ETV Bharat / state

1984 ਸਿੱਖ ਕਤਲੇਆਮ ਦੇ ਉਹ ਕਾਲੇ ਦਿਨ ਜਿਹਨਾਂ ਨੂੰ ਯਾਦ ਕਰ ਪੀੜਤਾ ਦੀਆਂ ਅੱਖਾਂ ਅੱਜ ਵੀ ਹੋ ਜਾਂਦੀਆਂ ਨੇ ਨਮ - ਸਾਕਾ ਨੀਲਾ ਤਾਰਾ

ਦਿੱਲੀ ਦੀਆਂ ਸੜਕਾਂ 'ਤੇ 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਦੇਸ਼ ਦੇ ਵਿੱਚ ਜੋ ਲੋਕਤੰਤਰ ਦਾ ਘਾਣ ਹੋਇਆ, ਉਸ ਨੂੰ ਯਾਦ ਕਰਕੇ ਅੱਜ ਵੀ ਇਸ ਦਾ ਸ਼ਿਕਾਰ ਹੋਏ ਪੀੜਤ ਰੋ ਪੈਂਦੇ ਹਨ। ਉਨ੍ਹਾਂ ਜਖ਼ਮ ਮੁੜ ਹਰੇ ਹੋ ਜਾਂਦੇ ਹਨ। ਪੀੜਤਾਂ ਦਾ ਕਹਿਣਾ ਹੈ ਕਿ ਉਹ ਕਿਵੇਂ ਆਪਣਾ ਗੁਜ਼ਾਰਾ ਕਰ ਰਹੇ ਹਨ, ਸਿਰਫ਼ ਉਹ ਹੀ ਜਾਣਦੇ ਹਨ।

1984 Sikh massacre
1984 Sikh massacre
author img

By

Published : Nov 2, 2022, 1:47 PM IST

Updated : Nov 2, 2022, 3:00 PM IST

ਲੁਧਿਆਣਾ: ਸਾਕਾ ਨੀਲਾ ਤਾਰਾ (Operation Blue Star) ਤੋਂ ਬਾਅਦ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੀਆਂ ਸੜਕਾਂ 'ਤੇ 1 ਨਵੰਬਰ ਤੋਂ ਲੈ ਕੇ 4 ਨਵੰਬਰ ਤੱਕ ਦੇਸ਼ ਦੇ ਵਿੱਚ ਜੋ ਲੋਕਤੰਤਰ ਦਾ ਘਾਣ ਹੋਇਆ, ਉਸ ਨੂੰ ਯਾਦ ਕਰਕੇ ਅੱਜ ਵੀ ਇਸ ਦਾ ਸ਼ਿਕਾਰ ਹੋਏ ਪੀੜਤ ਰੋ ਪੈਂਦੇ ਹਨ। ਕਿਸੇ ਨੇ ਆਪਣਾ ਪੁੱਤ ਗਵਾਇਆ, ਕਿਸੇ ਨੇ ਆਪਣਾ ਪਿਉ ਅਤੇ ਕਿਸੇ ਨੇ ਆਪਣਾ ਭਰਾ, ਕਿਸੇ ਦਾ ਪਤੀ ਨਹੀਂ ਬਚਿਆ ਅਤੇ ਕਿਸੇ ਦਾ ਦਿਉਰ। ਇਨਸਾਫ਼ ਲਈ 38 ਸਾਲ ਦੀ ਲੜਾਈ ਲੜਨ ਦੇ ਬਾਵਜੂਦ ਵੀ ਇਨਸਾਫ ਨਹੀਂ ਮਿਲ ਸਕਿਆ ਤਾਂ ਅੱਖਾਂ ਦੇ ਹੰਝੂ ਵੀ ਸੁੱਕ ਗਏ। ਪਰ ਜਦੋਂ ਇਹ ਹਫ਼ਤਾ ਸ਼ੁਰੂ ਹੁੰਦਾ ਹੈ, ਤਾਂ ਅੱਜ ਵੀ ਕਤਲੇਆਮ ਦੇ ਪੀੜਤਾਂ ਨੂੰ ਮੌਤ ਦਾ ਉਹ ਮੰਜ਼ਰ ਯਾਦ ਆ ਜਾਂਦਾ ਹੈ ਅਤੇ ਨਾ ਚਾਹੁੰਦੇ ਹੋਏ ਵੀ ਅੱਖਾਂ ਨਮ ਹੋ ਜਾਂਦੀਆਂ ਹਨ।

ਇਹ ਹਾਲ ਸਿਰਫ਼ ਦਿੱਲੀ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਸੀ, ਜਦੋਂ ਧਰਮ ਨੂੰ ਸਿਆਸੀ ਕੰਢੇ ਵਿੱਚ ਤੋਲਣ ਵਾਲੇ ਸਿਆਸਤਦਾਨਾਂ ਨੇ ਚਾਰ ਦਿਨਾਂ ਲੋਕਤੰਤਰ ਦਾ ਅਜਿਹਾ ਘਾਣ ਕੀਤਾ, ਜੋ ਕਦੇ ਨਹੀਂ ਹੋਇਆ ਸੀ। ਦਹਾਕੇ ਬੀਤ ਜਾਣ ਮਗਰੋਂ ਵੀ ਕਤਲੇਆਮ ਦਾ ਸ਼ਿਕਾਰ ਹੋਏ ਪੀੜਿਤ ਆਪਣੀ ਜੁਬਾਨੀ ਦੱਸਦੇ ਨੇ ਕਿ ਜਖ਼ਮਾਂ ਤੇ ਮਰਹਮ ਤਾਂ ਨਹੀਂ ਲੱਗਿਆ, ਪਰ ਸਰਕਾਰਾਂ ਦੀਆਂ ਨੀਤੀਆਂ ਨੇ ਜਖਮਾਂ ਨੂੰ ਅਲੇ ਜ਼ਰੂਰ ਕਰ ਦਿੱਤਾ।

ਲੁਧਿਆਣਾ ਦੇ ਵਿੱਚ 1984 ਸਿੱਖ ਕਤਲੇਆਮ ਦੀ ਪੀੜਤ ਰਹਿੰਦੇ ਹਨ, ਜਿਨ੍ਹਾਂ ਵਿਚੋਂ ਕਈਆਂ ਦੀ ਮੌਤ ਹੋ ਚੁੱਕੀ ਹੈ, ਪਰ ਕਈ ਅੱਜ ਵੀ ਇਸ ਮੰਜਰ ਨੂੰ ਯਾਦ ਕਰਦੇ ਹੋਏ ਰੋ ਪੈਂਦੇ ਹਨ। ਲੁਧਿਆਣਾ ਵਿਖੇ ਫਲੈਟਾਂ ਅੰਦਰ ਰਹਿਣ ਵਾਲੀ ਵਿਧਵਾ ਬਜ਼ੁਰਗ ਦੱਸਦੀ ਹੈ ਕੇ ਇਸ ਦੇ ਪਤੀ ਅਤੇ ਉਸ ਦੇ ਦਿਓਰ ਨੂੰ ਉਸ ਦੀਆਂ ਅੱਖਾਂ ਸਾਹਮਣੇ ਜਿਉਂਦਾ ਸਾੜ ਕੇ ਮਾਰ ਦਿੱਤਾ। ਬਜ਼ੁਰਗ ਨੇ ਦੋਵਾਂ ਦੀਆਂ ਤਸਵੀਰਾਂ ਸਾਂਭਿਆਂ ਹੋਈਆਂ ਹਨ। ਗੱਲ ਕਰਦੇ ਹੋਏ ਅੱਖਾਂ ਵਿੱਚ ਹੰਝੂ ਆ ਗਏ ਅਤੇ ਦੱਸਿਆ ਕੇ ਉਹ ਕਿਨ੍ਹਾਂ ਹਾਲਾਤਾਂ ਚੋਂ ਲੰਘ ਰਹੇ ਹਨ। ਪੀੜਿਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਵਿਚੋਂ ਕਈ ਤਾਂ ਸੈੱਟ ਹੋ ਗਏ, ਪਰ ਕਈਆਂ ਦੇ ਹਾਲਾਤ ਅੱਜ ਵੀ ਬਹੁਤ ਖ਼ਰਾਬ ਹਨ।

1984 ਸਿੱਖ ਕਤਲੇਆਮ ਦੇ ਉਹ ਕਾਲੇ ਦਿਨ ਜਿਹਨਾਂ ਨੂੰ ਯਾਦ ਕਰ ਪੀੜਤਾ ਦੀਆਂ ਅੱਖਾਂ ਅੱਜ ਵੀ ਹੋ ਜਾਂਦੀਆਂ ਨੇ ਨਮ
ਕਤਲੇਆਮ ਪੀੜਤਾਂ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਵੇਲੇ ਉਨ੍ਹਾਂ ਵਿੱਚੋਂ ਕਈਆਂ ਦੇ ਰੈਡ ਕਾਰਡ ਕਟ ਦਿੱਤੇ ਗਏ ਸਨ। ਇਸ ਸਬੰਧੀ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਨਾਲ ਗੱਲਬਾਤ ਵੀ ਕੀਤੀ ਸੀ। ਨਾਲ ਹੀ ਹੁਣ ਉਨ੍ਹਾ ਨੂੰ ਜਿਹੜੇ ਫਲੈਟ ਅਲਾਟ ਕੀਤੇ ਗਏ ਹਨ, ਉਨ੍ਹਾਂ ਲਈ ਵੀ 2-2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਸਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਸਰਕਾਰ ਤੋਂ ਸਾਨੂੰ ਉਮੀਦ ਹੈ ਕਿਉਂਕਿ ਇਨਸਾਫ਼ ਲਈ ਉਹ ਲਗਾਤਾਰ ਲੜਦੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਇਸ ਸਬੰਧੀ ਇੱਕ ਕਮਿਸ਼ਨ ਦਾ ਗਠਨ ਵੀ ਕਰਨਾ ਚਾਹੀਦਾ ਹੈ। ਦੰਗਾ ਪੀੜਿਤ ਵੈਲਫੇਅਰ ਸੁਸਾਇਟੀ ਦੀ ਮੁਖੀ ਗੁਰਦੀਪ ਕੌਰ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਦੇ 2 ਦਿਉਰਾਂ ਦਾ ਕਤਲ ਕਰ ਦਿੱਤਾ ਗਿਆ ਉਸ ਦੇ ਪਤੀ ਦੀ ਇਨ੍ਹੀਂ ਬੁਰੀਂ ਤਰ੍ਹਾਂ ਕੁੱਟਮਾਰ ਕੀਤੀ ਕਿ ਉਹ ਹਮੇਸ਼ਾ ਲਈ ਅਪੰਗ ਹੋ ਗਏ। 2 ਸਾਲ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕੇ ਅਸੀਂ ਕਿਵੇਂ ਆਪਣੇ ਬੱਚੇ ਪਾਲੇ ਰਹੇ ਹਾਂ, ਇਹ ਸਿਰਫ਼ ਅਸੀਂ ਹੀ ਜਾਣਦੇ ਹਾਂ।

ਇਹ ਵੀ ਪੜ੍ਹੋ: 1984 ਦੇ ਸ਼ਹੀਦਾਂ ਨੂੰ ਕੀਤਾ ਯਾਦ, ਪਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ

etv play button

Last Updated : Nov 2, 2022, 3:00 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.