ETV Bharat / state

ਖੰਨਾ 'ਚ ਹਿੱਟ ਐਂਡ ਰਨ ਮਾਮਲਾ, ਤਿੰਨ ਨੌਜਵਾਨਾਂ ਨੂੰ ਟੱਕਰ ਮਾਰਕੇ ਭੱਜਿਆ ਕਾਰ ਡਰਾਈਵਰ, ਦੋ ਦੀ ਹਾਲਤ ਗੰਭੀਰ - ਕਾਰ ਚਾਲਕ ਮੌਕੇ ਤੋਂ ਭੱਜ ਗਿਆ

ਲੁਧਿਆਣਾ ਦੇ ਕਸਬਾ ਖੰਨਾ ਵਿੱਚ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਤੇਜ਼ ਰਫ਼ਤਾਰ ਕਾਰ ਸਵਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਤਿੰਨ ਨੌਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤੋਂ ਬਅਦ ਮੁਲਜ਼ਮ ਚਾਲਕ ਕਾਰ ਨੂੰ ਛੱਡ ਕੇ ਮੌਕੇ ਤੋਂ ਫਰਾਰ ਵੀ ਹੋ ਗਿਆ।

The car driver ran away after injuring three youths in Khanna
ਖੰਨਾ 'ਚ ਹਿੱਟ ਐਂਡ ਰਨ ਮਾਮਲਾ, ਤਿੰਨ ਨੌਜਵਾਨਾਂ ਨੂੰ ਟੱਕਰ ਮਾਰਕੇ ਭੱਜਿਆ ਕਾਰ ਡਰਾਈਵਰ, ਦੋ ਦੀ ਹਾਲਤ ਗੰਭੀਰ
author img

By

Published : May 25, 2023, 4:06 PM IST

ਕਈਆਂ ਨੂੰ ਨੁਕਸਾਨ ਪਹੁੰਚੇ ਕੇ ਕਾਰ ਚਾਲਕ ਹੋਇਆ ਫਰਾਰ

ਲੁਧਿਆਣਾ: ਖੰਨਾ ਦੇ ਸਮਰਾਲਾ ਰੋਡ ਉਪਰ ਹਿੱਟ ਐਂਡ ਰਨ ਦਾ ਕੇਸ ਸਾਹਮਣੇ ਆਇਆ। ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਇਕਲ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰੀ। ਹਾਦਸੇ ਮਗਰੋਂ ਕਾਰ ਡਰਾਈਵਰ ਫ਼ਰਾਰ ਹੋ ਗਿਆ। ਦੋ ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਕਰਾਇਆ ਗਿਆ। ਉੱਥੇ ਹੀ ਜਦੋਂ ਮੌਕੇ ਉੱਤੇ ਮੌਜੂਦ ਲੋਕਾਂ ਨੇ ਕਾਰ ਡਰਾਈਵਰ ਨੂੰ ਫੜਨ ਲਈ ਪਿੱਛਾ ਕੀਤਾ ਤਾਂ ਡਰਾਈਵਰ ਥੋੜ੍ਹੀ ਦੂਰ ਜਾ ਕੇ ਕਾਰ ਛੱਡ ਫ਼ਰਾਰ ਹੋ ਗਿਆ। ਪੁਲਿਸ ਨੇ ਕਾਰ ਕਬਜ਼ੇ ਵਿੱਚ ਲੈਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਤੇਜ਼ ਰਫ਼ਤਾਰੀ ਦਾ ਕਹਿਰ: ਜਾਣਕਾਰੀ ਦੇ ਅਨੁਸਾਰ ਤਿੰਨ ਨੌਜਵਾਨ ਆਪਣੇ ਕੰਮ 'ਤੇ ਜਾ ਰਹੇ ਸੀ ਤਾਂ ਇਸੇ ਦੌਰਾਨ ਜਦੋਂ ਉਹ ਖੰਨਾ ਤੋਂ ਸਮਰਾਲਾ ਵੱਲ ਜਾਂਦੇ ਸਮੇਂ ਸਮਰਾਲਾ ਰੋਡ ਪੁਲ ਕੋਲ ਪੁੱਜੇ ਤਾਂ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਆਲਟੋ ਕਾਰ ਦੇ ਡਰਾਈਵਰ ਨੇ ਓਵਰਟੇਕ ਕਰਦੇ ਸਮੇਂ ਮੋਟਰਸਾਇਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਤਿੰਨੋਂ ਨੌਜਵਾਨ ਸੜਕ ਉਪਰ ਡਿੱਗ ਗਏ। ਬਚਾਅ ਰਿਹਾ ਕਿ ਪਿੱਛੇ ਤੋਂ ਕੋਈ ਵ੍ਹੀਕਲ ਨਹੀਂ ਆ ਰਿਹਾ ਸੀ ਜਿਸ ਨਾਲ ਜਾਨੀ ਨੁਕਸਾਨ ਹੋ ਸਕਦਾ ਸੀ। ਹਿੱਟ ਕਰਨ ਮਗਰੋਂ ਕਾਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਉੱਥੇ ਮੌਜੂਦ ਕੁੱਝ ਲੋਕਾਂ ਨੇ ਕਾਰ ਡਰਾਈਵਰ ਨੂੰ ਫੜ੍ਹਨ ਲਈ ਪਿੱਛਾ ਕੀਤਾ, ਕਿਉਂਕਿ ਚਾਲਕ ਕਾਰ ਨੂੰ ਇੱਕ ਮੁਹੱਲੇ ਵਿੱਚ ਲੈ ਗਿਆ ਸੀ। ਇਸ ਕਰਕੇ ਉਹ ਡਰ ਗਿਆ ਅਤੇ ਕਾਰ ਨੂੰ ਇੱਕ ਘਰ ਬਾਹਰ ਖੜ੍ਹੀ ਕਰਕੇ ਆਪ ਫ਼ਰਾਰ ਹੋ ਗਿਆ। ਦੂਜੇ ਪਾਸੇ ਹਾਦਸੇ ਵਿੱਚ ਜਖ਼ਮੀ ਹੋਏ ਨੌਜਵਾਨਾਂ ਨੂੰ ਐਂਬੂਲੈਂਸ ਰਾਹੀਂ ਖੰਨਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ। ਜਿੱਥੇ ਦੋ ਨੌਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹਨਾਂ ਨੂੰ ਖੰਨਾ ਤੋਂ ਰੈਫਰ ਕਰ ਦਿੱਤਾ ਗਿਆ।

  1. ਬਲਬੀਰ ਸਿੰਘ ਸੀਨੀਅਰ ਦੀ ਬਰਸੀ ਉਤੇ ਵਿਸ਼ੇਸ਼; ਜਾਣੋ "ਖੇਡਾਂ ਦੇ ਸਰਦਾਰ" ਦੀਆਂ ਵਿਸ਼ੇਸ਼ ਉਪਬਲਧੀਆਂ
  2. ਵਧਦੀ ਗਰਮੀ ਤੋਂ ਬਚਣ ਲਈ ਲੋਕਾਂ ਨੂੰ ਬਦਾਮਾਂ ਦੀ ਸ਼ਰਦਾਈ ਪਿਆ ਰਿਹਾ ਗੁਰਸਿੱਖ ਗੁਲਾਬ ਸਿੰਘ, ਸੁਣੋ ਫਾਇਦੇ
  3. Gun Point Loot in Tarn taran: ਹਥਿਆਰ ਦੇ ਜ਼ੋਰ ਉੱਤੇ ਲੁੱਟ, ਲੁਟੇਰਿਆਂ ਨੇ ਪਹਿਲਾਂ ਖਰੀਦੇ ਕੱਪੜੇ, ਪੈਸੇ ਮੰਗਣ ਉੱਤੇ ਦਿਖਾਈ ਪਿਸਤੌਲ

ਕਾਰ ਚਾਲਕ ਮੌਕੇ ਤੋਂ ਭੱਜ ਗਿਆ: ਹਾਦਸੇ ਦੇ ਚਸ਼ਮਦੀਦ ਗੁਰਮੀਤ ਸਿੰਘ ਨੇ ਦੱਸਿਆ ਕਿ ਮੋਟਰਸਾਇਕਲ ਸਵਾਰ ਨੌਜਵਾਨ ਆਪਣੀ ਸਾਈਡ ਜਾ ਰਹੇ ਸੀ। ਇਸੇ ਦੌਰਾਨ ਸਮਰਾਲਾ ਵੱਲੋਂ ਆ ਰਹੀ ਤੇਜ ਰਫ਼ਤਾਰ ਕਾਰ ਦੇ ਡਰਾਈਵਰ ਦੀ ਗਲਤੀ ਕਾਰਨ ਹਾਦਸਾ ਹੋਇਆ। ਓਵਰਟੇਕ ਕਰਦੇ ਸਮੇਂ ਕਾਰ ਵਾਲੇ ਨੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਨਾਲ ਦੀ ਨਾਲ ਕਾਰ ਚਾਲਕ ਮੌਕੇ ਤੋਂ ਭੱਜ ਗਿਆ। ਇੱਕ ਹੋਰ ਚਸ਼ਮਦੀਦ ਕ੍ਰਿਸ਼ਨ ਅਨੁਸਾਰ ਵੀ ਕਾਰ ਦੀ ਰਫ਼ਤਾਰ ਤੇਜ਼ ਸੀ। ਜਿਸ ਕਰਕੇ ਹਿੱਟ ਕਰਨ ਮਗਰੋਂ ਮੋਟਰਸਾਇਕਲ ਸਵਾਰ ਸੜਕ ਉਪਰ ਡਿੱਗ ਗਏ ਅਤੇ ਉਹਨਾਂ ਨੂੰ ਕਾਫ਼ੀ ਸੱਟਾਂ ਲੱਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.