ਲੁਧਿਆਣਾ: ਪੰਜਾਬ ਵਿੱਚ 2022 ਚੋਣਾਂ (2022 elections) ਦਾ ਦੰਗਲ ਲਗਾਤਾਰ ਭੱਖਦਾ ਜਾ ਰਿਹਾ ਹੈ। ਹਰ ਰਾਜਨੀਤੀ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ। ਪੰਜਾਬ ਦਾ ਹਰ ਸਮਾਜ ਆਪਣੇ ਆਗੂਆਂ ਨੂੰ ਚੋਣਾਂ ਦੇ ਇਸ ਦੰਗਲ ਵਿੱਚ ਉਤਾਰਨਾ ਚਾਹੁੰਦਾ ਹੈ।
ਕ੍ਰਿਸ਼ਚਨ ਭਾਈਚਾਰਾ ਵੀ ਚੋਣਾਂ ਵਿੱਚ ਆਪਣੀ ਹਿੱਸੇਦਾਰੀ ਦਾ ਦਾਅਵਾ ਕਰ ਰਿਹਾ ਹੈ। ਪੰਜਾਬ ਭਰ ਵਿੱਚ ਕ੍ਰਿਸ਼ਚਨ ਭਾਈਚਾਰੇ (Christian community) ਦੀ ਬਹੁਤ ਵੱਡੀ ਵਸੋਂ ਹੈ। ਜੇਕਰ ਇਕੱਲੇ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ 3 ਲੱਖ ਆਬਾਦੀ ਕ੍ਰਿਸ਼ਚਨ ਭਾਈਚਾਰੇ ਦੀ ਹੈ, ਜੋ ਕਿਸੇ ਵੀ ਪਾਰਟੀ ਦੀ ਲੁਧਿਆਣਾ ਵਿੱਚ ਜਿੱਤ ਹਾਰ ਵਿੱਚ ਵੱਡੀ ਭੂਮਿਕਾ ਅਦਾ ਕਰਦਾ ਹੈ।
ਐਲਬਰਟ ਦੂਆ (Albert Dua) ਨੇ ਇਸ ਵਾਰ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਹੁਣ ਰਵਾਇਤੀ ਪਾਰਟੀਆਂ ਨੂੰ ਉਨ੍ਹਾਂ ਦੀ ਮਨਮਾਨੀ ਕ੍ਰਿਸ਼ਚਨ ਭਾਈਚਾਰਾ (Christian community) ਨਹੀਂ ਕਰਨ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਜਾਂ ਤਾਂ ਸਾਡੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਜਾਣ, ਨਹੀਂ ਤਾਂ ਕ੍ਰਿਸ਼ਨ ਭਾਈਚਾਰਾ (Christian community) ਇਸ ਦਾ ਵਿਰੋਧ ਕਰੇਗਾ ਅਤੇ ਆਪਣੇ ਆਜ਼ਾਦ ਉਮੀਦਵਾਰ ਖੜ੍ਹੇ ਕਰ ਕੇ ਉਨ੍ਹਾਂ ਦੇ ਹੱਕ ਵਿੱਚ ਨਿਤਰੇਗਾ।
ਲੁਧਿਆਣਾ ਵਿੱਚ ਕ੍ਰਿਸ਼ਨ ਭਾਈਚਾਰੇ (Christian community) ਦੀ ਅਗਵਾਈ ਕਰਨ ਵਾਲੇ ਅਤੇ ਸਮਾਜ ਸੇਵੀ ਐਲਬਰਟ ਦੂਆ (Albert Dua) ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ, ਕਿ ਪੰਜਾਬ ਦੇ ਵਿੱਚ ਕ੍ਰਿਸ਼ਚਨ ਭਾਈਚਾਰੇ ਦੇ ਮਨ ਨੂੰ ਅੱਜ ਤੱਕ ਕਿਸੇ ਨੂੰ ਨਹੀਂ ਟਟੋਲਿਆ, ਸਾਰੀ ਰਾਜਨੀਤਕ ਪਾਰਟੀਆਂ ਦਲਿਤ ਹਿੰਦੂ ਅਤੇ ਸਿੱਖ ਵੋਟਰਾਂ ਦੀ ਗੱਲ ਕਰਦੀਆਂ ਹਨ।
ਪਰ ਸਾਡੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਇਹੀ ਕਾਰਨ ਹੈ, ਕਿ ਸਾਡੀ ਕਮਿਊਨਿਟੀ (Christian community) ਤੋਂ ਕੋਈ ਵੀ ਸਾਂਸਦ ਜਾਂ ਵਿਧਾਇਕ ਨਹੀਂ ਚੁਣਿਆ ਜਾਂਦਾ, ਜੋ ਸਾਡੀਆਂ ਮੰਗਾਂ ਵਿਧਾਨ ਸਭਾ ਵਿੱਚ ਚੁੱਕੇ ਸਕੇ। ਪਰ ਹੁਣ ਉਨ੍ਹਾਂ ਨੇ ਆਪਣਾ ਮਨ ਬਣਾ ਲਿਆ ਹੈ, ਕਿ ਜੇਕਰ ਰਵਾਇਤੀ ਪਾਰਟੀਆਂ ਨੇ ਉਨ੍ਹਾਂ ਨੂੰ ਟਿਕਟਾਂ ਨਾ ਦਿੱਤੀਆਂ, ਤਾਂ ਉਹ ਆਜ਼ਾਦ ਖੜ੍ਹਨਗੇ ਅਤੇ ਕ੍ਰਿਸ਼ਚਨ ਭਾਈਚਾਰਾ (Christian community) ਇੱਕਜੁੱਟ ਹੋ ਕੇ ਉਨ੍ਹਾਂ ਦੇ ਹੱਕ ਵਿੱਚ ਨਿੱਤਰੇਗਾ।
ਇਹ ਵੀ ਪੜ੍ਹੋ :- ਹਰਿਆਣਾ 'ਚ ਸਕੂਲ ਦੀ ਡਿੱਗੀ ਛੱਤ, 25 ਵਿਦਿਆਰਥੀ ਜਖ਼ਮੀ