ਲੁਧਿਆਣਾ : ਲੁਧਿਆਣਾ ਦੇ ਰੇਲਵੇ ਸਟੇਸ਼ਨ ਉਤੇ ਬੀਤੇ ਦਿਨ ਦੁਪਹਿਰ ਤੋਂ ਬਾਅਦ ਅੰਮ੍ਰਿਤਸਰ ਦਾ ਵਾਹਘਾ ਬਾਰਡਰ ਦੇਖ ਮਗਰੋਂ ਮੱਧ ਪ੍ਰਦੇਸ਼ ਜਾ ਰਹੀਆਂ ਦੋ ਦਰਜਨ ਤੋਂ ਵੱਧ ਮਹਿਲਾ ਖਿਡਾਰਨਾਂ ਦੀ ਅਚਾਨਕ ਰਸਤੇ ਵਿੱਚ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਦੱਸ ਦਈਏ ਕਿ ਮੱਧ ਪ੍ਰਦੇਸ਼ ਤੋਂ ਲਗਭਗ 120 ਦੇ ਕਰੀਬ ਮਹਿਲਾ ਖਿਡਾਰਨਾਂ ਵਾਹਘਾ ਸਰਹੱਦ ਦੇਖਣ ਆਈਆਂ ਸਨ, ਜਿਨ੍ਹਾਂ ਵਿੱਚੋਂ ਦੋ ਦਰਜਨ ਤੋਂ ਵੱਧ ਮਹਿਲਾ ਖਿਡਾਰਨਾਂ ਦੀ ਖਾਣ ਨਾਲ ਅਚਾਨਕ ਸਿਹਤ ਖਰਾਬ ਹੋ ਗਈ, ਜਿਨ੍ਹਾਂ ਵਿਚੋਂ ਕੁਝ ਖਿਡਾਰਨਾਂ ਤਾਂ ਬੇਸੁੱਧ ਹੋ ਗਈਆਂ।
ਖਿਡਾਰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਰਵਾਇਆ ਦਾਖਲ : ਖਿਡਾਰਨਾਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਖਿਡਾਰੀ ਰਾਜਗੜ੍ਹ, ਬੇਤੁਲ ਸਿੰਗਰੌਲੀ ਧਾਰ ਅਤੇ ਭੋਪਾਲ ਦੇ ਰਹਿਣ ਵਾਲੇ ਹਨ। ਬੱਚਿਆਂ ਨਾਲ ਆਏ ਕੁਝ ਨੇ ਖਿਡਾਰੀਆਂ ਨੇ ਦੱਸਿਆ ਕਿ ਇਕ ਹੋਟਲ ਤੋਂ ਉਨ੍ਹਾਂ ਵੱਲੋਂ ਖਾਣਾ ਪੈਕ ਕਰਵਾਇਆ ਗਿਆ ਸੀ ਅਤੇ ਜਦੋਂ ਉਨ੍ਹਾਂ ਨੇ ਉਹ ਖਾਣਾ ਖਾਧਾ ਤਾਂ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ। ਇਨ੍ਹਾਂ ਖਿਡਾਰੀਆਂ ਨੂੰ ਮੱਧ ਪ੍ਰਦੇਸ਼ ਸਿੱਖਿਆ ਵਿਭਾਗ ਵੱਲੋਂ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ। ਟਰੇਨ ਵਿਚ ਬੈਠ ਕੇ ਖਾਣਾ ਖਾਣ ਤੋਂ ਬਾਅਦ ਇਹਨਾਂ ਵਿਦਿਆਰਥਣਾਂ ਦੀ ਸਿਹਤ ਖਰਾਬ ਹੋਈ। ਉਨ੍ਹਾਂ ਦੇ ਨਾਲ ਮੌਜੂਦ ਕੋਚ ਨੇ ਦੱਸਿਆ ਕਿ ਫੂਡ ਪੁਆਇਜ਼ਨਿੰਗ ਕਰਕੇ ਖਿਡਾਰਨਾਂ ਦੀ ਤਬੀਅਤ ਖਰਾਬ ਹੋਈ ਹੈ, ਜਿਸ ਕਰਕੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
- ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾ ਰਿਹਾ ਸੀ ਗੁਜਰਾਤੀ ਜੋੜਾ, ਇਰਾਨ 'ਚ ਅਗਵਾ, ਭਾਰਤ ਸਰਕਾਰ ਦੀ ਪਹਿਲਕਦਮੀ ਨਾਲ ਰਿਹਾਅ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ 'ਚ ਯੋਗਾ ਪ੍ਰੋਗਰਾਮ ਦੀ ਕੀਤੀ ਅਗਵਾਈ, 180 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਲਿਆ ਹਿੱਸਾ
- ਭਾਰਤ 'ਚ ਪੰਜਾਬ ਬਣਿਆ ਸਭ ਤੋਂ ਵੱਧ ਜ਼ੈੱਡ ਸਰਟੀਫਿਕੇਸ਼ਨ ਵਾਲਾ ਦੂਜਾ ਸੂਬਾ, ਪਹਿਲੇ 'ਤੇ ਤਮਿਲਨਾਡੂ, ਇਹ ਰਿਪੋਰਟ ਉਡਾ ਦੇਵੇਗੀ ਹੋਸ਼...
ਹੋਟਲ ਵਾਲੀ ਖਿੱਚੜੀ ਖਾਣ ਕਾਰਨ ਤਬੀਅਤ ਹੋਈ ਖਰਾਬ : ਅਚਾਨਕ ਇੰਨੀ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਬੀਮਾਰ ਹੋਣ ਕਰਕੇ ਰੇਲਵੇ ਸਟੇਸ਼ਨ ਉਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਕਈਆਂ ਨੂੰ ਆਟੋ ਵਿੱਚ ਬਿਠਾ ਕੇ ਸਿਵਲ ਹਸਪਤਾਲ ਲਿਆਂਦਾ ਗਿਆ। ਹੋਟਲ ਤੋਂ ਕੁਝ ਹੋਰ ਖਾਣਾ ਵੀ ਪੈਕ ਕਰਵਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਹੋਟਲ ਤੋਂ ਜਿਹੜੀ ਖਿਚੜੀ ਪੈਕ ਕਰਵਾਈ ਗਈ ਸੀ, ਉਸ ਨਾਲ ਵੀ ਬੱਚਿਆਂ ਦੀ ਤਬੀਅਤ ਖਰਾਬ ਹੋਈ। ਇਹ ਖਿਡਾਰੀ ਮੱਧ ਪ੍ਰਦੇਸ਼ ਤੋਂ 17 ਜੂਨ ਨੂੰ ਨਿਕਲੇ ਸਨ।