ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ 73ਵੀਂ ਸੀਨੀਅਰ ਨੈਸ਼ਨਲ ਬਾਸਕਿਟਬਾਲ ਚੈਂਪੀਅਨਸ਼ਿਪ ਚੱਲ ਰਹੀ ਹੈ, ਜਿਸ ਵਿੱਚ 34 ਸੂਬਿਆਂ ਦੀਆਂ 64 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ ਹੈ ਜੋ ਕਿ ਆਪਣੇ ਆਪ ਦੇ ਵਿੱਚ (Record breaking championship ) ਰਿਕਾਰਡ ਤੋੜ ਚੈਂਪੀਅਨਸ਼ਿਪ ਹੈ। ਜਿਸ ਨੂੰ ਲੈ ਕੇ ਲਗਾਤਾਰ ਮੈਚ ਚੱਲ ਰਹੇ ਹਨ 10 ਦਸੰਬਰ ਤੱਕ ਲੁਧਿਆਣਾ ਦੇ ਲਗਭਗ ਸਾਰੇ ਹੀ ਹੋਟਲ ਖਿਡਾਰੀਆਂ ਦੇ ਰਹਿਣ ਦੇ ਲਈ ਬੁੱਕ ਕਰ ਲਏ ਗਏ ਹਨ। ਖਿਡਾਰੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਇਸ ਸਬੰਧੀ ਲਗਾਤਾਰ ਪ੍ਰਬੰਧਕਾਂ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਜਲਦ ਹੀ ਭਾਰਤ ਦੀ ਆਪਣੀ ਇੱਕ ਚੰਗੀ ਟੀਮ ਦੇਸ਼ ਨੂੰ ਬਾਸਕਿਟ ਬਾਲ ਦੇ ਵਿੱਚ ਬੁਲੰਦੀਆਂ ਉੱਤੇ ਲੈ ਕੇ ਜਾਵੇਗੀ।
ਇਸ ਚੈਂਪੀਅਨਸ਼ਿਪ ਵਿੱਚ ਜੇਤੂ ਟੀਮਾਂ ਦੇ ਉਹਨਾਂ ਖਿਡਾਰੀਆਂ ਨੂੰ ਕਾਰ ਦਿੱਤੀ ਜਾਵੇਗੀ ਜੋ ਕਿ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ। ਲਗਾਤਾਰ ਇਸ ਟੂਰਨਾਮੈਂਟ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਬੰਧਕਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਵੀ ਪੰਜਾਬ ਦੀ ਟੀਮ ਘੱਟੋ-ਘੱਟ ਸੈਮੀਫਾਈਨਲ ਜਾਂ ਫਾਈਨਲ ਦੇ ਵਿੱਚ ਜ਼ਰੂਰ ਪਹੁੰਚੇਗੀ ਅਤੇ ਪੰਜਾਬ ਦਾ ਨਾਂ ਰੋਸ਼ਨ ਕਰੇਗੀ। ਬਾਸਕਿਟਬਾਲ ਪੰਜਾਬ ਐਸੋਸੀਏਸ਼ਨ (Basketball Punjab Association) ਦੇ ਜਨਰਲ ਸਕੱਤਰ ਅਤੇ ਬਾਸਕਿਟਬਾਲ ਦੇ ਦਿੱਗਜ ਤੇਜਾ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਜਦੋਂ ਵੱਡੇ ਟੂਰਨਾਮੈਂਟ ਹੁੰਦੇ ਹਨ ਉਸ ਵਿੱਚ ਕੋਈ ਨਾ ਕੋਈ ਥੋੜ੍ਹੀ ਬਹੁਤ ਸਮੱਸਿਆ ਜਰੂਰ ਹੁੰਦੀ ਹੈ ਪਰ ਉਹਨਾਂ ਨੂੰ ਦੂਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਖਿਡਾਰੀਆਂ ਦੀ ਮਹਿਮਾਨ ਨਿਵਾਜ਼ੀ ਦੀ ਕੋਈ ਕਮੀ ਨਹੀਂ ਛੱਡੀ ਜਾ ਰਹੀ।
ਇਨਾਮੀ ਰਾਸ਼ੀ ਵੀ ਵਧਾਈ ਗਈ: ਰੋਜ਼ਾਨਾ ਦਰਜਣਾਂ ਮੁਕਾਬਲੇ ਹੋ ਰਹੇ ਹਨ ਅਤੇ ਹੁਣ ਭਾਰਤ ਦੀ ਬਾਸਕਿਟਬਾਲ ਫੈਡਰੇਸ਼ਨ ਵੱਲੋਂ ਬਾਸਕਿਟਬਾਲ ਨੂੰ ਉੱਚਾ ਚੁੱਕਣ ਲਈ ਇਹ ਬੀੜਾ ਚੁੱਕਿਆ ਗਿਆ ਹੈ ਜਿਨਾਂ ਤੋਂ ਸਾਨੂੰ ਚੰਗਾ ਸਮਰਥਨ ਮਿਲ ਰਿਹਾ ਹੈ ਇਸ ਕਰਕੇ ਇਨਾਮੀ ਰਾਸ਼ੀ ਵੀ ਵਧਾਈ ਗਈ ਹੈ ਅਤੇ ਨਾਲ ਹੀ ਕਾਰਾਂ ਵੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਬੀਸੀਸੀਆਈ ਦੀ ਤਰ੍ਹਾਂ ਭਾਰਤ ਦੀ ਬਾਸਕਿਟਬਾਲ ਫੈਡਰੇਸ਼ਨ ਵੀ ਬਾਸਕਿਟਬਾਲ ਨੂੰ ਹੋਰ ਪ੍ਰਫੁੱਲਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਬਾਸਕਿਟਬਾਲ ਬਹੁ ਪ੍ਰਚਲਿੱਤ ਖੇਡ ਹੈ ਜੋ ਕਿ ਵਿਸ਼ਵ ਦੇ 200 ਤੋਂ ਵੱਧ ਮੁਲਕਾਂ ਵੱਲੋਂ ਖੇਡੀ ਜਾਂਦੀ ਹੈ ਅਤੇ ਇਸ ਗੇਮ ਦੇ ਵਿੱਚ ਖਿਡਾਰੀਆਂ ਨੂੰ ਚੰਗਾ ਸਕੋਪ ਮਿਲਦਾ ਹੈ।
- ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਭੁੱਖ ਹੜਤਾਲ ਵਾਪਸ ਲੈਣ ਲਈ ਲਿਖਿਆ ਪੱਤਰ
- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, ਪੰਜਾਬ 'ਚ ਵੱਧ ਰਹੇ ਨਸ਼ੇ 'ਤੇ ਪ੍ਰਗਟਾਈ ਚਿੰਤਾ
- ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ, ਹੱਕ ਵਿੱਚ ਆਏ ਸਿਹਤ ਵਿਭਾਗ ਦੇ ਮੁਲਾਜ਼ਮ
ਬਾਸਕਿਟਬਾਲ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ: ਉੱਥੇ ਹੀ ਜੇ ਪੀ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਬਾਸਕਿਟਬਾਲ ਗਰਾਊਂਡ ਦੇ ਨੇੜੇ ਸਾਰੇ ਹੀ ਹੋਟਲ ਬੁੱਕ ਕਰ ਲਏ ਗਏ ਹਨ ਭਾਵੇਂ ਕੋਈ ਸਸਤਾ ਹੈ ਜਾਂ ਮਹਿੰਗਾ ਹੈ ਅਸੀਂ ਖਿਡਾਰੀਆਂ ਨੂੰ ਚੰਗਾ ਮਾਹੌਲ ਦੇ ਰਹੇ ਹਨ। ਉਹਨਾਂ ਕਿਹਾ ਕਿ ਚੰਗੇ ਮਾਹੌਲ ਦੇ ਵਿੱਚ ਮੈਚ ਹੋ ਰਹੇ ਹਨ। ਬਾਸਕਿਟਬਾਲ ਕਾਫੀ ਪ੍ਰਫੁੱਲਿਤ ਹੋ ਰਹੀ ਹੈ। ਉਹਨਾਂਕਿਹਾ ਕਿ ਉਮੀਦ ਤੋਂ ਜਿਆਦਾ ਟੀਮਾਂ ਨੇ ਹਿੱਸਾ ਲਿਆ ਹੈ ਅਤੇ ਉਹਨਾਂ ਦੀ ਇਨਾਮੀ ਰਾਸ਼ੀ ਵੀ ਇਸੇ ਕਰਕੇ ਵਧਾਈ ਗਈ ਹੈ। ਹੁਣ ਪਹਿਲਾਂ ਵਰਗੇ ਬਾਸਕਿਟਬਾਲ ਦੇ ਹਾਲਾਤ ਨਹੀਂ ਹਨ ,ਤੇਜਾ ਸਿੰਘ ਧਾਲੀਵਾਲ ਇੰਡੀਆ ਫੈਡਰੇਸ਼ਨ ਦੇ ਨਾਲ ਮਿਲ ਕੇ ਲਗਾਤਾਰ ਬਾਸਕਿਟਬਾਲ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹਨ ਅਤੇ ਚੰਗੇ ਮੈਚ ਹੋ ਰਹੇ ਹਨ ਇਸ ਨਾਲ ਚੰਗੀ ਟੀਮ ਬਣੇਗੀ ਅਤੇ ਉਹਨਾਂ ਨੂੰ ਉਮੀਦ ਹੈ ਕਿ ਭਾਰਤ ਦੀ ਟੀਮ ਵਿਸ਼ਵ ਭਰ ਦੇ ਵਿੱਚ ਪ੍ਰਚਲਿਤ ਹੋਵੇਗੀ। (Striving to promote basketball)