ਲੁਧਿਆਣਾ: ਝੋਨੇ ਦੀ ਫ਼ਸਲ ਕੱਟਣ ਤੋਂ ਬਾਅਦ ਪਰਾਲੀ ਦਾ ਪ੍ਰਬੰਧਨ ਕਿਸਾਨਾਂ ਲਈ ਹਮੇਸ਼ਾਂ ਹੀ ਵੱਡੀ ਸਿਰਦਰਦੀ ਬਣਿਆ ਰਹਿੰਦਾ ਹੈ। ਅਕਤੂਬਰ ਵਿੱਚ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਧਣ ਕਰਕੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਤੁਰੰਤ ਇਸ ਉੱਤੇ ਲੋੜੀਂਦੀ ਕਾਰਵਾਈ ਕਰਨ ਅਤੇ ਠੱਲ੍ਹ ਪਾਉਣ (Stubble Burning Punjab vs Delhi) ਲਈ ਕਿਹਾ ਹੈ। ਇਸ ਮਾਮਲੇ ਨੂੰ ਲੈਕੇ ਮੁੜ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ।
ਲੁਧਿਆਣਾ ਪੁੱਜੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਦਿੱਲੀ ਵਿੱਚ ਪੰਜਾਬ ਦਾ ਧੂੰਆਂ ਕਿਵੇਂ ਪੁੱਜ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੀਂਹ ਪੈ ਰਿਹਾ ਹੈ ਅਤੇ ਅਜਿਹੇ ਵਿੱਚ ਪਰਾਲੀ ਨੂੰ ਅੱਗ ਕਿਵੇਂ ਲੱਗ ਸਕਦੀ ਹੈ।
ਪੰਜਾਬ 'ਚ ਅੱਗ ਲਾਉਣ ਦੇ ਮਾਮਲੇ: ਪੰਜਾਬ ਵਿੱਚ ਲਗਾਤਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਇਜ਼ਾਫਾ ਹੋ ਰਿਹਾ ਹੈ। ਜੇਕਰ ਗੱਲ 14 ਅਕਤੂਬਰ ਤੱਕ ਦੀ ਕੀਤੀ ਜਾਵੇ, ਤਾਂ ਸੂਬੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ 1,319 ਮਾਮਲੇ ਸਾਹਮਣੇ ਆ ਚੁੱਕੇ ਹਨ। 2 ਅਕਤੂਬਰ ਨੂੰ ਹੀ 105 ਮਾਮਲੇ ਪੰਜਾਬ ਭਰ ਤੋਂ ਪਰਾਲੀ ਨੂੰ ਅੱਗ ਲਾਉਣ ਦੇ ਸਾਹਮਣੇ ਆਏ ਸਨ। ਇਕੱਲੇ ਸ਼ਨੀਵਾਰ ਨੂੰ ਹੀ ਪਰਾਲੀ ਨੂੰ ਅੱਗ ਲਾਉਣ ਦੇ 89 ਮਾਮਲੇ ਸਾਹਮਣੇ ਆਏ, ਜਿਨ੍ਹਾ ਵਿੱਚ 15 ਅੰਮ੍ਰਿਤਸਰ, 12 ਮਾਮਲੇ ਪਟਿਆਲਾ, 11 ਸੰਗਰੂਰ, 7 ਮਾਮਲੇ ਸ਼੍ਰੀ ਫਤਿਹਗੜ੍ਹ ਸਾਹਿਬ, 6 ਮੁਹਾਲੀ, ਲੁਧਿਆਣਾ, ਕਪੂਰਥਲਾ, ਮਾਨਸਾ ਵਿੱਚ 5-5 ਮਾਮਲੇ, ਮੋਗਾ ਵਿੱਚ 4 ਅਤੇ ਫਾਜ਼ਿਲਕਾ, ਜਲੰਧਰ ਅਤੇ ਤਰਨ ਤਾਰਨ ਵਿੱਚ 3-3-3 ਮਾਮਲੇ ਪਰਾਲੀ ਨੂੰ ਅੱਗ ਲਾਉਣ ਦੇ ਦਰਜ ਹੋਏ। ਇਸ ਤੋਂ (Stubble Burning Cases In Punjab and Haryana) ਇਲਾਵਾ ਬਠਿੰਡਾ, ਬਰਨਾਲਾ ਅਤੇ ਫ਼ਰੀਦਕੋਟ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਇਕ-ਇਕ ਮਾਮਲਾ (Stubble Burning Cases In Punjab) ਸਾਹਮਣੇ ਆਇਆ ਹੈ।
ਹਰਿਆਣਾ 'ਚ ਵਧੇ ਮਾਮਲੇ: ਹਰਿਆਣਾ 'ਚ ਵੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ, ਜੇਕਰ 15 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ ਦੀ ਗੱਲ ਕੀਤੀ ਜਾਵੇ, ਤਾਂ ਹਰਿਆਣਾ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ 345 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਸਾਲ 2022 ਵਿੱਚ 15 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ ਹਰਿਆਣਾ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਹਿਜ਼ 87 ਮਾਮਲੇ ਹੀ ਸਾਹਮਣੇ ਆਏ ਹਨ। ਇਹ ਸਾਰਾ ਡਾਟਾ ਰਿਮੋਟ ਸੈਂਸਿੰਗ ਯੂਨਿਟ ਵੱਲੋਂ ਜਾਰੀ ਕੀਤੇ ਗਏ ਹਨ। ਹਰਿਆਣਾ ਵਿੱਚ ਜੇਕਰ ਕੁੱਲ 2022 ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ, ਤਾਂ ਪਰਾਲੀ ਨੂੰ ਅੱਗ ਲਾਉਣ ਦੇ ਕੁੱਲ 3,661 ਮਾਮਲੇ ਹੀ ਸਾਹਮਣੇ ਆਏ ਸਨ, ਜਦਕਿ 2021 ਵਿੱਚ ਇਹ 6,987 ਅਤੇ 2020 ਵਿੱਚ ਇਹ ਅੰਕੜਾ 4,202 ਦੇ ਨੇੜੇ ਸੀ।
ਦਿੱਲੀ ਦੇ ਰਾਜਪਾਲ ਵਲੋਂ ਪੱਤਰ: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵਲੋਂ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਲਿਖੇ ਪੱਤਰ ਤੋਂ ਬਾਅਦ, ਜਿੱਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਹੈ ਕਿ ਇਹ ਸਭ ਫਿਜ਼ੂਲ ਦੀਆਂ ਗੱਲਾਂ ਹਨ, ਪੰਜਾਬ ਦਾ ਧੂੰਆਂ ਉੱਡ ਕੇ ਦਿੱਲੀ ਕਿਵੇਂ ਜਾ ਸਕਦਾ ਹੈ। ਉੱਥੇ ਹੀ ਪੰਜਾਬ ਦੇ ਕਿਸਾਨਾਂ ਨੇ ਵੀ ਕਿਹਾ ਹੈ ਕਿ ਪੰਜਾਬ ਦਾ ਧੂੰਆਂ ਦਿੱਲੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਿੱਚ ਆਪਣਾ ਬਹੁਤ ਪ੍ਰਦੂਸ਼ਣ ਹੈ। ਦਿੱਲੀ ਦੇ ਨਾਲ ਹਰਿਆਣਾ ਲੱਗਦਾ ਹੈ। ਕਿਸਾਨ ਨੇ ਕਿਹਾ ਕਿ ਦਿੱਲੀ ਵਿੱਚ ਕਾਰਾਂ ਦਾ ਧੂੰਆਂ ਅਤੇ ਫੈਕਟਰੀਆਂ ਵੱਧ ਹੋਣ ਕਰਕੇ ਧੂੰਆਂ ਇਕੱਠਾ ਹੋ ਜਾਂਦਾ ਹੈ, ਜਦਕਿ ਇਲਜ਼ਾਮ ਪੰਜਾਬ ਉੱਤੇ ਲਗਾਏ (Stubble Burning Cases In Haryana) ਜਾਂਦੇ ਹਨ। ਗਿੱਲ ਪਿੰਡ ਦੇ ਕਿਸਾਨ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲ ਤੋਂ ਪਰਾਲੀ (Delhi LG VK Saxena) ਨੂੰ ਅੱਗ ਨਹੀਂ ਲਾ ਰਹੇ। ਉਹ ਹੈਪੀ ਸੀਡਰ ਦੀ ਵਰਤੋਂ ਕਰਦੇ ਹਨ, ਹੁਣ ਤਾਂ ਮਲਚਰ ਵੀ ਪਿੰਡ ਦੀਆਂ ਸੋਸਾਇਟੀਆਂ ਵਿੱਚ ਆ ਚੁੱਕੇ ਹਨ। ਆਸਾਨੀ ਨਾਲ ਉਥੋਂ ਕਿਰਾਏ ਉੱਤੇ ਲੈ ਕੇ ਕਿਸਾਨ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਖੇਤ ਵਿੱਚ ਹੀ ਪ੍ਰਬੰਧਨ ਕਰ ਸਕਦੇ ਹਨ।
ICR ਦੇ ਆਂਕੜੇ: ਆਈ ਸੀ ਆਰ ਲੁਧਿਆਣਾ ਵੱਲੋਂ ਜਾਰੀ ਕੀਤੇ ਗਏ 2020 ਤੋਂ ਲੈਕੇ 2022 ਤੱਕ ਦੇ ਅੰਕੜਿਆਂ ਮੁਤਾਬਕ ਸਾਲ 2020 ਵਿੱਚ ਪਰਾਲੀ ਨੂੰ ਅੱਗ ਲਾਉਣ ਦੇ 76 ਹਜ਼ਾਰ, 590 ਮਾਮਲੇ, 2021 ਵਿੱਚ 71 ਹਜ਼ਾਰ, 303 ਜਦਕਿ 2022 ਵਿੱਚ 49 ਹਜ਼ਾਰ, 922 ਮਾਮਲੇ ਸਾਹਮਣੇ ਆਏ ਸੀ। ਸਭ ਤੋਂ ਜ਼ਿਆਦਾ ਮਾਮਲੇ ਸੰਗਰੂਰ ਵਿੱਚ 2020 ਵਿੱਚ 9,705 ਜਦਕਿ 2021 ਵਿੱਚ 8003 ਅਤੇ 2022 ਵਿੱਚ ਇਹ ਮਾਮਲੇ ਘੱਟ ਕੇ 5,239 ਰਹਿ ਗਏ ਸਨ, ਜਿਨ੍ਹਾਂ ਇਲਾਕਿਆਂ ਵਿੱਚ ਹਾਲੇ ਵੀ ਜਿਆਦਾ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ। ਉਨ੍ਹਾਂ ਵਿੱਚ ਸੰਗਰੂਰ, ਬਠਿੰਡਾ, ਫਿਰੋਜ਼ਪੁਰ ਅਤੇ ਮੋਗਾ ਆਦਿ ਜ਼ਿਲ੍ਹੇ ਸ਼ਾਮਿਲ ਹਨ। ਕਿਸਾਨਾਂ ਨੇ ਦਾਅਵਾ ਕੀਤਾ ਕਿ ਜਿਹੜੀਆਂ ਸਬਸਿਡੀ ਉੱਤੇ ਕਿਸਾਨਾਂ ਨੂੰ ਮਸ਼ੀਨਾਂ ਦਿੱਤੀਆਂ ਜਾਣ ਦਾ ਸਰਕਾਰਾਂ ਦਾਅਵਾ ਕਰ ਰਹੀਆਂ ਹਨ, ਉਹ ਫਿਲਹਾਲ ਉਨ੍ਹਾਂ ਤੱਕ ਨਹੀਂ ਪਹੁੰਚੀਆਂ ਹਨ।