ETV Bharat / state

ਤੇਜ਼ ਹਵਾਵਾਂ ਅਤੇ ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ - rain in punjab

ਤੇਜ਼ ਹਵਾਵਾਂ ਅਤੇ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਮੀਂਹ ਨਾਲ ਤਾਪਮਾਨ ’ਚ ਕਾਫੀ ਗਿਰਾਵਟ ਦੇਖਣ ਨੂੰ ਮਿਲਿਆ ਹੈ।

ਤੇਜ਼ ਹਵਾਵਾਂ ਅਤੇ ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ

author img

By

Published : Jun 11, 2021, 11:27 AM IST

ਲੁਧਿਆਣਾ: ਸੂਬੇ ਭਰ ’ਚ ਬੀਤੇ ਦਿਨੀਂ ਦੇਰ ਸ਼ਾਮ ਤੋਂ ਬਾਅਦ ਅਚਾਨਕ ਮੌਸਮ ਦਾ ਮਿਜ਼ਾਜ ਬਦਲ ਗਿਆ ਅਤੇ ਤੇਜ਼ ਹਵਾਵਾਂ ਦੇ ਨਾਲ ਨਾਲ ਬਾਰਿਸ਼ ਪੈਣ ਲੱਗੀ। ਲਗਭਗ ਦੋ ਘੰਟੇ ਲਗਾਤਾਰ ਤੇਜ਼ ਮੀਂਹ ਅਤੇ ਹਨੇਰੀ ਨਾਲ ਤਾਪਮਾਨ ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਲੁਧਿਆਣਾ ਜ਼ਿਲ੍ਹੇ ’ਚ ਵੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ।

ਤੇਜ਼ ਹਵਾਵਾਂ ਅਤੇ ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ

ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਦੱਸ ਦਈਏ ਕਿ ਬੀਤੇ ਦੋ ਤਿੰਨ ਦਿਨਾਂ ਤੋਂ ਉੱਤਰ ਭਾਰਤ ਚ ਗਰਮੀ ਕਾਰਨ ਲੋਕ ਬੇਹਾਲ ਹੋਏ ਪਏ ਸੀ। ਦੁਪਹਿਰ ਸਮੇਂ ਲੋਕਾਂ ਦਾ ਘਰੋਂ ਬਾਹਰ ਨਿਕਲਣ ਔਖਾ ਹੋ ਗਿਆ ਸੀ। ਪਰ ਤੇਜ਼ ਮੀਂਹ ਨਾਲ ਲੋਕਾਂ ਨੂੰ ਕੁਝ ਰਾਹਤ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਨੇ ਵੀ ਭਵਿੱਖਬਾਣੀ ਜਤਾਈ ਹੈ ਕਿ ਆਉਂਦੇ ਦੋ ਤਿੰਨ ਦਿਨ ਤੱਕ ਬਾਰਿਸ਼ ਹੋ ਸਕਦੀ ਹੈ। ਉਧਰ ਇਸ ਬਾਰਿਸ਼ ਦੇ ਨਾਲ ਲੋਕਾਂ ਨੂੰ ਤਪਦੀ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ।

ਇਹ ਵੀ ਪੜੋ: Punjab Agricultural University ਵੱਲੋਂ ਝੋਨੇ ਦੀਆਂ 10 ਨਵੀਆਂ ਕਿਸਮਾਂ ਈਜਾਦ

ਹਾਲਾਂਕਿ ਇਹ ਬਾਰਿਸ਼ ਝੋਨੇ ਦੀ ਲੁਆਈ ਦੇ ਲਈ ਕਾਫੀ ਲਾਹੇਵੰਦ ਹੈ ਕਿਉਂਕਿ ਕਿਸਾਨ ਆਪਣੀ ਝੋਨੇ ਦੀ ਫਸਲ ਲਾ ਰਹੇ ਹਨ ਜਿਸ ਲਈ ਮੀਂਹ ਕਾਫੀ ਲਾਹੇਵੰਦ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.