇ ਮਾਮਲੇ ਨੂੰ ਲੈਕੇ ਉਹਨਾਂ ਦਾ ਸੰਪਰਕ ਜਾਰੀ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਜਲੰਧਰ ਪੁਲਿਸ ਹੀ ਦੇ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.