ਲੁਧਿਆਣਾ: ਪੰਜਾਬ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਲੌਕਡਾਊਨ ਲਗਾਇਆ ਗਿਆ ਹੈ। ਇਸ ਦੇ ਚਲਦਿਆਂ ਬਜ਼ਾਰ ਬੰਦ ਰਹਿਣਗੇ ਅਤੇ ਜਿਸ ਨੂੰ ਲੈ ਕੇ ਲੁਧਿਆਣਾ ਸ਼ਹਿਰ ਦੇ ਦੁਕਾਨਦਾਰ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਛੱਡ ਕੇ ਸਰਕਾਰ ਕਿਸੇ ਵੀ ਹੋਰ ਦਿਨ ਲੌਕਡਾਊਨ ਲਗਾ ਲਵੇ। ਉਨ੍ਹਾਂ ਕਿਹਾ ਕਿ ਐਤਵਾਰ ਦਾ ਲੌਕਡਾਊਨ ਹੋਣ ਕਾਰਨ ਉਨ੍ਹਾਂ ਦਾ ਕੰਮ ਮੰਦੀ ਦੀ ਕਗਾਰ ਉੱਤੇ ਹੈ।
ਲੁਧਿਆਣਾ ਦੇ ਚੋੜਾ ਬਜ਼ਾਰ ਦੀ ਹੋਲ-ਸੇਲ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਕੰਮ ਜ਼ਿਆਦਾਤਰ ਪਿੰਡਾਂ ਤੋਂ ਲੋਕ ਆ ਕੇ ਖਰੀਦ ਦੇ ਹਨ। ਐਤਵਾਰ ਵਾਲੇ ਦਿਨ ਪਿੰਡਾ ਤੋਂ ਆ ਕੇ 3-4 ਘੰਟੇ ਵਤੀਤ ਕਰਕੇ ਸਮਾਨ ਖਰਦੀਦੇ ਹਨ। ਪਰ ਲੌਕਡਾਊਨ ਨਾਲ ਮਾਰਕੀਟ ਵਿੱਚ ਗ੍ਰਾਹਕ ਨਹੀਂ ਆ ਰਹੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਸਮੇਂ ਸਿਰ ਭੇਜਣਾ ਹੋਵੇ ਤਾਂ ਘਰ ਕਿਵੇਂ ਜਾਣਗੇ।
ਦੁਕਾਦਾਰਾਂ ਨੇ ਮੰਗ ਕੀਤੀ ਕਿ ਐਤਵਾਰ ਦੀ ਥਾਂ ਕਿਸੇ ਹੋਰ ਦਿਨ ਦਾ ਲੌਕਡਾਊਨ ਲਗਾਇਆ ਜਾਵੇ ਕਿਉਂਕਿ ਲੁਧਿਆਣਾ ਚੋੜਾ ਬਜ਼ਾਰ ਵਿੱਚ ਇਕੱਲੇ ਲੁਧਿਆਣਾ ਤੋਂ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚੋਂ ਲੋਕ ਖ਼ਾਸ ਤੌਰ ਉੱਤੇ ਖਰੀਦਦਾਰੀ ਕਰਨ ਲਈ ਐਤਵਾਰ ਨੂੰ ਆਉਂਦੇ ਹਨ। ਪਰ ਐਤਵਾਰ ਦੇ ਲੌਕ ਡਾਊਨ ਨੇ ਲੋਕਾਂ ਦੇ ਮਨ ਵਿੱਚ ਡਰ ਪਾ ਦਿੱਤਾ ਹੈ ਅਤੇ ਅਤੇ ਉਨ੍ਹਾਂ ਦੇ ਬਜ਼ਾਰ ਖ਼ਾਲੀ ਹਨ ਗ੍ਰਾਹਕ ਨਹੀਂ ਆ ਰਿਹਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖਰਚੇ ਕਢਣੇ ਮੁਸ਼ਕਲ ਹੋ ਗਏ ਹਨ। ਅਤੇ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਐਤਵਾਰ ਦੀ ਜਗ੍ਹਾ ਕਿਸੇ ਹੋਰ ਦਿਨ ਲੌਕਡਾਊਨ ਲਗਾਇਆ ਜਾਵੇ।