ETV Bharat / state

ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ - ਖੰਨਾ ਭਿਆਨਕ ਅੱਗ ਖ਼ਬਰ

ਖੰਨਾ ਦੇ ਸਮਰਾਲਾ ਰੋਡ ਉੱਤੇ ਸਥਿਤ ਇੱਕ ਪਲਾਸਟਿਕ ਦੇ ਕਬਾੜ ਦੇ ਗੁਦਾਮ ਨੂੰ ਭਿਆਨਕ ਅੱਗ ਲੱਗ ਗਈ। ਪਰ ਅੱਗ ਦੇ ਕਾਰਨਾਂ ਹਾਲੇ ਤੱਕ ਪਤਾ ਨਹੀਂ ਲੱਗਿਆ।

ਪਲਾਸਟਿਕ ਦੇ ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ
author img

By

Published : Sep 15, 2019, 12:39 PM IST

ਲੁਧਿਆਣਾ : ਸਮਰਾਲਾ ਰੋਡ ਖੰਨਾ ਤੇ ਵਿੱਚ ਪਲਾਸਟਿਕ ਦੇ ਕਬਾੜ ਦੇ ਗੁਦਾਮ ਨੂੰ ਭਿਆਨਕ ਅੱਗ ਲੱਗ ਗਈ। ਜਿਸ ਦੀ ਸੂਚਨਾ ਗੁਦਾਮ ਦੇ ਚੌਂਕੀਦਾਰ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ।

ਵੇਖੋ ਵੀਡੀਓ।

ਮਿਲੀ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਨੇ ਮੌਕੇ ਤੇ ਜਾ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ।ਪਰ ਅੱਗ ਇੰਨ੍ਹੀ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣਾ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਕਿਉਂ ਕਿ ਅੱਗ ਪਲਾਸਟਿਕ ਦੀਆਂ ਬੋਰੀਆਂ ਅਤੇ ਪਲਾਸਟਿਕ ਦੇ ਕਬਾੜ ਨੂੰ ਲੱਗੀ ਹੋਈ ਸੀ। ਜਿਸ ਕਾਰਨ ਅੱਗ ਬੜੀ ਤੇਜੀ ਨਾਲ ਫੈਲ ਰਹੀ ਸੀ। ਇਸ ਅੱਗ ਦੀ ਚਪੇਟ ਵਿੱਚ ਦੋ ਗੱਡੀਆਂ ਅਤੇ ਇੱਕ ਮੋਟਰਸਾਈਕਲ ਸੜਕ ਕੇ ਸੁਆਹ ਹੋ ਗਿਆ। ਦੱਸਣਯੋਗ ਹੈ ਕਿ ਇਹ ਪਲਾਸਟਿਕ ਦੇ ਕਬਾੜ ਦਾ ਗੁਦਾਮ ਸਮਰਾਲਾ ਰੋਡ 'ਤੇ ਸਥਿਤ ਹੈ। ਜਿੱਥੇ ਕਿ ਹਰ ਸਮੇਂ ਅਵਾਜਾਈ ਰਹਿੰਦੀ ਹੈ।

ਗੁਦਾਮ ਦੇ ਮਾਲਕ ਸੱਤਪਾਲ ਨੇ ਕਿਹਾ ਕਿ ਅੱਗ ਲੱਗਣ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਜਦੋਂ ਪੱਤਰਕਾਰ ਦੁਆਰਾ ਐੱਨਓਸੀ ਬਾਰੇ ਪੁੱਛਣ ਤੇ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ, ਨਾਲੇ ਸ਼ਹਿਰ ਤੋਂ ਬਾਹਰ ਹੋਣ ਲਈ ਐੱਨਓਸੀ ਦੀ ਕੋਈ ਲੋੜ ਨਹੀਂ ਹੈ।

ਇਸ ਹਾਦਸੇ ਨੂੰ ਲੈ ਕੇ ਫ਼ਾਇਰ ਬ੍ਰਿਗੇਡ ਦੇ ਅਫ਼ਸਰ ਜਸਪਾਲ ਗੋਮੀ ਦਾ ਕਹਿਣਾ ਹੈ ਕਿ ਮਾਲਕ ਝੂਠ ਬੋਲ ਰਿਹਾ ਹੈ, ਉਸ ਨੂੰ ਸਭ ਕੁੱਝ ਪਤਾ ਹੈ। ਉਨ੍ਹਾਂ ਕਿਹਾ ਕਿ ਅੱਗ ਦੇ ਕਾਰਨਾਂ ਦਾ ਫ਼ਿਲਹਾਲ ਕੁੱਝ ਵੀ ਪਤਾ ਨਹੀਂ ਹੈ।

ਮਾਲਕ ਕੋਲ ਐੱਨਓਸੀ ਨਾ ਹੋਣ ਬਾਰੇ ਪ੍ਰਦੂਸ਼ਣ ਬੋਰਡ ਨੂੰ ਕਾਰਵਾਈ ਕਰਨ ਲਈ ਪੱਤਰ ਲਿਖਾਂਗੇ। ਹੁਣ ਤਾਂ ਸਾਡਾ ਸਿਸਟਮ ਪੂਰਾ ਹੀ ਆਨਲਾਇਨ ਹੈ ਤੇ ਕੋਈ ਵੀ ਅਪਲਾਈ ਕਰ ਸਕਦਾ ਹੈ ਅਤੇ ਵਿਭਾਗ ਦੁਆਰਾ ਉਸ ਨੂੰ ਹਦਾਇਤਾਂ ਅਨੁਸਾਰ ਐੱਨਓਸੀ ਜਾਰੀ ਕੀਤੀ ਜਾਂਦੀ ਹੈ। ਆਉਣ ਵਾਲੇ ਸਮੇਂ ਵਿੱਚ ਬਿਨਾਂ ਐੱਨਓਸੀ ਤੋਂ ਚੱਲ ਰਹੀਆਂ ਕਬਾੜ ਦੀਆਂ ਦੁਕਾਨਾਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਖ਼ਿਰ ਵਿੱਚ ਉਹਨਾਂ ਵੱਲੋਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ 44 ਕਿਲੋਮੀਟਰ ਦਾ ਏਰੀਆ ਹੈ, ਸਾਰੇ ਏਰੀਏ ਦੀ ਨੂੰ ਦੇਖਣਾ ਬੜਾ ਔਖਾ ਹੈ।

ਮਾਨਸਾ: ਸਰਕਾਰੀ ਸਕੂਲ ਦੀ ਇਮਾਰਤ ਨੂੰ 5 ਸਾਲ ਪਹਿਲਾਂ ਸਰਕਾਰ ਅਣਸੁਰੱਖਿਅਤ ਐਲਾਨ ਕਰ ਭੁੱਲ ਬੈਠੀ

Intro:ਪਲਾਸਟਿਕ ਦੇ ਕਬਾੜ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਪਾਇਆ ਅੱਗ ਤੇ ਪਾਇਆ ਕਾਬੂ

ਐਨ.ਓ.ਸੀ ਤੋਂ ਵਗੈਰ ਚੱਲ ਰਹੀਆਂ ਨੇ ਪਲਾਸਟਿਕ ਕਬਾੜ ਦੀਆਂ ਦੁਕਾਨਾਂBody: ਸਮਰਾਲਾ ਰੋਡ ਖੰਨਾ ਤੇ ਵਿੱਚ ਪਲਾਸਟਿਕ ਦੇ ਕਬਾੜ ਦੇ ਗੁਦਾਮ ਨੂੰ ਭਿਆਨਕ ਅੱਗ ਲੱਗ ਗਈ।ਜਿਸ ਦੀ ਸੂਚਨਾ ਗੁਦਾਮ ਦੇ ਚੌਂਕੀਦਾਰ ਨੇ ਫਾਇਰ ਬ੍ਰਿਗੇਡ ਨੂੰ ਦਿੱਤੀ।ਮਿਲੀ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਨੇ ਮੌਕੇ ਤੇ ਜਾ ਕੇ ਅੱਗ ਤੇ ਕਾਬੂ ਪਾਉਣ ਦਾ ਯਤਨ ਕੀਤਾ।ਪਰ ਅੱਗ ਇੰਨ੍ਹੀ ਭਿਆਨਕ ਸੀ ਕਿ ਅੱਗ ਤੇ ਕਾਬੂ ਪਾਉਣਾ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਕਿਉਂ ਕਿ ਅੱਗ ਪਲਾਸਟਿਕ ਦੀਆਂ ਬੋਰੀਆਂ ਅਤੇ ਪਲਾਸਟਿਕ ਦੇ ਕਬਾੜ ਨੂੰ ਲੱਗੀ ਹੋਈ ਸੀ।ਜਿਸ ਕਾਰਨ ਅੱਗ ਬੜੀ ਤੇਜੀ ਨਾਲ ਫੈਲ ਰਹੀ ਸੀ।ਇਸ ਅੱਗ ਦੀ ਚਪੇਟ ਵਿੱਚ ਦੋ ਗੱਡੀਆਂ ਅਤੇ ਇੱਕ ਮੋਟਰਸਾਈਕਲ ਸੜਕ ਕੇ ਸੁਆਹ ਹੋ ਗਿਆ।ਦੱਸਣਯੋਗ ਹੈ ਕਿ ਇਹ ਪਲਾਸਟਿਕ ਦੇ ਕਬਾੜ ਦਾ ਗੁਦਾਮ ਸਮਰਾਲਾ ਰੋਡ, ਤੇ ਸਥਿਤ ਹੈ।ਜਿੱਥੇ ਕਿ ਹਰ ਸਮੇਂ ਅਵਾਜਾਈ ਰਹਿੰਦੀ ਹੈ।ਅੱਜ ਜਦੋਂ ਇਸ ਕਬਾੜ ਦੇ ਗੁਦਾਮ ਨੂੰ ਅੱਗ ਲੱਗੀ ਹੋਈ ਸੀ ਤਾਂ ਅੱਗ ਲੱਗਣ ਕਾਰਨ ਜਹਿਰੀਲਾ ਧੂੰਆਂ ਸੜਕ ਤੇ ਫੈਲਣ ਕਾਰਨ ਆਉਣ ਵਾਲੀਆਂ ਸਕੂਲੀ ਬੱਚਿਆਂ ਦੀਆਂ ਬੱਸਾਂ, ਸਵਾਰੀਆਂ ਦੀਆਂ ਬੱਸਾਂ ਅਤੇ ਗੈਸ ਸਿੰਲਡਰ ਵਾਲੀਆਂ ਗੱਡੀਆਂ ਵੀ ਗੁਜਰ ਰਹੀਆਂ ਸਨ।ਸੜਕ ਤੇ ਧੂੰਏ ਕਾਰਨ ਕੋਈ ਵੀ ਬੜਾ ਸੜਕ ਹਾਦਸਾ ਵਾਪਰ ਸਕਦਾ ਸੀ ਲੋਕ ਆਪਣੀ ਕੀਮਤੀ ਜਾਨ ਨੂੰ ਜੋਖਮ ਵਿੱਚ ਪਾਕੇ ਸੜਕ ਤੇ ਲੰਘ ਰਹੇ ਸਨ ਸੜਕ ਤੇ ਲੰਘ ਰਹੇ ਰਾਹਗੀਰੀਆਂ ਨੂੰ ਸ਼ਾਹ ਲੈਣ ਵਿੱਚ ਮੁਸ਼ਕਲ ਹੋ ਰਹਾ ਸੀ।ਜਹਿਰੀਲੇ ਧੂੰਏ ਕਾਰਨ ਨੇੜੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਫੈਲਣ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਸੀ
-ਗੁਦਾਮ ਦੇ ਮਾਲਕ ਸੱਤਪਾਲ ਕਬਾੜੀਏ ਨੇ ਕਿਹਾ ਕਿ ਅੱਗ ਲੱਗਣ ਕਾਰਨ ਉਸ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਕਬਾੜੀਏ ਨੰੂ ਪੁੱਛਣ ਤੇ ਦੱਸਿਆ ਐਨ.ਓ.ਸੀ. ਫਾਇਰ ਬ੍ਰਿਗੇਡ ਤੋਂ ਲਈ ਹੋਈ ਹੈ ਤਾਂ ਸੱਤਪਾਲ ਕਬਾੜੀਏ ਨੇ ਕਿਹਾ ਕਿ ਉਸ ਕਿਸੇ ਨੇ ਨਹੀਂ ਦੱਸਿਆਂ ਕਿ ਫਾਇਰ ਬ੍ਰਿਗੇਡ ਤੋਂ ਐਨ.ਓ.ਸੀ. ਲੈਣੀ ਚਾਹੀਦੀ ਹੈ ਕਿ ਨਹੀਂ। ਮਾਲਕ ਨੇ ਕਿਹਾ ਕਿ ਸ਼ਹਿਰ ਤੋਂ ਬਾਹਰ ਕਬਾੜ ਦੇ ਗੁਦਾਮ ਹੋਣ ਕਾਰਨ ਕੋਈ ਸਰਕਾਰੀ ਪ੍ਰਮਿਸ਼ਨ ਦੀ ਲੋੜ ਨਹੀ ਹੈ ।ਮਾਲਕ ਦੇ ਕਹਿਣ ਮੁਤਾਬਿਕ ਸ਼ਹਿਰ ਵਿੱਚ ਵੀ ਐਨ.ਓ.ਸੀ. ਤੋਂ ਵਗੈਰ ਚੱਲ ਰਹੀਆਂ ਨੇ ਕਬਾੜ ਦੀਆਂ ਦੁਕਾਨਾਂ ਉਨ੍ਹਾ ਕਿਹੜਾ ਕੋਈ ਐਨ.ਓ.ਸੀ. ਹੈ।ਮੇਰਾ ਗੁਦਾਮ ਤਾਂ ਸ਼ਹਿਰ ਤੋਂ ਬਾਹਰ ਹੈ। ਜਦੋਂ ਉਸ ਤੋਂ ਪੁੱਛਿਆ ਕਿ ਅੱਗ ਕਿਸ ਕਾਰਨ ਲੱਗੀ ਹੈ ਤਾਂ ਸੱਤਪਾਲ ਦਾ ਜਵਾਬ ਸੀ ਕਿ ਮੈਨੂੰ ਨਹੀਂ ਪਤਾ ਅੱਗ ਕਿਸ ਤਰ੍ਹਾ ਲੱਗੀ ਹੈ। ਸੱਤਪਾਲ ਨੇ ਕੁਦਰਤੀ ਭਾਣਾ ਦੱਸਿਆ।
Conclusion:ਜੱਸਪਾਲ ਗੋਮੀ ਫਾਇਰ ਬ੍ਰਿਗੇਡ ਅਫਸਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।ਪਰ ਗੁਦਾਮ ਦੇ ਨੇੜੇ ਇੱਕ ਬਿਜਲੀ ਦਾ ਟ੍ਰਾਂਸਫਰਮ ਵੀ ਹੈ । ਪਰ ਅਜੇ ਤੱਕ ਅੱਗ ਲੱਗਣ ਦੀ ਜਾਂਚ ਕਰਨ ਤੋਂ ਹੀ ਪਤਾ ਲੱਗੇਗਾ।ਗੋਮੀ ਨੇ ਕਿਹਾ ਜਦੋਂ ਮੈਂ ਚਾਰ ਸਾਲ ਪਹਿਲਾ ਸਮਰਾਲੇ ਡਿਊਟੀ ਤੇ ਸੀ ਇਸ ਸੱਤਪਾਲ ਕਬਾੜੀਏ ਨੂੰ ਨੋਟਿਸ ਦਿੱਤਾ ਸੀ ਤਾਂ ਉਸ ਵਕਤ ਇਸ ਨੇ ਇਹ ਕਹਿ ਕੇ ਐਨ.ਓ.ਸੀ. ਲੈਣ ਤੋਂ ਇੰਨਕਾਰ ਕਰ ਦਿੱਤਾ ਸੀ ਕਿ ਮੇਰਾ ਪਾਸ ਤਾਂ ਪਹਿਲਾ ਹੀ ਕੋਈ ਕੰਮ ਨਹੀਂ ਹੈ।ਜਦੋਂ ਪੱਤਰਕਾਰਾਂ ਨੇ ਪੁਛਿਆ ਕਿ ਗੁਦਾਮ ਦਾ ਮਾਲਕ ਕਬਾੜੀਆਂ ਕਹਿ ਰਿਹਾ ਹੈ ਕਿ ਮੈਨੂੰ ਤਾਂ ਇਸ ਵਾਰੇ ਕਿਸੇ ਨੇ ਪ੍ਰਮਿਸ਼ਨ ਲੈਣ ਵਾਰੇ ਨਹੀਂ ਦੱਸਿਆ ਤਾਂ ਗੋਮੀ ਨੇ ਕਿਹਾ ਕਿ ਗੁਦਾਮ ਮਾਲਕ ਕਵਾੜੀਆ ਝੂਠ ਬੋਲ ਰਿਹਾ ਹੈ।ਇਸ ਤੇ ਪਲਿਊਸਨ ਬੋਰਡ ਨੂੰ ਕਾਰਵਾਈ ਕਰਨ ਲਈ ਪੱਤਰ ਲਿਖਾਗੇ।ਜੱਸਪਾਲ ਗੋਮੀ ਵੱਲੋਂ ਕਿਹਾ ਗਿਆ ਹੈ।ਸਾਡਾ ਸਾਰਾ ਸਿਸਟਮ ਆਇਨਲਾਇਨ ਹੈ ਜੋ ਵੀ ਕੋਈ ਐਨ.ਓ.ਸੀ. ਲਈ ਅਪਲਾਈ ਕਰਦਾ ਹੈ ਉਸ ਨੂੰ ਹਦਾਇਤਾਂ ਅਨੁਸਾਰ ਐਨ.ਓ.ਸੀ. ਜਾਰੀ ਕੀਤੀ ਜਾਂਦੀ ਹੈ।ਆਉਣ ਵਾਲੇ ਸਮੇਂ ਵਿੱਚ ਬਿਨਾ ਅੇਨ.ਓ.ਸੀ. ਤੇ ਚੱਲ ਰਹੀਆਂ ਕਬਾੜ ਦੀਆਂ ਦੁਕਾਨਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਆਖਿਰ ਵਿੱਚ ਉਹਨਾਂ ਵੱਲੋਂ ਇਹ ਕਿਹ ਕੇ ਪੱਲਾ ਝਾੜ ਦਿੱਤਾ ਕਿ 44 ਕਿੱਲੋ ਮੀਟਰ ਦਾ ਏਰਿਆ ਹੈ ਸਾਰਾ ਏਰਿਆ ਦੇਖਣਾ ਬੜਾ ਅੋਖਾ ਹੈ।
ਬਾਈਟ01 ਜਸਪਾਲ ਗੋਮੀ(ਫਾਇਰ ਅਫਸਰ)
02 ਸੱਤਪਾਲ ਮਾਲਕ
ETV Bharat Logo

Copyright © 2025 Ushodaya Enterprises Pvt. Ltd., All Rights Reserved.